ਗੈਜੇਟ ਡੈਸਕ- ਇਲੈਕਟ੍ਰਾਨਿਕਸ ਪ੍ਰੋਡਕਟਸ ਨਿਰਮਾਤਾ ਕੰਪਨੀ Boat ਨੇ ਆਪਣਾ ਅਮੇਜ਼ਾਨ Alexa ਬੇਸਡ ਨਵਾਂ Stone 7001 ਸਮਾਰਟ ਸਪੀਕਰ ਲਾਂਚ ਕਰ ਦਿੱਤਾ ਹੈ। ਅਲੈਕਸਾ ਅਮੇਜ਼ਾਨ ਰਾਹੀਂ ਤਿਆਰ ਕੀਤੀ ਗਈ ਵੁਆਇਸ ਅਸੀਸਟੈਂਟ ਟੈਕਨਾਲੋਜੀ ਹੈ। ਇਸ ਦੀ ਵਰਤੋਂ Boat Stone 700A ਸਪੀਕਰ 'ਚ ਕੀਤਾ ਗਿਆ ਹੈ, ਤਾਂ ਕਿ ਵੁਆਇਸ ਕਮਾਂਡ ਦਿੱਤੀ ਜਾ ਸਕੇ। ਇਸ ਸਪੀਕਰ 'ਚ ਇਕ ਡੇਡੀਕੇਟਿਡ ਅਲੈਕਸਾ ਬਟਨ ਦਿੱਤਾ ਗਿਆ ਹੈ, ਜਿਸ ਦੇ ਨਾਲ Alexa ਨੂੰ ਸ਼ੁਰੂ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਕੰਪਨੀ ਨੇ Boat Stone 700A ਦੀ ਕੀਮਤ 3,199 ਰੁਪਏ ਰੱਖੀ ਹੈ।
ਸਪੈਸੀਫਿਕੇਸ਼ਨਸ
ਇਸ ਸਪੀਕਰ 'ਚ 5W ਫੁੱਲ ਰੇਂਜ ਡਰਾਈਵਰਸ, 95-18,000Hx ਤੱਕ ਫਰੀਕੁਐਂਸੀ ਰੇਂਜ, 2,000mAh ਬੈਟਰੀ ਤੇ ਕੁਨੈੱਕਟੀਵਿਟੀ ਲਈ 3.5mm ਆਕਸ ਸਿਰਫ ਕੇਬਲ ਤੇ ਬਲੂਟੁੱਥ ਦਿੱਤਾ ਗਿਆ ਹੈ। ਇਹ ਸਪੀਕਰ IPX6 ਰੇਟਿੰਗ ਵਾਲਾ ਹੈ, ਮਤਲਬ ਇਹ ਵਾਟਰ ਤੇ ਡਸਟ ਰੈਜ਼ਿਸਟੈਂਟ ਹਨ। ਉਥੇ ਹੀ ਰਗਡ ਡਿਜ਼ਾਈਨ ਹੋਣ ਦੀ ਵਜ੍ਹਾ ਨਾਲ ਕੰਪਨੀ ਦੇ ਦਾਅਵੇ ਦੇ ਮੁਤਾਬਕ ਇਹ ਡਰਾਪ ਰੈਜਿਸਟੈਂਟ ਵੀ ਹੈ। ਤੁਹਾਨੂੰ ਦੱਸ ਦੇਈਏ ਕਿ ਮਾਰਕੀਟ 'ਚ ਇਸ ਸਮੇਂ ਜੋ ਵੀ ਸਮਾਰਟ ਸਪੀਕਰਸ ਮੌਜੂਦ ਹਨ ਉਹ ਆਪਣੇ ਆਪਣੇ ਵੁਆਇਸ ਅਸਿਸਟੇਂਟ ਟੈਕਨਾਲੋਜੀ ਡਿਵੈਲਪਰਸ ਰਾਹੀਂ ਹੀ ਉਤਾਰੇ ਜਾਂਦੇ ਹਨ। ਇਸ 'ਚ Alexa ਦੇ ਨਾਲ ਵਾਲੇ Amazon 5cho ਸੀਰੀਜ ਤੇ ਗੂਗਲ ਅਸਿਸਟੇਂਟ ਦੇ ਨਾਲ Google Home ਸੀਰੀਜ ਦਾ ਨਾਮ ਸ਼ਾਮਲ ਹੈ। ਅਜਿਹੇ 'ਚ ਵੇਖਣਾ ਹੋਵੇਗਾ ਕਿ ਇਸ ਨਵੇਂ ਸਪੀਕਰ ਨੂੰ ਮਾਰਕੀਟ ਤੋਂ ਕਿਵੇਂ ਦਾ ਰਿਸਪਾਂਸ ਮਿਲਦਾ ਹੈ।
ਮੋਟੋਰੋਲਾ ਦੇ ਇਸ ਸਮਾਰਟਫੋਨ 'ਚ ਹੋਵੇਗੀ ਫੋਲਡੇਬਲ ਡਿਸਪਲੇਅ
NEXT STORY