ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ਬਲੈਕਬੇਰੀ ਨੇ ਭਾਰਤ ’ਚ ਆਪਣਾ ਇਕ ਵਾਇਰਲੈੱਸ ਚਾਰਜਰ ਲਾਂਚ ਕੀਤਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਬਲੈਕਬੇਰੀ ਨੇ ਫੋਨ ਤੋਂ ਇਲਾਵਾ ਵਾਇਰਲੈੱਸ ਚਾਰਜਰ ਪੇਸ਼ ਕੀਤਾ ਹੈ। ਦੱਸ ਦੇਈਏ ਕਿ ਬਲੈਕਬੇਰੀ ਦਾ ਲਾਈਸੈਂਸ ਹੁਣ ਆਪਟਿਮਸ ਇੰਫਰਾਕਾਮ ਕੋਲ ਹੈ ਅਤੇ ਇਸ ਕੰਪਨੀ ਨੇ ਹੀ ਭਾਰਤ ’ਚ ਇਸ ਵਾਇਰਲੈੱਸ ਚਾਰਜਿੰਗ ਪੈਡ ਨੂੰ ਲਾਂਚ ਕੀਤਾ ਹੈ।
ਕੀਮਤ ਤੇ ਖੂਬੀਆਂ
ਬਲੈਕਬੇਰੀ ਦੇ ਇਸ ਵਾਇਰਲੈੱਸ ਚਾਰਜਰ ਦੀਆਂ ਖੂਬੀਆਂ ਦੀ ਗੱਲ ਕਰੀਏ ਤਾਂ ਇਸ ਦਾ ਆਊਟਪੁਟ 5 ਵਾਟ ਹੈ। ਇਸ ਨੂੰ ਅਮੇਜ਼ਨ ਇੰਡੀਆ ਤੋਂ 2,499 ਰੁਪਏ ’ਚ ਖਰੀਦਿਆ ਜਾ ਸਕਦਾ ਹੈ, ਹਾਲਾਂਕਿ ਇਸ ਚਾਰਜਰ ਦੀ ਆਫਲਾਈਨ ਉਪਲੱਬਧਤਾ ਦੀ ਜਾਣਕਾਰੀ ਅਜੇ ਨਹੀਂ ਮਿਲੀ। ਇਸ ਚਾਰਜਰ ਨਾਲ ਬਲੈਕਬੇਰੀ ਦਾ ਪਿਛਲੇ ਸਾਲ ਲਾਂਚ ਹੋਇਆ ਸਮਾਰਟਫੋਨ ਇਵੋਲਵ ਐਕਸ ਚਾਰਜ ਕੀਤਾ ਜਾ ਸਕਦਾ ਹੈ। ਨਾਲ ਹੀ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਇਸ ਦੀ ਮਦਦ ਨਾਲ ਵਾਇਰਲੈੱਸ ਚਾਰਜਿੰਗ ਸਪੋਰਟ ਵਾਲੇ ਐਂਡਰਾਇਡ ਫੋਨ ਵੀ ਚਾਰਜ ਕੀਤੇ ਜਾ ਸਕਦੇ ਹਨ।
ਇਸ ਚਾਰਜਰ ’ਚ ਟਾਈਪ-ਸੀ ਪੋਰਟ ਦਿੱਤਾ ਗਿਆ ਹੈ। ਨਾਲ ਹੀ ਇਹ ਚਾਰਜਰ ਕੁਇੱਕ ਚਾਰਜ 2.0 ਨੂੰ ਸਪੋਰਟ ਕਰਦਾ ਹੈ ਅਤੇ ਇਸ ਵਿਚ ਇਕ ਐੱਲ.ਈ.ਡੀ. ਚਾਰਜਿੰਗ ਇੰਡੀਕੇਟਰ ਵੀ ਦਿੱਤਾ ਗਿਆ ਹੈ। ਚਾਰਜਰ ਦੇ ਨਾਲ 6 ਮਹੀਨੇ ਦੀ ਵਾਰੰਟੀ ਮਿਲੇਗੀ। ਇਸ ਦੀ ਬਾਡੀ ’ਚ ਗਰਿੱਪ ਦਿੱਤਾ ਗਿਆ ਹੈ ਤਾਂ ਜੋ ਇਹ ਫਿਸਲੇ ਨਾ। ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਹੁਵਾਵੇਈ ਨੇ ਵੀ ਭਾਰਤ ’ਚ ਆਪਣਾ ਵਾਇਰਲੈੱਸ ਚਾਰਜਿੰਗ ਪੈਡ ਲਾਂਚ ਕੀਤਾ ਹੈ ਜਿਸ ਦੀ ਕੀਮਤ 3,999 ਰੁਪਏ ਹੈ। ਇਸ ਚਾਰਜਰ ਦਾ ਆਊਟਪੁਟ 15 ਵਾਚ ਹੈ।
ਸੜਕ ਜਾਮ ਹੋਣ 'ਤੇ ਮੰਜ਼ਿਲ ਤਕ ਪਹੁੰਚਾਏਗਾ ਉੱਡਣ ਵਾਲਾ ਮੋਟਰਸਾਈਕਲ
NEXT STORY