ਗੈਜੇਟ ਡੈਸਕ– ਐਪਲ ਨੇ ਪਿਛਲੇ ਮਹੀਨੇ 15 ਇੰਚ ਵਾਲੇ ਮੈਕਬੁੱਕ ਪ੍ਰੋ ਨੂੰ ਰਿਪਲੇਸ ਕਰਦੇ ਹੋਏ 16 ਇੰਚ ਦਾ ਨਵਾਂ ਮੈਕਬੁੱਕ ਪ੍ਰੋ ਪੇਸ਼ ਕੀਤਾ ਸੀ। 16 ਇੰਚ ਪ੍ਰੋ ਨੂੰ ਕੰਪਨੀ ਦੀ ਵੈੱਬਸਾਈਟ ਤੋਂ ਆਰਡਰ ਕੀਤਾ ਜਾ ਸਕਦਾ ਹੈ। ਨਵੇਂ ਲੈਪਟਾਪ ਨੂੰ ਖਾਸਤੌਰ ’ਤੇ ਡਿਵੈੱਲਪਰਾਂ, ਫੋਟੋਗ੍ਰਾਫਰਾਂ, ਫਿਲਮ ਮੇਕਰਾਂ, ਮਿਊਜ਼ਿਕ ਪ੍ਰੋਡੀਊਸਰਾਂ ਨੂੰ ਧਿਆਨ ’ਚ ਰੱਖ ਕੇ ਬਾਜ਼ਾਰ ’ਚ ਉਤਾਰਿਆ ਗਿਆ ਹੈ। ਐਪਲ ਨੇ ਨਵੇਂ ਮੈਕਬੁੱਕ ਨਾਲ ਆਪਣੇ ਪੁਰਾਣੇ 15 ਇੰਚ ਵਾਲੇ ਮੈਕਬੁੱਕ ਪ੍ਰੋ ਨੂੰ ਰਿਪਲੇਸ ਕੀਤਾ ਹੈ। ਉਥੇ ਹੀ ਹੁਣ ਐਪਲ ਦੇ ਇਸ 16 ਇੰਚ ਵਾਲੇ ਮੈਕਬੁੱਕ ਪ੍ਰੋ ਦੀ ਵਿਕਰੀ ਐਮਾਜ਼ੋਨ ਇੰਡੀਆ ਅਤੇ ਆਫਲਾਈਨ ਸਟੋਰਾਂ ’ਤੇ ਸ਼ੁਰੂ ਹੋ ਗਈ ਹੈ। ਐਪਲ ਦੇ 16 ਇੰਚ ਵਾਲੇ ਮੈਕਬੁੱਕ ਪ੍ਰੋ ਦੀ ਸ਼ੁਰੂਆਤੀ ਕੀਮਤ 1,99,900 ਰੁਪਏ ਹੈ। ਨਵਾਂ ਮੈਕਬੁੱਕ ਪ੍ਰੋ ਦੋ ਪ੍ਰੋਸੈਸਰ ਵੇਰੀਐਂਟ ’ਚ ਉਪਲੱਬਧ ਹੈ ਜਿਸ ਵਿਚ ਇਕ 2.6GHz ਦਾ ਹੈਕਸਾਕੋਰ ਇਨਟੈੱਲ ਆਈ7 ਅਤੇ ਦੂਜਾ 2.3GHz ਦਾ ਆਕਟਾ-ਕੋਰ ਇਨਟੈੱਲ ਨੂੰ i9 ਸ਼ਾਮਲ ਹਨ। ਦੋਵਾਂ ’ਚ 16 ਜੀ.ਬੀ. ਰੈਮ ਮਿਲੇਗੀ।
ਐਮਾਜ਼ੋਨ ’ਤੇ ਮੈਕਬੁੱਕ ਪ੍ਰੋ ਦੇ ਨਾਲ ਆਫਰਜ਼ ਦੀ ਗੱਲ ਕਰੀਏ ਤਾਂ 16 ਜੀ.ਬੀ. ਰੈਮ ਅਤੇ 512 ਜੀ.ਬੀ. ਸਟੋਰੇਜ ਵਾਲਾ ਵੇਰੀਐਂਟ 1,89,990 ਰੁਪਏ ’ਚ ਮਿਲ ਰਿਹਾ ਹੈ। ਉਥੇ ਹੀ ਦੂਜਾ 10 ਹਜ਼ਾਰ ਰੁਪਏ ਦੀ ਛੋਟ ਦੇ ਨਾਲ 2,29,990 ਰੁਪਏ ’ਚ ਵਿਕ ਰਿਹਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਐੱਚ.ਡੀ.ਐੱਫ.ਸੀ. ਬੈਂਕ ਦੇ ਕ੍ਰੈਡਿਟ ਜਾਂ ਡੈਬਿਟ ਕਾਰਡ ਰਾਹੀਂ ਪੇਮੈਂਟ ਕਰਦੇ ਹੋ ਤਾਂ 7,000 ਰੁਪਏ ਦਾ ਕੈਸ਼ਬੈਕ ਵੀ ਮਿਲ ਰਿਹਾ ਹੈ।
16 ਇੰਚ ਵਾਲੇ ਮੈਕਬੁੱਕ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਗ੍ਰਾਫਿਕਸ ਲਈ AMD ਰੇਡੀਅਨ ਪ੍ਰੋ 5000M ਗ੍ਰਾਫਿਕਸ ਮਿਲੇਗਾ। ਇਸ ਵਚ 6 ਸਪੀਕਰ ਦਿੱਤੇ ਗਏ ਹਨ। 16 ਇੰਚ ਮੈਕਬੁੱਕ ਪ੍ਰੋ ’ਚ ਐਪਲ ਦਾ ਟੱਚ ਵਾਰ, ਟੱਚ ਆਈ.ਡੀ. ਸੈਂਸਰ, ਫੋਰਸ ਟੱਚ ਟ੍ਰੈਕਪੈਡ ਅਤੇ ਐੱਪਲ ਟੀ-2 ਸਕਿਓਰਿਟੀ ਚਿੱਪ ਮਿਲੇਗੀ।
ਕੁਨੈਕਟਿਵਿਟੀ ਲਈ ਇਸ ਵਿਚ 4 ਥੰਡਰਬੋਲਟ 3 ਪੋਰਟ ਮਿਲਣਗੇ, ਜਿਨ੍ਹਾਂ ’ਚ ਯੂ.ਐੱਸ.ਬੀ. 3.1 ਜਨਰੇਸ਼ਨ-2 ਦਾ ਸੁਪੋਰਟ ਹੋਵੇਗਾ। ਇਸ ਦੀ ਸਪੀਡ 10Gbps ਹੋਵੇਗੀ। ਇਸ ਤੋਂ ਇਲਾਵਾ ਤੁਹਾਨੂੰ 3.5mm ਦਾ ਹੈੱਡਫੋਨ ਜੈੱਕ, ਬਲੂਟੁੱਥ 5 ਅਤੇ 720 ਪਿਕਸਲ ਦਾ ਫੇਸਟਾਈਮ ਕੈਮਰਾ ਮਿਲੇਗਾ। ਨਵੇਂ ਮੈਕਬੁੱਕ ਦਾ ਭਾਰ ਦੋ ਕਿਲੋਗ੍ਰਾਮ ਹੈ। ਇਸ ਵਿਚ 100 ਵਾਟ ਆਵਰ ਦੀ ਬੈਟਰੀ ਹੈ।
ਮੋਬਾਇਲ ਗਾਹਕਾਂ ਲਈ ਵੱਡੀ ਖਬਰ! 16 DEC ਤੋਂ ਬਦਲ ਜਾਵੇਗਾ SIM ਨਾਲ ਜੁੜਿਆ ਇਹ ਨਿਯਮ
NEXT STORY