ਜਲੰਧਰ-TCL ਦੀ ਸਹਾਇਕ ਕੰਪਨੀ ਅਲਕਾਟੇਲ ਨੇ ਸੀ. ਈ. ਐੱਸ. 2018 'ਚ ਆਪਣੀ ਨਵੀਂ ਲਾਈਨ ਅਪ ਦਾ ਐਲਾਨ ਕਰ ਦਿੱਤਾ ਹੈ। ਇਸ ਸਮਾਰਟਫੋਨ ਲਾਈਨਅਪ 'ਚ ਕੁਝ ਅਜਿਹੇ ਸਮਾਰਟਫੋਨਜ਼ ਨੂੰ ਪੇਸ਼ ਕੀਤਾ ਜਾਣ ਵਾਲਾ ਹੈ, ਜੋ 18:9 ਅਸਪੈਕਟ ਰੇਸ਼ੀਓ ਵਾਲੀ ਡਿਸਪਲੇਅ ਨਾਲ ਤੁਹਾਡੇ ਬਜਟ 'ਚ ਆਉਣ ਵਾਲੇ ਹਨ। ਕੰਪਨੀ ਆਪਣੀ Idol ਸੀਰੀਜ਼ ਨੂੰ ਇਸ ਵਾਰ ਸਾਹਮਣੇ ਨਹੀਂ ਲਿਆਉਣ ਵਾਲੀ ਹੈ, ਅਜਿਹਾ ਵੀ ਕਿਹਾ ਜਾ ਸਕਦਾ ਹੈ ਕਿ ਕੰਪਨੀ ਇਸ ਸੀਰੀਜ਼ ਨੂੰ ਅੱਗੇ ਵਧਾਉਣ ਵਾਲੀ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਕੰਪਨੀ ਨੇ ਕੁਝ ਆਨਲਾਈਨ ਰੀਟੇਲਰਾਂ ਨਾਲ ਵੀ ਸਾਂਝੇਦਾਰੀ ਕੀਤੀ ਹੈ, ਜਿਸ ਦੇ ਕਾਰਣ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਆਪਣੇ ਇਸ ਪਲੇਟਫਾਰਮ 'ਤੇ ਸਾਬਿਤ ਕਰਨਾ ਚਾਹੁੰਦੀ ਹੈ।
ਨਵੀਂ ਅਲਕਾਟੇਲ ਲਾਈਨ ਅਪ 'ਚ ਤੁਹਾਨੂੰ 3 ਸੀਰੀਜ਼ ਦੇ ਸਮਾਰਟਫੋਨ ਮਿਲਣ ਵਾਲੇ ਹਨ, ਇਹ ਸਮਾਰਟਫੋਨਜ਼ Alcatel 1, Alcatel 3 ਅਤੇ Alcatel 5 ਹਨ। ਇਹ ਸਾਰੇ ਡਿਵਾਇਸ 18:9 ਅਸਪੈਕਟ ਰੇਸ਼ੀਓ ਦੀ ਡਿਸਪਲੇਅ ਨਾਲ ਪੇਸ਼ ਕੀਤੇ ਜਾਣਗੇ। ਇਸ ਤੋਂ ਇਲਾਵਾ ਤੁਹਾਨੂੰ ਇਕ ਨਵਾਂ ਡਿਜ਼ਾਇਨ ਵੀ ਇਨ੍ਹਾਂ ਸਮਾਰਟਫੋਨਜ਼ 'ਚ ਦੇਖਣ ਨੂੰ ਮਿਲਣ ਵਾਲਾ ਹੈ। ਇਕ ਤਸਵੀਰ ਅਤੇ ਕੁਝ ਮੁੱਖ ਫੀਚਰਸ ਤੋਂ ਇਲਾਵਾ ਕੰਪਨੀ ਨੇ ਇਨ੍ਹਾਂ ਸਮਾਰਟਫੋਨਜ਼ ਦੇ ਬਾਰੇ 'ਚ ਜਿਆਦਾ ਕੁਝ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਹੈ।
Alcatel 1 ਸਮਾਰਟਫੋਨ-
ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਕੰਪਨੀ ਦੁਆਰਾ ਅਜਿਹਾ ਕਿਹਾ ਗਿਆ ਹੈ ਕਿ ਇਹ ਇਕ ਅਜਿਹਾ ਸਮਾਰਟਫੋਨ ਹੋਵੇਗਾ, ਜੋ ਤੁਹਾਡੇ ਘੱਟ ਕੀਮਤ 'ਚ ਇਕ ਸ਼ਾਨਦਾਰ ਐਕਸਪੀਰੀਅੰਸ ਦੇ ਸਕਦਾ ਹੈ। ਇਸ ਸੀਰੀਜ਼ 'ਚ ਆਉਣ ਵਾਲੇ ਸਮਾਰਟਫੋਨ ਦੀ ਕੀਮਤ 100 ਡਾਲਰ ਹੋ ਸਕਦੀ ਹੈ ਅਤੇ ਇਸ ਕੀਮਤ 'ਚ ਤੁਹਾਨੂੰ ਸਮਾਰਟਫੋਨ 'ਚ ਯੂਨੀਬਾਡੀ ਹਾਰਡਵੇਅਰ, ਸ਼ਾਨਦਾਰ ਡਿਜ਼ਾਇਨ ਜੋ ਪ੍ਰੀਮਿਅਮ ਮਟੀਰੀਅਲਜ਼ ਨਾਲ ਨਿਰਮਿਤ ਹੋਵੇਗਾ। ਇਸ ਤੋਂ ਇਲਾਵਾ ਇਸ 'ਚ ਕੁਝ ਅਜਿਹੇ ਵੀ ਫੀਚਰ ਹੋਣ ਵਾਲੇ ਹਨ ਜਿਵੇਂ ਇਕ ਹਾਈ ਐਂਡ ਸਮਾਰਟਫੋਨ 'ਚ ਦੇਖਦੇ ਹੈ। ਇਸ ਸਮਾਰਟਫੋਨ 'ਚ 18:9 ਅਸਪੈਕਟ ਰੇਸ਼ੀਓ ਵਾਲੀ ਡਿਸਪਲੇਅ ਹੋਣ ਵਾਲੀ ਹੈ। ਇਸ ਦੇ ਨਾਲ ਸਮਾਰਟਫੋਨ 'ਚ ਫੇਸ ਅਨਲਾਕ ਫੀਚਰ ਵੀ ਮਿਲ ਸਕਦਾ ਹੈ।
Alcatel 3 ਸਮਾਰਟਫੋਨ-
ਇਸ ਸੀਰੀਜ਼ ਦੇ ਸਮਾਰਟਫੋਨ 'ਚ ਕੰਪਨੀ ਨੇ ਸਾਰੇ ਲੇਟੈਸਟ ਅਤੇ ਟਰੇਂਡੀ ਫੀਚਰ ਦੇਖਣ ਨੂੰ ਮਿਲਣ ਵਾਲਾ ਹੈ। ਇਸ ਦੇ ਨਾਲ ਸਮਾਰਟਫੋਨ 'ਚ ਡਿਊਲ ਕੈਮਰਾ ਸੈੱਟਅਪ ਵੀ ਮਿਲਣ ਵਾਲਾ ਹੈ। ਇਸ ਦੇ ਨਾਲ ਹੀ ਸਮਾਰਟਫੋਨ 'ਚ 18:9 ਅਸਪੈਕਟ ਰੇਸ਼ੀਓ ਵਾਲੀ ਡਿਸਪਲੇਅ ਮੌਜੂਦ ਹੈ। ਇਸ ਸੀਰੀਜ਼ 'ਚ ਲਾਂਚ ਕੀਤੇ ਜਾਣ ਵਾਲੇ ਸਮਾਰਟਫੋਨਜ਼ ਦੀ ਕੀਮਤ 200 ਡਾਲਰ ਦੇ ਅੰਦਰ ਹੋਣ ਵਾਲੀ ਹੈ।
Alcatel 5 ਸਮਾਰਟਫੋਨ-
ਇਸ ਤੋਂ ਇਲਾਵਾ Alcatel 5 ਸੀਰੀਜ਼ ਦੀ ਗੱਲ ਕਰੀਏ ਤਾਂ ਇਨ੍ਹਾਂ 'ਚ ਸਭ ਤੋਂ ਵਧੀਆ ਐਕਪੀਰੀਅੰਸ ਦੇਣ ਦੇ ਲਈ ਨਿਰਮਿਤ ਕੀਤਾ ਗਿਆ ਹੈ। ਇਸ 'ਚ ਤੁਹਾਨੂੰ ਅਜਿਹਾ ਫੀਚਰ ਮਿਲਣ ਵਾਲਾ ਹੈ, ਜੋ ਤੁਹਾਨੂੰ ਕਿਸੇ ਫਲੈਗਸ਼ਿਪ ਡਿਵਾਇਸ 'ਚ ਮਿਲਦੇ ਹਨ ਅਤੇ ਇਹ ਸਭ ਤੁਹਾਨੂੰ ਬਹੁਤ ਹੀ ਘੱਟ ਕੀਮਤ 'ਚ ਮਿਲਣ ਵਾਲਾ ਹੈ। ਇਸ 'ਚ ਤੁਹਾਨੂੰ 18:9 ਅਸਪੈਕਟ ਰੇਸ਼ੀਓ ਡਿਸਪਲੇਅ ਵਾਲੇ ਸਮਾਰਟਫੋਨ ਦੇਖਣ ਨੂੰ ਮਿਲਣ ਵਾਲੇ ਹੈ। ਇਸ ਤੋਂ ਇਲਾਵਾ ਸਮਾਰਟਫੋਨ ਦੀ ਕੀਮਤ 300 ਡਾਲਰ ਦੇ ਤੱਕ ਹੋ ਸਕਦੀ ਹੈ।
ਸੈਮਸੰਗ ਨੇ ਡਿਊਲ ਫ੍ਰੰਟ ਕੈਮਰੇ ਨਾਲ ਭਾਰਤ 'ਚ ਲਾਂਚ ਕੀਤਾ ਨਵਾਂ ਸਮਾਰਟਫੋਨ
NEXT STORY