ਗੈਜੇਟ ਡੈਸਕ– ਕੈਲੀਫੋਰਨੀਆ ਦੀ ਲਾਅ ਫਰਮ ’ਚ ਐਪਲ ਖਿਲਾਫ ਇਕ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਵਿਚ ਐਪਲ ’ਤੇ ਦੋਸ਼ ਲੱਗਾ ਹੈ ਕਿ ਉਸ ਨੇ ਯੂਜ਼ਰਜ਼ ਨੂੰ ਨਵਾਂ ਚਾਰਜਰ ਖਰੀਦਣ ’ਤੇ ਮਜ਼ਬੂਰ ਕੀਤਾ ਹੈ। ਐਪਲ ਅਪਡੇਟ ਰਾਹੀਂ ਪੁਰਾਣੇ ਚਾਰਜਰ ਦੀ ਸਪੋਰਟ ਨੂੰ ਬੰਦ ਕਰ ਰਹੀ ਹੈ ਜਿਸ ਤੋਂ ਬਾਅਦ ਯੂਜ਼ਰਜ਼ ਨੂੰ ਨਵਾਂ ਚਾਰਜਰ ਖਰੀਦਣ ’ਤੇ ਮਜ਼ਬੂਰ ਕੀਤਾ ਜਾ ਰਿਹਾ ਹੈ ਅਤੇ ਇਹ ਕੰਮ ਸਾਲ 2016 ਤੋਂ ਜਾਰੀ ਹੈ।
ਚਾਰਜਰ ਲਗਾਉਣ ’ਤੇ ਸ਼ੋਅ ਹੋ ਰਿਹਾ ਐਰਰ ਮੈਸੇਜ
ਇਸ ਮਾਮਲੇ ਨੂੰ ‘ਯੂਨਾਈਟਿਡ ਸਟੇਟਸ ਡਿਸਟ੍ਰਿਕਸ ਕੋਰਟ ਫਾਰ ਦਿ ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ’ ’ਚ ਦਾਇਰ ਕੀਤਾ ਗਿਆ ਹੈ। ਇਸ ਮਾਮਲੇ ’ਚ ਹਜ਼ਾਰਾਂ ਯੂਜ਼ਰਜ਼ ਨੇ ਕਿਹਾ ਹੈ ਕਿ ਉਨ੍ਹਾਂ ਦੇ ਆਈਫੋਨ ’ਤੇ ਇਕ ਐਰਰ ਮੈਸੇਜ ਸ਼ੋਅ ਹੋ ਰਿਹਾ ਹੈ ਜਿਸ ਵਿਚ ਐਕਸੈਸਰੀ ਨੋਟ ਸਪੋਰਟਿਡ ਕਿਹਾ ਜਾ ਰਿਹਾ ਹੈ ਯਾਨੀ ਅਪਡੇਟ ਰਾਹੀਂ ਇਸ ਦੀ ਕੰਪੈਟੀਬਿਲਟੀ ਨੂੰ ਹੀ ਰਿਮੂਵ ਕਰ ਰਹੀ ਹੈ ਜਿਸ ਨਾਲ ਯੂਜ਼ਰਜ਼ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ।
ਅਪਡੇਟ ਤੋਂ ਬਾਅਦ ਆਈ ਸਮੱਸਿਆ
ਬਹੁਤ ਸਾਰੇ ਯੂਜ਼ਰਜ਼ ਨੇ ਪਾਇਆ ਕਿ ਆਈਫੋਨ ਦੀ ਅਪਡੇਟ ਆਉਣ ਤੋਂ ਬਾਅਦ ਫੋਨ ਨੇ ਚਾਰਜਰ ਨੂੰ ਪਛਾਣਨਾ ਬੰਦ ਕਰ ਦਿੱਤਾ ਹੈ। ਐਪਲ ’ਤੇ ਦੋਸ਼ ਹੈ ਕਿ ਉਸ ਨੇ ਜਾਣਬੁੱਝ ਕੇ ਅਜਿਹੀ ਅਪਡੇਟ ਦਿੱਤੀ ਹੈ ਜਿਸ ਨਾਲ ਫੋਨ ਪੁਰਾਣੇ ਚਾਰਜਰ ਨੂੰ ਰਿਜੈਕਟ ਕਰ ਦੇਵੇ ਅਤੇ ਲੋਕਾਂ ਨੂੰ ਨਵਾਂ ਚਾਰਜਰ ਖਰੀਦਣ ਲਈ ਮਜ਼ਬੂਰ ਹੋਣਾ ਪਵੇ।
ਐਪਲ ਨੇ ਦਿੱਤੀ ਪ੍ਰਤੀਕਿਰਿਆ
ਐਪਲ ਸਪੋਰਟ ਪੇਜ ਰਾਹੀਂ ਕੰਪਨੀ ਨੇ ਕਿਹਾ ਹੈ ਕਿ ਐਕਸੈਸਰੀ ਸਪੋਰਟ ਨਹੀਂ ਹੋ ਰਹੀ, ਇਸ ਦੇ ਕਈ ਕਾਰਨ ਹੋ ਸਕਦੇ ਹਨ। ਪਹਿਲਾ ਕਾਰਨ ਹੈ ਕਿ ਐਕਸੈਸਰੀ ਡੈਮੇਜ ਹੋ ਸਕਦੀ ਹੈ, ਉਥੇ ਹੀ ਦੂਜਾ ਕਾਰਨ ਹੈ ਕਿ ਚਾਰਜਰ ਐਪਲ ਸਰਟੀਫਾਈਡ ਨਾ ਹੋਵੇ। ਐਪਲ ਇੰਸਾਈਡਰ ਦੀ ਰਿਪੋਰਟ ਮੁਤਾਬਕ, ਇਸ ਤਰ੍ਹਾਂ ਦੀ ਹੀ ਸਮੱਸਿਆ ਪਿਛਲੇ ਸਾਲ ਸਤੰਬਰ ਮਹੀਨੇ ਵੀ ਦੇਖੀ ਗਈ ਸੀ ਜਿਸ ਨੂੰ ਐਪਲ ਦੁਆਰਾ ਮੇਂਟੇਨੈਂਸ ਪ੍ਰੋਗਰਾਮ ਅਪਡੇਟ ਨੂੰ ਜਾਰੀ ਕਰਕੇ ਠੀਕ ਕੀਤਾ ਗਿਆ ਸੀ।
AI ਦੀ ਮਦਦ ਨਾਲ ਰੋਜ਼ 100 ਮਿਲੀਅਨ ਸਪੈਮ ਮੈਸੇਜਿਸ ਬਲੋਕ ਕਰ ਰਿਹੈ Gmail
NEXT STORY