ਗੈਜੇਟ ਡੈਸਕ—ਏਅਰਟੈੱਲ ਭਾਰਤੀ ਟੈਲੀਕਾਮ ਮਾਰਕੀਟ 'ਚ ਆਪਣੇ ਸਭ ਤੋਂ ਤੇਜ਼ ਨੈੱਟਵਰਕ ਹੋਣ ਦਾ ਵਾਅਦੇ 'ਤੇ ਕਾਬਜ਼ ਹੈ ਅਤੇ ਇਹ ਗੱਲ ਇਕ ਰਿਪੋਰਟ 'ਚ ਸਾਬਤ ਹੋਈ ਹੈ। ਸਪੀਡ ਅਤੇ ਲੇਟੈਂਸੀ ਸਪੀਡ ਟੈਸਟ 'ਚ ਏਅਰਟੈੱਲ ਨੇ ਸਭ ਤੋਂ ਜ਼ਿਆਦਾ ਸਕੋਰ ਹਾਸਲ ਕੀਤਾ ਹੈ। ਹਾਲਾਂਕਿ ਰਿਲਾਇੰਸ ਜਿਓ ਅਤੇ ਵੋਡਾਫੋਨ-ਆਈਡੀਆ ਇਸ ਦੇ ਕਰੀਬ ਹੀ ਹੈ। ਨਵੰਬਰ 2019 ਲਈ Tutela ਦੀ 'ਮੋਬਾਇਲ ਐਕਸਪੀਰੀਅੰਸ ਰਿਪੋਰਟ' 'ਚ ਇਹ ਡਾਟਾ ਸਾਹਮਣੇ ਆਇਆ ਹੈ। ਰਿਪੋਰਟ ਅਗਸਤ ਤੋਂ ਅਕਤੂਬਰ 2019 ਵਿਚਾਲੇ ਜੁਟਾਏ ਗਏ ਡਾਟਾ 'ਤੇ ਆਧਾਰਿਤ ਹੈ।
ਰਿਪੋਰਟ ਮੁਤਾਬਕ ਲੇਟੈਂਸੀ 'ਚ ਏਅਰਟੈੱਲ 26.2 26.2ms ਨਾਲ ਸਭ ਤੋਂ ਉੱਤੇ ਹੈ। ਇਸ ਤੋਂ ਬਾਅਦ ਰਿਲਾਇੰਸ ਜਿਓ ਦਾ ਸਕੋਰ 27.6ms ਅਤੇ ਵੋਡਾਫੋਨ ਦਾ ਸਕੋਰ 31.6ms ਰਿਹਾ। ਉੱਥੇ, ਬੀ.ਐੱਸ.ਐੱਨ.ਐੱਲ. 45 45ms ਨਾਲ ਸਭ ਤੋਂ ਪਿਛੇ ਰਿਹਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸਾਡੇ ਮੀਡੀਆ ਲੇਟੈਂਸੀ ਰਿਜ਼ਲਟ ਕਾਮਨ ਕਵਰੇਜ਼ ਏਰੀਏ 'ਚ ਯੂਜ਼ਰ ਦੇ ਡਿਵਾਈਸ ਨਾਲ ਟੈਸਟ ਸਰਵਰਸ 'ਤੇ ਭੇਜੇ ਗਏ ਪੈਕੇਟਸ ਦੀ ਏਵਰੇਜ਼ ਵਨ-ਵੇਅ-ਟ੍ਰਿਪ ਹੈ। ਅਜਿਹੇ 'ਚ ਘੱਟ ਲੇਟੈਂਸੀ ਦਾ ਮਤਲਬ ਬਿਹਤਰ ਨੈੱਟਵਰਕ ਪਰਫਾਰਮੈਂਸ ਹੁੰਦੀ ਹੈ।
ਮੋਬਾਇਲ ਕਨੈਕਸ਼ਨ ਕੁਆਲਟੀ ਬਿਹਤਰ
Tutela ਦਾ ਦਾਅਵਾ ਹੈ ਕਿ ਕੁਲੈਕਟ ਕੀਤੇ ਗਏ ਡਾਟਾ 'ਚ ਬਾਕੀ ਮੀਟ੍ਰਿਕਸ ਨਾਲ ਮੋਬਾਇਲ ਸਿੰਗਲਨਲ ਸਟਰੈਂਥ, ਮੋਬਾਇਲ ਕਨੈਕਸ਼ਨ ਕੁਆਲਟੀ ਅਤੇ ਵੱਖ-ਵੱਖ ਲੋਕੇਸ਼ਨਸ 'ਤੇ ਵੱਖ-ਵੱਖ ਮੋਬਾਇਲ ਐਪਸ ਦੀ ਪਰਫਾਰਮੈਂਸ ਵੀ ਸ਼ਾਮਲ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਰਿਪੋਰਟ 'ਚ ਕਾਮਨ ਕਵਰੇਜ਼ ਏਰੀਆ ਤੋਂ ਇਲਾਵਾ ਉਨ੍ਹਾਂ ਜਗ੍ਹਾ ਦਾ ਵੀ ਡਾਟਾ ਜੁਟਾਇਆ ਦਿੱਤਾ ਹੈ ਜਿਥੇ ਜ਼ਿਆਦਾਤਰ ਟੈਲੀਕਾਮ ਆਪਰੇਟਰਸ ਡਾਟਾ ਕਵਰੇਜ਼ ਯੂਜ਼ਰਸ ਨੂੰ ਦਿੰਦੇ ਹਨ।
ਭਾਰਤ 'ਚ ਔਸਤ ਤੋਂ ਵੀ ਘੱਟ ਸਪੀਡ
ਪਿਛਲੇ ਮਹੀਨੇ ਸਪੀਡਟੈਸਟ ਕੰਪਨੀ Ookla ਨੇ ਸਪੀਡਟੈਸਟ ਗਲੋਬਲ ਇੰਡੈਕਸ ਰਿਪੋਰਟ 'ਚ ਦੱਸਿਆ ਹੈ ਕਿ ਦੁਨੀਆਭਰ 'ਚ ਮੋਬਾਇਲ ਇੰਟਰਨੈੱਟ ਸਪੀਡ 'ਚ 21.4 ਫੀਸਦੀ ਦਾ ਵਾਧਾ ਹੋਇਆ ਹੈ। ਇਸ ਤੋਂ ਬਾਵਜੂਦ ਭਾਰਤ 'ਚ ਇੰਟਰਨੈੱਟ ਦੀ ਸਪੀਡ ਦੁਨੀਆ ਦੀ ਔਸਤ ਦੀ ਸਪੀਡ ਤੋਂ ਵੀ ਘੱਟ ਹੈ। ਸਾਊਥ ਏਸ਼ੀਅਨ ਦੇਸ਼ਾਂ 'ਚ ਭਾਰਤ, ਪਾਕਿਸਤਾਨ ਅਤੇ ਅਫਗਾਨਿਸਤਾਨ 'ਚ ਇੰਟਰਨੈੱਟ ਦੀ ਸਪੀਡ ਔਸਤ ਤੋਂ ਵੀ ਘੱਟ ਦਰਜ ਕੀਤੀ ਗਈ ਹੈ। ਕੰਬੋਡੀਆ, ਫਿਲੀਪੀਂਸ, ਵਿਅਤਨਾਮ ਅਤੇ ਜਾਰਡਨ ਵਰਗੇ ਦੇਸ਼ਾਂ 'ਚ ਵੀ ਇੰਟਰਨੈੱਟ ਸਪੀਡ ਦੇ ਮਾਮਲੇ 'ਚ ਪਿਛੜੇ ਸਾਬਤ ਹੋਏ ਹਨ।
ਸੈਮਸੰਗ ਗਲੈਕਸੀ ਫੋਲਡ ਨੂੰ ਮਿਲਿਆ ਜ਼ਬਰਦਸਤ ਰਿਸਪਾਂਸ, ਵਿਕੇ 10 ਲੱਖ ਤੋਂ ਜ਼ਿਆਦਾ ਫੋਨ
NEXT STORY