ਗੈਜੇਟ ਡੈਸਕ—ਘੱਟ ਸਮੇਂ 'ਚ ਯਾਤਰੀ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਉਣ ਲਈ ਇਕ ਛੋਟਾ ਇਲੈਕਟ੍ਰਿਕ ਏਅਰਕ੍ਰਾਫਟ ਤਿਆਰ ਕੀਤਾ ਗਿਆ ਹੈ। ਇਸ 'ਚ ਡਰਾਈਵਰ ਸਮੇਤ ਦੋ ਵਿਅਕਤੀਆਂ ਦੇ ਬੈਠਣ ਦੀ ਸੁਵਿਧਾ ਹੈ ਉੱਥੇ ਵੱਖ ਤੋਂ ਸਾਮਾਨ ਆਦਿ ਨੂੰ ਰੱਖਣ ਦਾ ਵੀ ਪ੍ਰਬੰਧ ਹੈ। P2 Xcursion ਨਾਮਕ ਇਸ ਇਲੈਕਟ੍ਰਿਕ ਏਅਰਕ੍ਰਾਫਟ ਦੀ ਨਿਰਮਾਤਾ ਕੰਪਨੀ Equator Aircraft ਨੇ ਦੱਸਿਆ ਕਿ ਇਸ ਛੋਟੋ ਜਹਾਜ਼ ਦਾ ਵਜ਼ਨ 750 ਕਿਲੋਗ੍ਰਾਮ ਹੈ ਅਤੇ ਇਹ 240 ਕਿਲੋਗ੍ਰਾਮ ਤਕ ਦੇ ਵਜ਼ਨ ਨੂੰ ਚੁੱਕਣ ਦੀ ਸਮੱਰਥਾ ਰੱਖਦਾ ਹੈ।
241 km/h ਦੀ ਰਫਤਾਰ
ਇਸ ਇਲੈਕਟ੍ਰਿਕ ਏਅਰਕ੍ਰਾਫਟ ਨੂੰ 241 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ ਸਪੀਡ ਤੋਂ ਚਲਾਇਆ ਜਾ ਸਦਕਾ ਹੈ ਉੱਥੇ ਇਕ ਵਾਰ 'ਚ ਹੀ 1,565 ਕਿਲੋਮੀਟਰ ਦਾ ਰਸਤਾ ਇਹ ਤੈਅ ਕਰ ਸਕਦਾ ਹੈ।
ਸਫਲ ਰਿਹਾ ਟੈਸਟ
ਇਸ ਏਅਰਕ੍ਰਾਫਟ ਦੇ ਪ੍ਰੋਟੋਟਾਈਪ 'ਚ 97 kW ਸਮੱਰਥਾ ਦੀ ENGIRO M97 ਲੀਥੀਅਮ ਆਇਨ ਬੈਟਰੀਜ਼ ਨੂੰ ਲੱਗਾ ਕੇ ਇਸ 'ਤੇ ਟੈਸਟ ਕੀਤਾ ਗਿਆ ਅਤੇ ਇਸ ਨੂੰ 10 ਮਿੰਟ ਤਕ ਉਡਾਇਆ ਗਿਆ। ਕੰਪਨੀ ਮੁਤਾਬਕ P2 Xcursion ਨੇ ਉਮੀਦ ਦੇ ਮੁਤਾਬਕ ਪ੍ਰਦਰਸ਼ਨ ਕੀਤਾ ਹੈ ਅਤੇ ਇਸ ਉਡਾਣ ਤੋਂ ਇੱਕਠੇ ਹੋਏ ਡਾਟਾ ਨੂੰ ਇਸ ਦੇ ਡਿਜ਼ਾਈਨ ਨੂੰ ਇੰਪਰੂਵ ਕਰਨ ਲਈ ਵਰਤੋਂ 'ਚ ਲਿਆਇਆ ਜਾਵੇਗਾ।
Vivo V11 Pro ਸਮਾਰਟਫੋਨ ਯੂਜ਼ਰਸ ਲਈ ਖੁਸ਼ਖਬਰੀ, ਜਲਦ ਮਿਲੇਗੀ ਐਂਡ੍ਰਾਇਡ 9 ਪਾਈ ਅਪਡੇਟ
NEXT STORY