ਗੈਜੇਟ ਡੈਸਕ– ਏਅਰਟੈੱਲ ਨੇ ਆਪਣੇ ਪ੍ਰੀਪੇਡ ਪਲਾਨ ’ਚ ਇਕ ਹੋਰ ਨਵੇਂ ਪਲਾਨ ਨੂੰ ਜੋੜਿਆ ਹੈ। ਏਅਰਟੈੱਲ ਨੇ ਆਪਣੇ ਪ੍ਰੀਪੇਡ ਗਾਹਕਾਂ ਲਈ 456 ਰੁਪਏ ਦਾ ਇਕ ਪਲਾਨ ਪੇਸ਼ ਕੀਤਾ ਹੈ ਜਿਸ ਦੀ ਮਿਆਦ 60 ਦਿਨਾਂ ਦੀ ਹੈ। ਏਅਰਟੈੱਲ ਦੇ ਇਸ ਪਲਾਨ ’ਚ 50 ਜੀ.ਬੀ. ਡਾਟਾ ਮਿਲਦਾ ਹੈ। ਇਸ ਤੋਂ ਇਲਾਵਾ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਮਿਲਦੀ ਹੈ। ਏਅਰਟੈੱਲ ਦੇ ਇਸ ਪਲਾਨ ’ਚ ਰੋਜ਼ਾਨਾ 100 ਐੱਸ.ਐੱਮ.ਐੱਸ. ਵੀ ਮਿਲਣਗੇ। ਏਅਰਟੈੱਲ ਦੇ ਇਸ 456 ਰੁਪਏ ਵਾਲੇ ਪਲਾਨ ਦਾ ਮੁਕਾਬਲਾ ਜੀਓ ਦੇ 447 ਰੁਪਏ ਵਾਲੇ ਪਲਾਨ ਨਾਲ ਹੋਵੇਗਾ। ਇਸ ਪਲਾਨ ਨਾਲ ਗਾਹਕਾਂ ਨੂੰ ਐਮਾਜ਼ੋਨ ਪ੍ਰਾਈਮ ਵੀਡੀਓ ਮੋਬਾਇਲ ਐਡੀਸ਼ਨ, ਏਅਰਟੈੱਲ ਐਕਸਟਰੀਮ ਪ੍ਰੀਮੀਅਮ ਅਤੇ ਵਿੰਕ ਮਿਊਜ਼ਿਕ ਦਾ ਸਬਸਕ੍ਰਿਪਸ਼ਨ ਮੁਫ਼ਤ ਮਿਲੇਗਾ।
ਏਅਰਟੈੱਲ ਦੇ ਇਸ 456 ਰੁਪਏ ਵਾਲੇ ਪ੍ਰੀਪੇਡ ਪਲਾਨ ਨੂੰ ਏਅਰਟੈੱਲ ਥੈਂਕਸ ਐਪ ਅਤੇ ਹੋਰ ਪਲੇਟਫਾਰਮ ਜਿਵੇਂ ਪੇ.ਟੀ.ਐੱਮ. ਆਦਿ ’ਤੇ ਵੇਖਿਆ ਜਾ ਸਕਦਾ ਹੈ। ਇਸ ਪਲਾਨ ਦੇ ਨਾਲ ਫਾਸਟੈਗ ਖ਼ਰੀਦਣ ਜਾਂ ਰੀਚਾਰਜ ਕਰਵਾਉਣ ’ਤੇ 100 ਰੁਪਏ ਦਾ ਕੈਸ਼ਬੈਕ ਵੀ ਮਿਲ ਰਿਹਾ ਹੈ। ਇਸ ਤੋਂ ਇਲਾਵਾ ਇਕ ਸਾਲ ਲਈ Shaw ਅਕਾਦਮੀ ’ਤੇ ਆਨਲਾਈਨ ਕਲਾਸ ਕਰਨ ਦੀ ਵੀ ਸੁਵਿਧਾ ਮੁਫ਼ਤ ’ਚ ਮਿਲ ਰਹੀ ਹੈ।
ਜੀਓ ਨਾਲ ਹੋਵੇਗਾ ਇਸ ਪਲਾਨ ਦਾ ਮੁਕਾਬਲਾ
ਦੱਸ ਦੇਈਏ ਕਿ ਜੀਓ ਦੇ ਇਸ ਪਲਾਨ ਦਾ ਮੁਕਾਬਲਾ ਜੀਓ ਦੇ ਹਾਲ ਹੀ ’ਚ ਲਾਂਚ ਹੋਏ 447 ਰੁਪਏ ਵਾਲੇ ਪ੍ਰੀਪੇਡ ਪਲਾਨ ਨਾਲ ਹੋਵੇਗਾ। ਜੀਓ ਦੇ ਇਸ 447 ਰੁਪਏ ਵਾਲੇ ਪਲਾਨ ’ਚ ਰੋਜ਼ਾਨਾ ਡਾਟਾ ਦੀ ਕੋਈ ਲਿਮਟ ਨਹੀਂ ਹੈ। ਜੀਓ ਦੇ ਇਸ 447 ਰੁਪਏ ਵਾਲੇ ਪਲਾਨ ’ਚ ਕੁਲ 50 ਜੀ.ਬੀ. ਹਾਈ ਸਪੀਡ ਡਾਟਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਇਸ ਪਲਾਨ ’ਚ ਸਾਰੇ ਜੀਓ ਐਪਸ ਦਾ ਮੁਫ਼ਤ ਸਬਸਕ੍ਰਿਪਸ਼ਨ ਮਿਲ ਰਿਹਾ ਹੈ ਜਿਨ੍ਹਾਂ ’ਚ ਜੀਓ ਟੀ.ਵੀ., ਜੀਓ ਸਿਨੇਮਾ, ਜੀਓ ਨਿਊਜ਼, ਜੀਓ ਸਕਿਓਰਿਟੀ ਅਤੇ ਜੀਓ ਕਲਾਊਡ ਸ਼ਾਮਲ ਹਨ।
ਸੈਮਸੰਗ ਨੇ ਭਾਰਤ ’ਚ ਲਾਂਚ ਕੀਤੇ ਦੋ ਨਵੇਂ ਟੈਬਲੇਟ, ਕੀਮਤ 11,999 ਰੁਪਏ ਤੋਂ ਸ਼ੁਰੂ
NEXT STORY