ਆਟੋ ਡੈਸਕ– ਬਜਾਜ ਆਟੋ ਨੇ ਆਪਣੀ ਨੈਕਸਟ ਜਨਰੇਸ਼ਨ Platina 110 H-Gear ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਮੋਟਰਸਾਈਕਲ ’ਚ ਗਿਅਰ ਸ਼ਿੱਫਟ ਗਾਈਡ ਦੇ ਨਾਲ ਨਵੇਂ ਡਿਜੀਟਲ ਇੰਸਟਰੂਮੈਂਟ ਪੈਨਲ ਨੂੰ ਸ਼ਾਮਲ ਕੀਤਾ ਗਿਆ ਹੈ। ਨਵੀਂ ਪਲੈਟਿਨਾ H-Gear ਕੰਪਿਊਟਰ ਮੋਟਰਾਸਈਕਲ ਦੀ ਦਿੱਲੀ ’ਚ ਐਕਸ-ਸ਼ੋਅਰੂਮ ਕੀਮਤ 53,376 ਰੁਪਏ ਰੱਖੀ ਗਈ ਹੈ। ਉਥੇ ਹੀ ਡਿਸਕ ਬ੍ਰੇਕ ਵਾਲੀ ਪਲੈਟਿਨਾ 110 H-Gear ਨੂੰ ਦਿੱਲੀ ’ਚ 55,373 ਰੁਪਏ ਐਕਸ-ਸ਼ੋਅਰੂਮ ਕੀਮਤ ’ਚ ਖਰੀਦਿਆ ਜਾ ਸਕੇਗਾ। ਬਜਾਜ ਪਲੈਟਿਨਾ 110 H-Gear ਦੇਸ਼ ਭਰ ’ਚ ਬਜਾਜ ਦੇ ਡੀਲਰਸ਼ਿਪ ’ਚ 3 ਕਲਰ ਆਪਸ਼ਨ ’ਚ ਉਪਲੱਬਧ ਹੋਵੇਗੀ।

115cc ਇੰਜਣ
ਇਸ ਵਿਚ 115.5cc ਦਾ ਏਅਰ-ਕੂਲਡ DTS-I ਇੰਜਣ ਲੱਗਾ ਹੈ ਜੋ 8.6hp ਦੀ ਪਾਵਰ ਅਤੇ 9.81Nm ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 5 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ, ਜਿਸ ਨੂੰ ਕੰਪਨੀ ਨੇ ਹਾਈਵੇ ਗਿਅਰ ਨਾਂ ਦਿੱਤਾ ਹੈ। ਬਜਾਜ ਆਟੋ ਦਾ ਕਹਿਣਾ ਹੈ ਕਿ ਲੰਬੀ ਦੂਰੀ ਵਾਲੀ ਹਾਈਵੇ ਰਾਈਡਿੰਗ ’ਤੇ ਫਿਊਲ ਇਕਾਨੋਮੀ ਨੂੰ ਬਿਹਤਰ ਕਰਨ ਲਈ ਨਵੀਂ ਪਲੈਟਿਨਾ ’ਚ ਪੰਜਵੇਂ ਗਿਅਰ ਨੂੰ ਸ਼ਾਮਲ ਕੀਤਾ ਗਿਆ ਹੈ।

ਨਵੀਂ ਪਲੈਟਿਨਾ ’ਚ ਕੀਤੇ ਗਏ ਅਹਿਮ ਬਦਲਾਅ
ਬਾਈਕ ’ਚ ਨਵਾਂ 3ਡੀ ਲੋਗੋ ਦਿੱਤਾ ਗਿਆ ਹੈ। ਨਵੀਂ ਪਲੈਟਿਨਾ ’ਚ ਐਂਟੀ-ਸਕਿਡ ਬ੍ਰੇਕਿੰਗ ਸਿਸਟਮ ਅਤੇ ਨਾਈਟ੍ਰੋਕਸ ਸਸਪੈਂਸ਼ਨ ਦੇ ਨਾਲ ComforTech ਟੈਕਨਾਲੋਜੀ ਨੂੰ ਸ਼ਾਮਲ ਕੀਤਾ ਗਿਆ ਹੈ। ਲੰਬੀ ਸੀਟ ਦੇ ਨਾਲ ਇਸ ਨੂੰ ਟਿਊਬਲੈੱਸ ਟਾਇਰਸ ਦੇ ਨਾਲ ਉਤਾਰਿਆ ਗਿਆ ਹੈ।

Eid 2019: ਜਾਣੋ, ਐਂਡਰਾਇਡ ਤੇ ਆਈਫੋਨ ਤੋਂ WhatsApp stickers ਭੇਜਣ ਦਾ ਤਰੀਕਾ
NEXT STORY