ਗੈਜੇਟ ਡੈਸਕ– ਬੀ.ਐੱਸ.ਐੱਨ.ਐੱਲ. ਨੇ ਆਪਣੇ ਪੋਰਟਫੋਲੀਓ ਦਾ ਵਿਸਤਾਰ ਕਰਦੇ ਹੋਏ 899 ਰੁਪਏ ਦਾ ਪ੍ਰੀਪੇਡ ਰੀਚਾਰਜ ਪੈਕ ਪੇਸ਼ ਕੀਤਾ ਹੈ। ਇਹ 180 ਦਿਨਾਂ ਦੀ ਮਿਆਦ ਦੇ ਨਾਲ ਆਉਂਦਾ ਹੈ। ਜਾਣਕਾਰੀ ਮਿਲੀ ਹੈ ਕਿ ਨਵੇਂ ਰੀਚਾਰਜ ਪੈਕ ਨੂੰ ਚੁਣੇ ਹੋਏ ਸਰਕਲਾਂ ’ਚ ਉਪਲੱਬਧ ਕਰਵਾਇਆ ਗਿਆ ਹੈ। ਇਸ ਵਿਚ ਗਾਹਕਾਂ ਨੂੰ ਰੋਜ਼ਾਨਾ 1.5 ਜੀ.ਬੀ. ਡਾਟਾ ਯਾਨੀ ਕੁਲ 270 ਜੀ.ਬੀ. ਡਾਟਾ ਮਿਲੇਗਾ।
899 ਰੁਪਏ ਵਾਲਾ ਬੀ.ਐੱਸ.ਐੱਨ.ਐੱਲ. ਪ੍ਰੀਪੇਡ ਪੈਕ ਹੁਣ 999 ਰੁਪਏ ਵਾਲੇ ਰੀਚਾਰਜ ਪੈਕ ਦਾ ਸਾਥੀ ਬਣ ਗਿਆ ਹੈ। ਇਹ ਪੈਕ 181 ਦਿਨਾਂ ਦੀ ਮਿਆਦ ਅਤੇ ਰੋਜ਼ਾਨਾ 1.5 ਜੀ.ਬੀ. ਡਾਟਾ ਨਾਲ ਆਉਂਦਾ ਹੈ। 999 ਰੁਪਏ ਵਾਲਾ ਪਲਾਨ ਜ਼ਿਆਦਾ ਸਰਕਿਲਾਂ ’ਚ ਉਪਲੱਬਧ ਹੈ। ਉਥੇ ਹੀ, 899 ਰੁਪਏ ਵਾਲੇ ਪ੍ਰੀਪੇਡ ਪੈਕ ਨੂੰ ਕੰਪਨੀ ਨੇ ਤੇਲੰਗਾਨਾ ਅਤੇ ਆਂਧਰ ਪ੍ਰਦੇਸ਼ ਸਰਕਿਲ ’ਚ ਉਪਲੱਬਧ ਕਰਵਾਇਆ ਹੈ। ਕੰਪਨੀ ਦੇ ਨਵੇਂ 899 ਰੁਪਏ ਵਾਲੇ ਰੀਚਾਰਜ ਪੈਕ ’ਚ ਗਾਹਕਾਂ ਨੂੰ ਰੋਜ਼ਾਨਾ 1.5 ਜੀ.ਬੀ. ਡਾਟਾ ਤੋਂ ਇਲਾਵਾ ਅਨਲਿਮਟਿਡ ਵੁਆਇਸ ਕਾਲ (ਮੁੰਬਈ ਅਤੇ ਦਿੱਲੀ ਸਰਕਿਲ ਨੂੰ ਛੱਡ ਕੇ) ਅਤੇ ਰੋਜ਼ਾਨਾ 50 ਮੈਸੇਜ ਦੀ ਸੁਵਿਧਾ ਮਿਲੇਗੀ।
ਸੋਸ਼ਲ ਮੀਡੀਆ ਤੋਂ ਇਤਰਾਜ਼ਯੋਗ ਕੰਟੈਂਟ ਹਟਾਉਣ ਦੀ ਤਿਆਰੀ ’ਚ ਭਾਰਤ ਸਰਕਾਰ
NEXT STORY