ਗੈਜੇਟ ਡੈਸਕ– ਭਾਰਤ ਦੀ ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਨੇ 10 ਨਵੇਂ ਟ੍ਰਿਪਲ ਪਲੇਅ ਬ੍ਰਾਡਬੈਂਡ ਪਲਾਨਸ ਪੇਸ਼ ਕੀਤੇ ਹਨ। ਇਸ ਤਹਿਤ ਕੰਪਨੀ ਗਾਹਕਾਂ ਨੂੰ ਬ੍ਰਾਡਬੈਂਡ, ਲੈਂਡਲਾਈਨ ਅਤੇ ਕੇਬਲ ਟੀਵੀ ਸਰਵਿਸ ਆਫਰ ਕਰ ਰਹੀ ਹੈ। ਕੰਪਨੀ ਨੇ ਫਿਲਹਾਲ ਇਨ੍ਹਾਂ ਪਲਾਨਸ ਨੂੰ ਆਂਧਰ-ਪ੍ਰਦੇਸ਼ ’ਚ ਉਪਲੱਬਧ ਕੀਤਾ ਹੈ।
- ਇਸ ਲਈ ਬੀ.ਐੱਸ.ਐੱਨ.ਐੱਲ. ਨੇ ਕੇਬਲ ਟੀਵੀ ਸਰਵਿਸ ਮੁਹੱਈਆ ਕਰਾਉਣ ਵਾਲੀ ਸ਼੍ਰੀ ਦੇਵੀ ਟੈਲੀਵਿਜ਼ਨ ਦੇ ਨਾਲ ਸਾਂਝੇਦਾਰੀ ਕੀਤੀ ਹੈ। ਸ਼੍ਰੀ ਦੇਵੀ ਟੈਲੀਵਿਜ਼ਨ ਬੀ.ਐੱਸ.ਐੱਨ.ਐੱਲ. ਟ੍ਰਿਪਲ ਪਲੇਅ ਪਲਾਨ ਸਬਸਕ੍ਰਾਈਬਰਾਂ ਨੂੰ ਬ੍ਰਾਡਬੈਂਡ, ਲੈਂਡਲਾਈਨ ਦੇ ਨਾਲ ਕੇਬਲ ਸਰਵਿਸ ਮੁਹੱਈਆ ਕਰਵਾਏਗੀ।
ਲਾਂਚ ਹੋਏ ਇਹ ਪਲਾਨਸ
ਬੀ.ਐੱਸ.ਐੱਨ.ਐੱਲ. ਦੇ ਨਵੇਂ ਪਲਾਨਸ ’ਚ Fibro Combo ULD 645 CS 95, Fibro Combo ULD CS 96, (Fibro Combo ULD 2795 CS20, 849 ਰੁਪਏ, 1277 ਰੁਪਏ, 2499 ਰੁਪਏ, 4499 ਰੁਪਏ, 5999 ਰੁਪਏ, 9999 ਰੁਪਏ ਅਤੇ 16,999 ਰੁਪਏ) ਸ਼ਾਮਲ ਹਨ। ਇਨ੍ਹਾਂ ਪਲਾਨਸ ਦੀ ਇਕ ਹੋਰ ਖਾਸ ਗੱਲ ਹੈ ਕਿ ਇਹ ਫ੍ਰ ਅਨਲਿਮਟਿਡ ਕਾਲਿੰਗ ਬੈਨਿਫਿਟ ਦੇ ਨਾਲ ਆਉਂਦੇ ਹਨ।
- ਦੱਸ ਦੇਈਏ ਕਿ ਟ੍ਰਿਪਲ ਪਲੇਅ ਪਲਾਨ ਤਹਿਤ ਬ੍ਰਾਡਬੈਂਡ ਅਤੇ ਲੈਂਡਲਾਈਨ ਸਰਵਿਸ ਮਿਲੇਗੀ ਪਰ ਕੇਬਲ ਟੀਵੀ ਸਰਵਿਸ ਲਈ ਗਾਹਕਾਂ ਨੂੰ ਅਲੱਗ ਤੋਂ ਪੈਕੇਜ ਲੈਣਾ ਹੋਵੇਗਾ ਜਿਸ ਦੀ ਸ਼ੁਰੂਆਤੀ ਕੀਮਤ 243 ਰੁਪਏ ਦੱਸੀ ਗਈ ਹੈ।
ਗੂਗਲ ਦੀ ਯੂਜ਼ਰਜ਼ ਨੂੰ ਸਲਾਹ, ਜਲਦ ਅਪਡੇਟ ਕਰੋ ਕ੍ਰੋਮ ਬ੍ਰਾਊਜ਼ਰ
NEXT STORY