ਜਲੰਧਰ- ਜਰਮਨ ਦੀ ਆਟੋਮੋਬਾਇਲ ਨਿਰਮਾਤਾ ਕੰਪਨੀ ਔਡੀ ਜਲਦੀ ਹੀ ਆਪਣੀ ਨਵੀਂ ਕਾਰ Q5 ਐੱਸ.ਯੂ.ਵੀ. ਭਾਰਤ 'ਚ ਲਿਆਉਣ ਵਾਲੇ ਹੈ। ਲਾਂਚਿੰਗ ਤੋਂ ਪਹਿਲਾਂ ਹੀ ਇਹ ਕਾਰ ਭਾਰਤ ਦੀਆਂ ਸੜਕਾਂ 'ਤੇ ਟੈਸਟਿੰਗ ਦੌਰਾਨ ਕੈਮਰੇ 'ਚ ਕੈਦ ਹੋਈ ਹੈ। ਦੇਖਣ 'ਚ ਇਹ Q7 ਐੱਸ.ਯੂ.ਵੀ. ਦਾ ਛੋਟਾ ਵਰਜ਼ਨ ਲੱਗ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਔਡੀ ਦੀ ਇਸ ਕਾਰ ਤੋਂ ਪਰਦਾ ਇਸ ਸਾਲ ਦੇ ਅੰਤ ਜਾਂ ਅਗਲੇ ਸਾਲ ਦੀ ਸ਼ੁਰੂਆਤ 'ਚ ਉੱਠੇਗਾ। ਔਡੀ Q5 ਐੱਸ.ਯੂ.ਵੀ. ਨੂੰ Q7 ਦੇ ਪਲੇਟਫਾਰਮ 'ਤੇ ਬਣਾਇਆ ਗਿਆ ਹੈ। ਡਿਜ਼ਾਇਨ ਅਤੇ ਫੀਚਰਸ ਵੀ ਦੋਵਾਂ ਕਾਰਾਂ ਦੇ ਇਕ ਸਮਾਨ ਹਨ।
ਔਡੀ Q5 'ਚ ਆਲ ਐੱਲ.ਈ.ਡੀ. ਹੈੱਡਲੈਂਪਸ, ਵੱਡੀ ਸਿਲਵਰ ਫਿਨਿਸ਼ ਵਾਲੀ ਹੈਕਸਾਗੋਨਲ ਗ੍ਰਿੱਲ ਅਤੇ ਹਾਰਿਜਾਂਟਲ ਟੇਲਲੈਂਪ ਕਲਸਟਰ ਦਿੱਤਾ ਗਿਆ ਹੈ। ਇਹੀ ਫੀਚਰ ਔਡੀ ਕਿਊ 7 'ਚ ਵੀ ਮਿਲਣਗੇ। ਇੰਟੀਰੀਅਰ ਦੀ ਗੱਲ ਕਰੀਏ ਤਾਂ ਇਥੇ ਔਡੀ ਦੀ ਨਵੀਂ ਡਿਜ਼ਾਇਨ ਥੀਮ ਦੀ ਵਰਤੋਂ ਕੀਤੀ ਗਈ ਹੈ। ਸੰਭਾਵਨਾ ਹੈ ਕਿ ਇਥੇ ਵਰਚੁਅਲ ਕਾਕਪਿਟ, ਲੈਦਰ ਅਪਹੋਲਸਟਰੀ, ਸੈਟੇਲਾਈਟ ਨੈਵਿਗੇਸ਼ਨ ਸਮੇਤ ਹੋਰ ਵੀ ਕਈ ਫੀਚਰਸ ਮਿਲਣਗੇ।
ਪਾਵਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ Q5 ਨੂੰ ਪੈਟਰੋਲ ਅਤੇ ਡੀਜ਼ਲ ਦੋਵਾਂ ਇੰਜਣ ਆਪਸ਼ਨ 'ਚ ਉਤਾਰਿਆ ਜਾਵੇਗਾ। ਅੰਤਰਰਾਸ਼ਟਰੀ ਬਾਜ਼ਾਰ 'ਚ ਇਸ ਨੂੰ 1.8 ਲੀਟਰ ਦਾ 4-ਸਿਲੰਡਰ ਟਰਬੋਚਾਰਜਰਡ ਪੈਟਰੋਲ ਇੰਜਣ ਅਤੇ 3.0 ਲੀਟਰ ਦਾ ਵੀ-ਡੀਜ਼ਲ ਇੰਜਣ ਮਿਲੇਗਾ। ਭਾਰਤੀ ਬਾਜ਼ਾਰ 'ਚ ਇਸ ਦੇ ਤਿੰਨ ਇੰਜਣ ਆਪਸ਼ਨ 'ਚ ਮਿਲਣ ਦੀ ਸੰਭਾਵਨਾ ਹੈ। ਪਹਿਲਾ 2.0 ਲੀਟਰ ਦਾ ਟਰਬੋ ਪੈਟਰੋਲ, ਦੂਜਾ 2.0 ਲੀਟਰ ਦਾ ਡੀਜ਼ਲ ਇੰਜਣ ਅਤੇ ਟਾਪ ਵੇਰੀਅੰਟ 'ਚ 3.0 ਲੀਟਰ ਦਾ ਇੰਜਣ ਆਉਣ ਦੀ ਉਮੀਦ ਹੈ।
ਲਾਂਚ ਹੋਇਆ Swift ਦਾ ਨਵਾਂ ਮਾਡਲ, ਕੀਮਤ 5 ਲੱਖ ਤੋਂ ਵੀ ਘੱਟ
NEXT STORY