ਗੈਜੇਟ ਡੈਸਕ– ਟੈਲੀਕਾਮ ਸੈਕਟਰ ’ਚ ਚੱਲ ਰਹੀ ਪ੍ਰਾਈਜ਼ ਵਾਰ ’ਚ ਗਾਹਕਾਂ ਨੂੰ ਆਪਣੇ ਨਾਲ ਜੋੜੀ ਰੱਖਣ ਲਈ ਬੀ.ਐੱਸ.ਐੱਨ.ਐੱਲ. ਆਪਣੇ ਬ੍ਰਾਡਬੈਂਡ ਪਲਾਨਜ਼ ਲਗਾਤਾਰ ਬਦਲਾਅ ਕਰ ਰਹੀ ਹੈ। ਕੰਪਨੀ ਨੇ ਹਾਲ ਹੀ ’ਚ ਨਵਾਂ ਪਲਾਨ ਲਾਂਚ ਕੀਤਾ ਸੀ, ਜਿਸ ਤਹਿਤ ਗਾਹਕਾਂ ਨੂੰ 25 ਜੀ.ਬੀ. ਡਾਟਾ ਰੋਜ਼ਾਨਾ ਮਿਲ ਰਿਹਾ ਹੈ। ਹੁਣ ਕੰਪਨੀ ਨੇ ਇਕ ਨਵਾਂ ਪਲਾਨ ਲਾਂਚ ਕੀਤਾ ਹੈ ਜਿਸ ਦੀ ਕੀਮਤ 675 ਰੁਪਏ ਹੈ। ਇਸ ਪਲਾਨ ਤਹਿਤ ਕੰਪਨੀ ਆਪਣੇ ਗਾਹਕਾਂ ਨੂੰ ਰੋਜ਼ਾਨਾ 5 ਜੀ.ਬੀ. ਡਾਟਾ ਦੇ ਰਹੀ ਹੈ ਅਤੇ ਇਸ ਵਿਚ 10mbps ਦੀ ਸਪੀਡ ਸ਼ਾਮਲ ਹੈ। ਡਾਟਾ ਲਿਮਟ ਖਤਮ ਹੋਣ ’ਤੇ ਵੀ ਗਾਹਕ ਅਨਲਿਮਿਟਡ ਡਾਟਾ ਡਾਊਨਲੋਡ ਕਰ ਸਕਦੇ ਹਨ ਪਰ ਸਪੀਡ ਘੱਟ ਕੇ 2mbps ਹੋ ਜਾਵੇਗੀ। ਇਹ ਪਲਾਨ ਨਵੇਂ ਅਤੇ ਪੁਰਾਣੇ ਦੋਵਾਂ ਹੀ ਗਾਹਕਾਂ ਨੂੰ ਮਿਲ ਸਕਦਾ ਹੈ।
ਹਾਲਾਂਕਿ ਇਹ ਅੰਡੇਮਾਨ ਅਤੇ ਨਿਕੋਬਾਰ ਸਰਕਲ ’ਚ ਯੋਗ ਨਹੀਂ ਹੈ। ਇਸ ਪਲਾਨ ਦੇ ਨਾਲ ਗਾਹਕਾਂ ਨੂੰ ਫ੍ਰੀ ਈ-ਮੇਲ ਆਈ.ਡੀ. ਦੇ ਨਾਲ 1 ਜੀ.ਬੀ. ਸਪੇਸ ਵੀ ਮਿਲਦੀ ਹੈ। ਇੰਨਾ ਹੀ ਨਹੀਂ ਗਾਹਕ ਇਸ ਪਲਾਨ ’ਚ ਅਨਲਿਮਟਿਡ ਫ੍ਰੀ ਲੋਕਲ ਅਤੇ ਨੈਸ਼ਨਲ ਕਾਲਿੰਗ ਦੀ ਸੁਵਿਧਾ ਵੀ ਪਾ ਸਕਣਗੇ।
ਇਸ ਤੋਂ ਇਲਾਵਾ BSNL ਇਸ ਪਲਾਨ ਦੇ ਸਾਲਾਨਾ ਭੁਗਤਾਨ ’ਤੇ ਡਿਸਕਾਊਂਟ ਵੀ ਦੇ ਰਹੀ ਹੈ। 675 ਰੁਪਏ ਦੇ ਇਸ ਪਲਾਨ ਦੀ ਇਕੱਠੀ ਪੇਮੈਂਟ ਕਰਨ ’ਤੇ ਗਾਹਕਾਂ ਨੂੰ ਸਿਰਫ 6,750 ਰੁਪਏ ਦੇਣੇ ਹੋਣਗੇ। ਆਮਤੌਰ ’ਤੇ 675 ਰੁਪਏ ਦੇ 12 ਮਹੀਨਿਆਂ ਦੀ ਕੁਲ ਪੇਮੈਂਟ 8,100 ਰੁਪਏ ਹੁੰਦੀ ਹੈ। ਇਸ ਦਾ ਮਤਲਬ ਹੈ ਕਿ ਗਾਹਕਾਂ ਨੂੰ ਸਿਰਫ 10 ਮਹੀਨਿਆਂ ਦੀ ਪੇਮੈਂਟ ਕਰਨੀ ਹੋਵੇਗੀ ਅਤੇ ਉਨ੍ਹਾਂ ਨੂੰ ਦੋ ਮਹੀਨੇ ਮੁਫਤ ਮਿਲਣਗੇ। ਇਹ ਕੁਲ 1,350 ਰੁਪਏ ਦਾ ਡਿਸਕਾਊਂਟ ਹੁੰਦਾ ਹੈ।
CES 2019: ਦੁਨੀਆ ਦਾ ਪਹਿਲਾ 1000GB ਵਾਲਾ SD ਕਾਰਡ ਲਾਂਚ
NEXT STORY