ਆਟੋ ਡੈਸਕ–ਮਹਿੰਦਰਾ ਟੂ-ਵ੍ਹੀਲਰ ਡਿਵੀਜ਼ਨ, ਜੋ ਕਿ ਯੂ. ਐੱਸ. ਡੀ. 20.7 ਬਿਲੀਅਨ ਦੇ ਮਹਿੰਦਰਾ ਗਰੁੱਪ ਦਾ ਇਕ ਹਿੱਸਾ ਹੈ, ਨੇ ਆਪਣੇ ਪਾਪੁਲਰ ਟੂਅਰਰ ਦੀ ਬੀ.ਐੱਸ.-6 ਅਨੁਕੂਲ ਮੋਟਰਸਾਈਕਲ-ਮੋਜੋ ਨੂੰ ਲਾਂਚ ਕੀਤਾ। ਮੋਜੋ 300 ਏ. ਬੀ. ਐੱਸ. ਬੀ. ਐੱਸ.-6 ਨੇ ਆਪਣੀ ਸਾਬਕਾ ਮੋਜੋ ਦੀ ਸਾਰੀ ਮਜ਼ਬੂਤੀ ਬਰਕਰਾਰ ਰੱਖੀ ਹੈ ਪਰ ਵੱਧ ਸੋਧ, ਸੁਧਰੇ ਹੋਏ ਪ੍ਰਦਰਸ਼ਨ ਅਤੇ ਵਾਈਬ੍ਰੈਂਟ ਕਲਰ ਸਕੀਮਸ ਨਾਲ ਉਪਲਬਧ ਹੈ। ਇਹ ਮੋਟਰਸਾਈਕਲ 1,99,900 ਰੁਪਏ (ਐਕਸ ਸ਼ੋਅਰੂਮ ) ਦੀ ਮੁੱਢਲੀ ਕੀਮਤ ’ਤੇ ਉਪਲਬਧ ਹੈ।
ਇਸ ਦੀ ਨਵੀਂ ਕਲਰ ਸੀਰੀਜ਼ ਜੈਮ ਸਟੋਨਸ ਤੋਂ ਪ੍ਰੇਰਿਤ ਹੈ। ਮੋਟਰਸਾਈਕਲ ਲਈ ਡੂੰਘਾ ਪ੍ਰੇਮ ਦੀ ਤਾਜ਼ ’ਚ ਜਵਾਹਰਾਤ ਨਾਲ ਤੁਲਨਾ ਕੀਤੀ ਜਾਂਦੀ ਹੈ। ਮੋਜੋ 300 ਏ. ਬੀ. ਐੱਮ. ਬੀ. ਐੱਸ.-6 ਰੂਬੀ ਰੈੱਡ, ਗਾਰਨੇਟ ਬਲੈਕ, ਰੈੱਡ ਅਗੇਟਾ ਅਤੇ ਬਲੈਕ ਪਰਲ ਚਾਰ ਰੰਗਾਂ ’ਚ ਉਪਲਬਧ ਹੈ।
Twitter hack: ਟਵਿਟਰ ਹੈਕ ਮਾਮਲੇ ’ਚ US ਤੇ UK ਦੇ ਨਾਬਾਲਗਾਂ ਦੀ ਹੋਈ ਗ੍ਰਿਫਤਾਰੀ
NEXT STORY