ਜਲੰਧਰ- ਵਿਸ਼ਵ ਦੀ ਦਿੱਗਜ ਸਮਾਰਫੋਨ ਨਿਰਮਾਤਾ ਕੰਪਨੀ ਐਪਲ ਆਪਣੇ ਪ੍ਰੋਡਕਟਸ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਇਕ ਨਵੀਂ ਲੀਕ ਜਾਣਕਾਰੀ ਮੁਤਾਬਕ ਐਪਲ ਨੇ ਆਉਣ ਵਾਲੇ ਫਲੈਗਸ਼ਿਪ ਫ਼ੋਨ ਮਤਲਬ iPhone 8 ਜਾਂ iPhone X 'ਚ ਵਾਇਰਲੈੱਸ ਚਾਰਜਿੰਗ ਸਪੋਰਟ ਤਕਨੀਕ ਮੌਜੂਦ ਹੋਵੇਗੀ। ਇਕ ਨਵੀਂ ਰਿਪੋਰਟ ਵੀ ਅਜਿਹਾ ਹੀ ਕੁੱਝ ਕਹਿੰਦੀ ਹੈ। ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅਸੀਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੇ ਹਾਂ ਕਿ iPhone 8 ਕੁੱਝ ਸਭ ਤੋਂ ਸ਼ਾਨਦਾਰ ਅਤੇ ਨਵੀਂ ਤਕਨੀਕਾਂ ਦੇ ਨਾਲ ਪੇਸ਼ ਕੀਤਾ ਜਾਵੇਗਾ।
ਜਾਣਕਾਰੀ ਮਤਾਬਕ, Lite-On ਸੈਮੀ ਐਪਲ ਦੀ ਸਪਲਾਈ ਚੈਨ ਦੇ ਨਾਲ ਜੁੜੀ ਹੈ, ਤਾਂ ਕਿ ਉਸ ਨੂੰ GPP ਬ੍ਰਿਜ ਰੈਕਟੀਫਾਇਰਸ ਉੁਪਲੱਬਧ ਕਰਾ ਸਕੇ। ਦੱਸ ਦਈਏ ਕਿ ਇਹ ਵਾਇਰਲੈੱਸ ਚਾਰਜਿੰਗ ਲਈ ਜਰੂਰੀ ਹੁੰਦੇ ਹਨ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਇਸ 'ਤੇ ਇਸ ਕੰਪਨੀ Lite-On ਸੈਮੀ ਨੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲ ਹੀ 'ਚ ਇੰਟਰਨੈੱਟ 'ਤੇ ਆਈ ਇੱਕ ਨਵੀਂ ਖਬਰ ਮੁਤਾਬਕ ਐਪਲ ਦੇ ਅਗਲੇ ਸਮਾਰਟਫ਼ੋਨ iPhone 8 'ਚ ਫੇਸ਼ਿਅਲ ਰਿਕਗਨਿਸ਼ਨ ਲਈ ਲੇਜ਼ਰ ਸੈਂਸਰ ਹੋਵੇਗਾ। ਇਸ ਤੋਂ ਇਲਾਵਾ ਜੇਕਰ Cowen ਅਤੇ ਕੰਪਨੀ ਦੀ ਇੱਕ ਰਿਪੋਰਟ ਦੀ ਮੰਨੀਏ ਤਾਂ ਇਸ ਨਵੇਂ ਐਪਲ iPhone ਮਤਲਬ iPhone 8 'ਚ ਇਕ OLED ਪੈਨਲ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਇਹ OLED ਪੈਨਲ ਸੈਮਸੰਗ ਐਪਲ ਨੂੰ ਸਪਲਾਈ ਕਰਨ ਵਾਲਾ ਹੈ। ਇੱਕ ਨਵੀਂ ਹੀ ਡਿਸਪਲੇ ਦੇ ਨਾਲ ਐਪਲ ਇਕ ਵਾਰ ਫਿਰ ਤੋਂ ਬਾਜ਼ਾਰ 'ਚ ਇਕ ਅਜਿਹਾ ਆਈਫ਼ੋਨ ਪੇਸ਼ ਕਰਨ ਜਾ ਰਿਹਾ ਹੈ ਜੋ ਲੋਕਾਂ ਨੂੰ ਇਕ ਨਵਾਂ ਹੀਂ ਐਕਸਪੀਰਿਅਨਸ ਪ੍ਰਦਾਨ ਕਰੇਗਾ।
ਚੀਨ ਦੀ ਅਖਬਾਰ ਨੇ ਛਾਪਿਆ ਰੋਬੋਟ ਪੱਤਰਕਾਰ ਦਾ ਪਹਿਲਾ ਲੇਖ
NEXT STORY