ਗੈਜੇਟ ਡੈਸਕ—BBM ਭਾਵ (BlackBerry Messenger) ਬਲੈਕ ਬੈਰੀ ਮੈਸੇਂਜਰ ਨੂੰ ਤੁਹਾਡੇ 'ਚੋਂ ਕਈ ਲੋਕਾਂ ਨੇ ਇਸਤੇਮਾਲ ਕੀਤਾ ਹੋਵੇਗਾ। ਅਜਿਹਾ ਵੀ ਹੋ ਸਕਦਾ ਹੈ ਕਿ ਕੁਝ ਯੂਜ਼ਰਸ ਇਸ ਨੂੰ ਹੁਣ ਵੀ ਇਸਤੇਮਾਲ ਕਰ ਰਹੇ ਹੋਣ। ਜੇਕਰ ਤੁਸੀਂ ਇਨ੍ਹਾਂ ਯੂਜ਼ਰਸ 'ਚੋਂ ਇਕ ਹੋ ਤਾਂ ਤੁਹਾਡੇ ਲਈ ਬੁਰੀ ਖਬਰ ਹੈ। ਵਟਸਐਪ ਨਾਲ 3 ਸਾਲ ਤਕ ਮੁਕਾਬਲਾ ਕਰਨ ਤੋਂ ਬਾਅਦ ਬਲੈਕ ਬੈਰੀ ਮੈਸੇਂਜਰ ਨੂੰ ਬੰਦ ਕੀਤਾ ਜਾ ਰਿਹਾ ਹੈ। ਇਸ ਨੂੰ ਮੈਨੇਜ ਕਰਨ ਵਾਲੀ ਕੰਪਨੀ Emtek ਨੇ ਐਲਾਨ ਕੀਤਾ ਹੈ ਕਿ ਇਸ ਸਰਵਿਸ ਨੂੰ 31 ਮਈ ਤੋਂ ਬੰਦ ਕਰ ਦਿੱਤਾ ਜਾਵੇਗਾ। ਹਾਲਾਂਕਿ ਇਹ ਕੇਵਲ BBM Individuals ਨਾਲ ਹੋਵੇਗਾ ਨਾ ਕੀ ਪੂਰੀ BBM ਨਾਲ।
Emtek ਨੇ ਜਾਰੀ ਕੀਤਾ ਬਿਆਨ
ਤੁਹਾਨੂੰ ਦੱਸ ਦੇਈਏ ਕਿ ਇਹ ਪੂਰੀ ਤਰ੍ਹਾਂ ਬੰਦ ਹੋ ਰਿਹਾ ਹੈ। ਬਲੈਕਬੈਰੀ ਇਸ ਦਾ ਇਕ ਇੰਟਰਪ੍ਰਾਈਸ ਵਰਜ਼ਨ ਵੀ ਚਲਾਉਂਦੀ ਹੈ ਜਿਸ ਨੂੰ BBMe ਕਿਹਾ ਜਾਂਦਾ ਹੈ। ਇਹ ਸਰਵਿਸ ਚੱਲਦੀ ਰਹੇਗੀ। Emtek ਦੇ ਐਲਾਨ ਤੋਂ ਬਾਅਦ BlackBerry ਵੀ ਐਲਾਨ ਕਰ ਰਿਹਾ ਹੈ ਕਿ BBMe ਦਾ ਪਲੇਟਫਾਰਮ ਸਿੰਗਲ ਯੂਜ਼ਰਸ ਲਈ ਵੀ ਓਪਨ ਕਰ ਦਿੱਤਾ ਜਾਵੇਗਾ। Emtek ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਅਸੀਂ 31 ਮਈ 2019 ਤੋਂ BBM ਕੰਜ਼ਿਊਮਰ ਸਰਵਿਸ ਨੂੰ ਬੰਦ ਕਰ ਰਹੇ ਹਾਂ। ਤਿੰਨ ਸਾਲ ਪਹਿਲਾਂ ਅਸੀਂ BBM ਕੰਜ਼ਿਊਮਰ ਸਰਵਿਸ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਤਿਆਰ ਸਨ। ਪਰ ਹੁਣ ਸਾਨੂੰ ਅਲਵੀਦਾ ਕਹਿਣਾ ਹੋਵੇਗਾ। BBM ਸਰਵਿਸ ਦੇ ਬੰਦ ਹੋਣ ਦਾ ਸਮਾਂ ਆ ਗਿਆ ਹੈ ਅਤੇ ਸਾਨੂੰ ਅਗੇ ਵਧਣਾ ਚਾਹੀਦਾ ਹੈ।
ਇਸ ਤੋਂ ਬਾਅਦ ਬਲੈਕਬੈਰੀ ਦੇ ਚੀਫ ਮਾਰਕੀਟਿੰਗ ਆਫਿਸਰ ਮਾਰਕ ਵਿਲਸਨ ਵੱਲੋਂ ਇਕ ਬਿਆਨ ਜਾਰੀ ਕੀਤਾ ਗਿਆ ਜਿਸ 'ਚ ਕਿਹਾ ਗਿਆ ਕਿ ਅਸੀਂ Emtek ਦੇ ਫੈਸਲੇ ਦਾ ਸਮਾਨ ਕਰਦੇ ਹਾਂ। ਬਹੁਤ ਸੋਚਣ ਤੋਂ ਬਾਅਦ ਅਸੀਂ ਫੈਸਲਾ ਲਿਆ ਹੈ ਕਿ BBM ਦੇ ਯੂਜ਼ਰਸ ਇਸ ਸਰਵਿਸ ਨੂੰ ਜਾਰੀ ਰੱਖ ਸਕਦੇ ਹਨ। ਇਸ ਦੇ ਲਈ ਐਂਡ੍ਰਾਇਡ ਗੂਗਲ ਪਲੇਅ ਸਟੋਰ ਤੋਂ ਉਹ BBMe ਡਾਊਨਲੋਡ ਕਰ ਸਕਦੇ ਹਨ। ਜਲਦ ਹੀ ਇਸ ਸਰਵਿਸ ਨੂੰ ਐਪਲ ਐਪ ਸਟੋਰ 'ਤੇ ਵੀ ਉਪਲੱਬਧ ਕਰਵਾਇਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ BBMe ਨੂੰ ਪਹਿਲੇ ਸਾਲ ਯੂਜ਼ਰਸ ਫ੍ਰੀ 'ਚ ਇਸਤੇਮਾਲ ਕਰ ਸਕਣਗੇ। ਇਸ ਤੋਂ ਬਾਅਦ ਹਰ 6 ਮਹੀਨੇ ਲਈ ਉਨ੍ਹਾਂ ਨੂੰ 2.49 ਡਾਲਰ ਦਾ ਭੁਗਤਾਨ ਕਰਨਾ ਹੋਵੇਗਾ।
ਫੇਸਬੁੱਕ ਲੈ ਕੇ ਆ ਰਿਹਾ ਹੈ ਸਮਾਰਟ ਵਾਇਸ ਅਸਿਸਟੈਂਟ, Alexa ਤੇ Siri ਨੂੰ ਮਿਲੇਗੀ ਟੱਕਰ
NEXT STORY