ਗੈਜੇਟ ਡੈਸਕ: ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ Amazon ਡਿਲੀਵਰੀ ਰੋਬੋਟ ਲਿਆਉਣ ਜਾ ਰਹੀ ਹੈ। ਦੱਸ ਦੇਈਏ ਕਿ ਇਸ ਨੂੰ ਲੈ ਕੇ ਟੈਸਟਿੰਗ ਵੀ ਸ਼ੁਰੂ ਹੋ ਚੁੱਕੀ ਹੈ। ਇਹ ਰੋਬੋਟ ਸੈਲਫ ਡਰਾਇਵਿੰਗ ਹਨ, ਫਿਲਹਾਲ ਟੈਸਟਿੰਗ ਦੇ ਦੌਰਾਨ ਇਨ੍ਹਾਂ ਦੇ ਨਾਲ ਕੰਪਨੀ ਦਾ ਇਕ ਇੰਪਲਾਈ ਰਹੇਗਾ। ਜਾਣਕਾਰੀ ਲਈ ਦੱਸ ਦੇਈਏ ਕਿ ਅਮੇਜ਼ਾਨ ਦੇ 6 ਰੋਬਟ ਨੇ ਵਾਸ਼ਿੰਗਟਨ ਦੇ ਸਨੋਹੋਮਿਸ਼ ਕਾਊਂਟੀ 'ਚ ਪੈਕੇਜਿਜ਼ ਦੀ ਡਿਲੀਵਰੀ ਸ਼ੁਰੂ ਕਰ ਦਿੱਤੀ ਹੈ।
ਇਹ ਰੋਬੋਟ ਛੋਟੇ ਕੂਲਰ ਦੇ ਸਾਈਜ਼ ਦੇ ਹਨ ਤੇ ਅਸਾਨੀ ਨਾਲ ਮੂਵ ਕਰ ਸਕਦੇ ਹਨ। ਬੈਟਰੀ ਨਾਲ ਚੱਲਣ ਵਾਲੇ ਇਸ ਰੋਬੋਟਸ ਦੇ ਬਾਰੇ 'ਚ ਅਮੇਜ਼ਾਨ ਦਾ ਕਹਿਣਾ ਹੈ ਕਿ ਸੜਕਾਂ 'ਤੇ ਅਸਾਨੀ ਨਾਲ ਚਲ ਸਕਦੇ ਹਨ। ਮੂਵਮੈਂਟ ਦੇ ਦੌਰਾਨ ਇਹ ਆਪਣੇ ਆਪ ਨੂੰ ਸੇਫ ਰੱਖਣ 'ਚ ਸਮਰਥ ਹਨ। ਅਜਿਹੇ ਇਹ ਹੁਣ ਤੱਕ ਪਤਾ ਨਹੀਂ ਚੱਲ ਪਾਇਆ ਹੈ ਕਿ ਉਨ੍ਹਾਂ ਕਸਟਮਰਸ ਦੀ ਪਹਿਚਾਣ ਕਿਵੇਂ ਕਰਣਗੇ, ਜਿਨ੍ਹਾਂ ਨੂੰ ਡਿਲੀਵਰੀ ਦੇਣੀ ਹੋਵੇਗੀ।
ਅਮੇਜ਼ਾਨ ਤੋਂ ਇਲਾਵਾ ਦੂਜੀ ਈ-ਕਾਮਰਸ ਕੰਪਨੀਆਂ ਵੀ ਡਿਲੀਵਰੀ ਰੋਬੋਟਸ ਨੂੰ ਲੈ ਕੇ ਕੰਮ ਕਰ ਰਹੀ ਹਨ, 'ਤੇ ਇਸ ਸਕਾਊਟ ਡਿਲੀਵਰੀ ਰੋਬੋਟ ਦੀ ਟੈਸਟਿੰਗ ਸ਼ੁਰੂ ਕਰ ਅਮੇਜ਼ਾਨ ਦੂਜੀ ਕੰਪਨੀਆਂ ਤੋਂ ਅੱਗੇ ਵੱਧ ਗਈ ਹੈ। ਫਿਲਹਾਲ ਇਸ ਦੀ ਪੂਰੀ ਜਾਣਕਾਰੀ ਨਹੀਂ ਮਿਲ ਪਾਈ ਹੈ ਕਿ ਇਹ ਰੋਬੋਟ ਘਰਾਂ 'ਚ ਕਿਵੇਂ ਡਿਲੀਵਰੀ ਕਰਣਗੇ। ਇੰਨਾ ਤੈਅ ਹੈ ਕਿ ਜਲਦੀ ਹੀ ਇਹ ਰੋਬੋਟ ਪੂਰੀ ਤਰ੍ਹਾਂ ਕੰਮ ਕਰਨ ਲਗਣਗੇ।
ਸੈਮਸੰਗ ਦੇ ਇਨ੍ਹਾਂ ਸਮਾਰਟਫੋਨਜ਼ ਨੂੰ ਮਿਲੀ ਐਂਡ੍ਰਾਇਡ Oreo ਅਪਡੇਟ
NEXT STORY