ਗੈਜੇਟ ਡੈਸਕ– ਦੁਨੀਆ ਦੀਆਂ ਕੁਝ ਪ੍ਰਮੁੱਖ ਟੈੱਕ ਕੰਪਨੀਆਂ ’ਤੇ ਡਾਟਾ ਪ੍ਰਾਈਵੇਸੀ ਮਾਮਲੇ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਨ੍ਹਾਂ ਕੰਪਨੀਆਂ ’ਚ ਐਪਲ ਅਮੇਜ਼ਨ ਅਤੇ ਨੈੱਟਫਲਿਕਸ ਸਮੇਤ ਕੁਲ 8 ਟੈੱਕ ਕੰਪਨੀਆਂ ਸ਼ਾਮਲ ਹਨ। ਦੱਸ ਦੇਈਏ ਕਿ ਇਨ੍ਹਾਂ ਕੰਪਨੀਆਂ ’ਤੇ ਦੋਸ਼ ਹੈ ਕਿ ਇਨ੍ਹਾਂ ਨੇ ਯੂਰਪੀ ਯੂਨੀਅਨ ਦੇ ਜਨਰਲ ਡਾਟਾ ਪ੍ਰੋਟੈਕਸ਼ਨ ਰੈਗੁਲੇਸ਼ਨ (GDPR) ਦਾ ਉਲੰਘਣ ਕੀਤਾ ਹੈ। ਇਨ੍ਹਾਂ ਟੈੱਕ ਕਪਨੀਆਂ ਖਿਲਾਫ ਸ਼ਿਕਾਇਤ ਨੋਇਬ ਨਾਂ ਦੇ ਐੱਨ.ਜੀ.ਓ. ਨੇ ਦਰਜ ਕਰਵਾਈ ਹੈ, ਜਿਸ ਦੇ ਚੇਅਰਪਰਸਨ ਡਾਟਾ ਪ੍ਰਾਈਵੇਸੀ ਐਕਟੀਵਿਸਟ Max Schrems ਹਨ। ਜਿਨ੍ਹਾਂ ਕੰਪਨੀਆਂ ’ਤੇ ਪ੍ਰਾਈਵੇਟ ਡਾਟਾ ਸਕਿਓਰਿਟੀ ਦੇ ਉਲੰਘਣ ਦੇ ਦੋਸ਼ ’ਚ ਸ਼ਿਕਾਇਤ ਦਰਜ ਕਰਵਾਈ ਗਈ ਹੈ, ਉਨ੍ਹਾਂ ’ਚ Spotify ਅਤੇ YouTube ਵੀ ਸ਼ਾਮਲ ਹਨ।
ਜਨਰਲ ਡਾਟਾ ਪ੍ਰੋਟੈਕਸ਼ਨ ਰੈਗੁਲੇਸ਼ਨ ਨੇ ਡਾਟਾ ਪ੍ਰੋਟੈਕਸ਼ਨ ਦੇ ਨਿਯਮਾਂ ਨੂੰ ਤੋੜਨ ਵਾਲੀਆਂ ਕੰਪਨੀਆਂ ’ਤੇ ਉਨ੍ਹਾਂ ਦੇ ਰੈਵੇਨਿਊ ਦਾ 4 ਫੀਸਦੀ ਤਕ ਜੁਰਮਾਨਾ ਲਗਾਇਆ ਹੈ। ਇਸ ਦੇ ਜਵਾਬ ’ਚ ਅਮੇਜ਼ਨ ਨੇ ਕਿਹਾ ਹੈ ਕਿ ਉਸ ਨੇ ਡਾਟਾ ਪ੍ਰੋਟੈਕਸ਼ਨ ਲਈ ਇਕ ਨਵਾਂ ਪ੍ਰਾਈਵੇਸੀ ਹੈਲਪ ਪੇਜ ਬਣਾਇਆ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਕਸਟਮਰਜ਼ ਕਿਵੇਂ ਆਪਣੇ ਡਾਟਾ ਨੂੰ ਮੈਨੇਜ ਕਰਨ ਅਤੇ ਉਸ ਦੀ ਪ੍ਰਾਈਵੇਸੀ ਨੂੰ ਬਣਾਈ ਰੱਖਣ। ਉਥੇ ਹੀ ਨੋਇਬ ਦਾ ਕਹਿਣਾ ਹੈ ਕਿ ਉਸ ਨੇ 10 ਯੂਜ਼ਰਜ਼ ਵਲੋਂ ਆਸਟ੍ਰੀਅਨ ਅਥਾਰਿਟੀ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਐਕਟੀਵਿਸਟ ਮੈਕਸ ਸ਼੍ਰੇਮਸ ਦਾ ਕਹਿਣਾ ਹੈ ਕਿ ਇਨ੍ਹਾਂ ਕੰਪਨੀਆਂ ਨੇ ਯੂਜ਼ਰਜ਼ ਦੇ ਅਧਿਕਾਰੀਆਂ ਦਾ ਵਾਇਲੇਸ਼ਨ ਕੀਤਾ ਹੈ ਅਤੇ ਇਨ੍ਹਾਂ ਨੇ ਡਾਟਾ ਦੀ ਸੁਰੱਖਿਆ ਨੂੰ ਸੀਰੀਅਸਲੀ ਨਹੀਂ ਲਿਆ ਹੈ। ਦੱਸ ਦੇਈਏ ਕਿ ਮੈਕਸ ਸ਼੍ਰੇਮਸ ਬਹੁਤ ਹੀ ਮੰਨੇ-ਪ੍ਰਮੰਨੇ ਡਾਟਾ ਪ੍ਰਾਈਵੇਸੀ ਕੰਪੇਨਰ ਹਨ ਜਿਨ੍ਹਾਂ ਨੇ ਪਹਿਲੀ ਵਾਰ ਫੇਸਬੁੱਕ ਖਿਲਾਫ ਪਹਿਲਾ ਲੀਗਲ ਐਕਸ਼ਨ 2011 ’ਚ ਲਿਆ ਸੀ, ਜਦੋਂ ਉਹ ਵਿਦਿਆਰਥੀ ਸਨ। ਮੈਕਸ ਸ਼੍ਰੇਮਸ ਹੁਣ ਇਕ ਵਕੀਲ ਹਨ ਅਤੇ ਪਿਛਲੇ ਸਾਲ ਉਨ੍ਹਾਂ ਗੂਗਲ, ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਖਿਲਾਫ ਕਾਨੂੰਨੀ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਕੰਪਨੀਆਂ ਯੂਜ਼ਰਜ਼ ਨੂੰ ਗਲਤ ਟਰਮਸ ਅਤੇ ਕੰਡੀਸ਼ੰਸ ਸਵੀਕਾਰ ਕਰਨ ਲਈ ਰੁਕਾਵਟ ਪੈਦਾ ਕਰਦੀਆਂ ਹਨ, ਜਿਸ ਨਾਲ ਉਨ੍ਹਾਂ ਦੀ ਪ੍ਰਾਈਵੇਸੀ ਖਤਰੇ ’ਚ ਪੈ ਜਾਂਦੀ ਹੈ।
ਭਾਰਤ ਦੀਆਂ ਸੜਕਾਂ ’ਤੇ ਦੌੜਦੀ ਦਿਸੀ TATA 45X
NEXT STORY