2 ਅਜਿਹੀਆਂ ਖਤਰਨਾਕ ਐਂਡ੍ਰਾਇਡ ਐਪਸ ਦਾ ਪਤਾ ਲਾਇਆ ਗਿਆ ਹੈ, ਜੋ ਸਮਾਰਟਫੋਨ ਦੇ ਮੂਵ ਹੋਣ ’ਤੇ ਅਟੈਕ ਕਰਦੀਆਂ ਹਨ। ਵੀਰਵਾਰ Trend Micro ਕੰਪਨੀ ਦੀ ਸਾਈਬਰ ਸਕਿਓਰਿਟੀ ਟੀਮ ਨੇ ਦੱਸਿਆ ਕਿ 2 ਐਪਸ ’ਤੇ ਸਵਾਲ ਉੱਠ ਰਹੇ ਹਨ। ਇਨ੍ਹਾਂ ਵਿਚੋਂ ਇਕ ਦਾ ਨਾਂ Currency Converter ਹੈ, ਜਦਕਿ ਦੂਜੀ ਦਾ ਨਾਂ BatterySaverMobi ਹੈ। ਇਨ੍ਹਾਂ ਐਪਸ ਨੂੰ 4.5 ਸਟਾਰਸ ਰੇਟਿੰਗ ਦਿੱਤੀ ਗਈ ਹੈ ਅਤੇ ਇਨ੍ਹਾਂ ’ਤੇ 73 ਰੀਵਿਊਜ਼ ਆਏ ਹਨ। ਇਨ੍ਹਾਂ ਐਪਸ ਨੂੰ 5 ਹਜ਼ਾਰ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ ਪਰ ਰਿਸਰਚਰਜ਼ ਦਾ ਕਹਿਣਾ ਹੈ ਕਿ ਇਹ ਰੇਟਿੰਗਜ਼ ਲੋਕਾਂ ਨੇ ਨਹੀਂ ਦਿੱਤੀਆਂ ਅਤੇ ਇਹ ਫਰਾਡ ਹਨ।
ਮੋਸ਼ਨ ਡਿਟੈਕਟਰ ਦੀ ਮਦਦ ਨਾਲ ਹੋ ਰਿਹੈ ਅਟੈਕ
ਇਨ੍ਹਾਂ ਮਲੀਸ਼ੀਅਸ ਐਪਸ ਵਿਚ Anubis ਨਾਂ ਦਾ ਬੈਂਕਿੰਗ ਟ੍ਰੋਜ਼ਨ ਸ਼ਾਮਲ ਹੈ। ਇਹ ਐਪਲੀਕੇਸ਼ਨਜ਼ ਇੰਸਟਾਲਡ ਡਿਵਾਈਸ ਨੂੰ ਮਾਨੀਟਰ ਕਰਦੀਆਂ ਹਨ ਅਤੇ ਸੈਂਸਰ ਡਾਟਾ ਨੂੰ ਡਿਟੈਕਟ ਕਰਦੀਆਂ ਹਨ। ਯੂਜ਼ਰ ਜਦੋਂ ਆਪਣੀ ਡਿਵਾਈਸ ਮੂਵ ਕਰਦਾ ਹੈ ਤਾਂ ਮੋਸ਼ਨ ਸੈਂਸਰ ਰਾਹੀਂ ਪੈਦਾ ਹੋਈ ਜਾਣਕਾਰੀ ਦਾ ਪਤਾ ਲਾ ਕੇ ਇਹ ਮਾਲਵੇਅਰ ਅਟੈਕ ਕਰਦਾ ਹੈ।ਇਸ ਤਰ੍ਹਾਂ ਦਾ ਡਾਟਾ ਹੋ ਸਕਦੈ ਚੋਰੀ
ਇਸ ਮਾਲਵੇਅਰ ਨਾਲ ਯੂਜ਼ਰ ਦੀਆਂ ਕਾਂਟੈਕਟ ਲਿਸਟਸ ਤੇ ਲੋਕੇਸ਼ਨ ਡਾਟਾ ਦੀ ਜਾਣਕਾਰੀ ਚੋਰੀ ਕੀਤੀ ਜਾ ਸਕਦੀ ਹੈ, ਉੱਥੇ ਹੀ SMS ਭੇਜਣ ਤੋਂ ਇਲਾਵਾ ਆਡੀਓ ਰਿਕਾਰਡਿੰਗ ਵੀ ਕੀਤੀ ਜਾ ਸਕਦੀ ਹੈ। ਅਟੈਕ ਹੋਣ ਤੋਂ ਬਾਅਦ ਕਾਲਜ਼ ਕਰਨ ਤੋਂ ਇਲਾਵਾ ਐਕਸਟਰਨਲ ਸਟੋਰੇਜ ਨਾਲ ਵੀ ਛੇੜਛਾੜ ਕੀਤੀ ਜਾ ਸਕਦੀ ਹੈ।ਇੰਸਟਾਲ ਹਨ ਤਾਂ ਹੁਣੇ ਕਰੋ ਰਿਮੂਵ
ਦੱਸ ਦੇਈਏ ਕਿ ਕੁਇੱਕ ਹੀਲ ਟੈਕਨਾਲੋਜੀਜ਼ ਦੇ ਰਿਸਰਚਰਜ਼ ਨੇ ਸੁਝਾਅ ਦਿੰਦਿਆਂ ਕਿਹਾ ਹੈ ਕਿ Anubis ਵਿਚ ਅਜਿਹੀ ਸਮਰੱਥਾ ਦਿੱਤੀ ਗਈ ਹੈ ਕਿ ਇਹ ਰੈਨਸਮਵੇਅਰ ਵਾਂਗ ਕੰਮ ਕਰਦਾ ਹੈ ਮਤਲਬ ਇਹ ਤੁਹਾਡੇ ਡਾਟਾ ਨੂੰ ਚੋਰੀ ਕਰ ਕੇ C2 ਸਰਵਰ ਵਿਚ ਭੇਜ ਸਕਦਾ ਹੈ। ਇਸੇ ਲਈ ਜੇ ਤੁਸੀਂ ਇਨ੍ਹਾਂ ਐਪਸ ਦੀ ਵਰਤੋਂ ਕਰਦੇ ਹੋ ਤਾਂ ਇਨ੍ਹਾਂ ਨੂੰ ਤੁਰੰਤ ਰਿਮੂਵ ਕਰ ਦਿਓ।
Whatsapp: ਇਨ੍ਹਾਂ ਫੇਕ ਮੈਸੇਜ 'ਤੇ ਇਕ ਕਲਿਕ ਨਾਲ ਲੀਕ ਹੋ ਸਕਦੀ ਹੈ ਤੁਹਾਡੀ ਨਿੱਜੀ ਜਾਣਕਾਰੀ
NEXT STORY