ਗੈਜੇਟ ਡੈਸਕ– ਸਰਕਾਰੀ ਟੈਲੀਕਾਮ ਕੰਪਨੀ BSNL ਦੇਸ਼ ਦੀਆਂ ਦਿੱਗਜ ਦੂਰਸੰਚਾਰ ਕੰਪਨੀਆਂ ’ਚੋਂ ਇਕ ਹੈ। BSNL ਕੋਲ ਇਕ ਤੋਂ ਵਧ ਕੇ ਇਕ ਪ੍ਰੀਪੇਡ ਪਲਾਨ ਹਨ। ਇਨ੍ਹਾਂ ’ਚੋਂ ਹੀ ਇਕ ਸਭ ਤੋਂ ਖਾਸ 666 ਰੁਪਏ ਦਾ ਰੀਚਾਰਜ ਪਲਾਨ ਹੈ ਕਿਉਂਕਿ ਇਸ ਵਿਚ 84 ਦਿਨਾਂ ਤੋਂ ਜ਼ਿਆਦਾ ਦੀ ਮਿਆਦ ਦਿੱਤੀ ਜਾ ਰਹੀ ਹੈ। ਇੰਨਾ ਹੀ ਨਹੀਂ ਪਲਾਨ ’ਚ 1.5 ਜੀ.ਬੀ. ਤੋਂ ਜ਼ਿਆਦਾ ਹਾਈ ਸਪੀਡ ਡਾਟਾ ਸਮੇਤ ਮੁਫ਼ਤ ਕਾਲਿੰਗ ਦੀ ਸੁਵਿਧਾ ਮਿਲੇਗੀ। ਉਥੇ ਹੀ ਇਸ ਪਲਾਨ ਨਾਲ ਜੀਓ ਅਤੇ ਏਅਰਟੈੱਲ ਦੇ ਰੀਚਾਰਜ ਪੈਕ ਨੂੰ ਜ਼ਬਰਦਸਤ ਟੱਕਰ ਮਿਲ ਰਹੀ ਹੈ। ਆਓ ਜਾਣਦੇ ਹਾਂ BSNL ਦੇ ਸ਼ਾਨਦਾਰ ਪ੍ਰੀਪੇਡ ਪਲਾਨ ਬਾਰੇ...
BSNL ਦਾ 666 ਰੁਪਏ ਦਾ ਪ੍ਰੀਪੇਡ ਪਲਾਨ
BSNL ਦਾ ਇਹ ਪ੍ਰੀਪੇਡ ਪਲਾਨ 120 ਦਿਨਾਂ ਦੀ ਮਿਆਦ ਨਾਲ ਆਉਂਦਾ ਹੈ। ਗਾਹਕਾਂ ਨੂੰ ਇਸ ਪ੍ਰੀਪੇਡ ਪਲਾਨ ’ਚ ਰੋਜ਼ਾਨਾ 2 ਜੀ.ਬੀ. ਡਾਟਾ (ਕੁੱਲ 240 ਜੀ.ਬੀ. ਡਾਟਾ) ਅਤੇ 100 ਐੱਸ.ਐੱਮ.ਐੱਸ. ਮਿਲਣਗੇ। ਗਾਹਕ ਕਿਸੇ ਵੀ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਕਰ ਸਕਦੇ ਹਨ। ਹਾਲਾਂਕਿ, ਇਸ ਪ੍ਰੀਪੇਡ ਪਲਾਨ ਦੇ ਨਾਲ ਪਰੀਮੀਅਮ ਐਪਸ ਦੀ ਸਬਸਕ੍ਰਿਪਸ਼ਨ ਨਹੀਂ ਦਿੱਤੀ ਜਾਵੇਗੀ।
ਆ ਗਿਆ Relame Narzo 30 ਦਾ ਨਵਾਂ ਮਾਡਲ, ਜਾਣੋ ਕੀਮਤ ਤੇ ਆਫਰ
NEXT STORY