ਜਲੰਧਰ- CES 2018 ਈਵੈਂਟ 'ਚ Humaneyes ਟੈਕਨਾਲੌਜੀ ਦੁਆਰਾ ਨਵਾਂ ਹਾਈ ਐਂਡ ਵੀ. ਆਰ ਕੈਮਰਾ Vuze+ ਪੇਸ਼ ਕੀਤਾ ਗਿਆ ਹੈ ਜਿਸ ਦਾ ਮਕਸਦ ਕ੍ਰਿਏਟਰਸ ਨੂੰ ਵਰਚੂਅਲ ਰਿਐਲਿਟੀ ਕੰਟੈਂਟ ਬਣਾਉਣ ਲਈ ਹਾਰਡਵੇਅਰ ਦਾ ਬਿਹਤਰ ਹਿੱਸਾ ਉਪਲੱਬਧ ਕਰਾਉਣਾ ਹੈ। ਇਸ ਕੈਮਰੇ ਨੂੰ ਅਸਾਨੀ ਨਾਲ ਕਿਤੇ ਵੀ ਲੈ ਜਾਇਆ ਜਾ ਸਕਦਾ ਹੈ ਅਤੇ ਨਾਲ ਹੀ ਹੱਥਾਂ 'ਚ ਵੀ ਆਰਾਮ ਨਾਲ ਰੱਖਿਆ ਜਾ ਸਕਦਾ ਹੈ।
Vuze+ ਕੈਮਰਾ full suite ”ਟੂਲਸ ਅਤੇ ਨਵੇਂ ਸਾਫਟਵੇਯਰ ਦੇ ਨਾਲ ਪ੍ਰਦਰਸ਼ਿਤ ਕੀਤਾ ਗਿਆ ਹੈ ਤਾਂ ਕਿ ਕੈਪਚਰ ਅਨੁਭਵ ਨੂੰ ਵਧਾਉਣ 'ਚ ਅਤੇ ਕਈ ਪ੍ਰੋਡਕਟਸ ਦਾ ਅੰਤਿਮ ਨਤੀਜੇ 'ਚ ਮਦਦ ਮਿਲ ਸਕੇ। (ਹਾਲਾਂਕਿ ਕੁਝ ਨਵੇਂ ਸਾਫਟਵੇਅਰ ਫੀਚਰਸ ਮੂਲ Vuze+ VR ਕੈਮਰੇ ਦੇ ਮਾਲਿਕਾਂ ਦੁਆਰਾ ਇਸਤੇਮਾਲ ਲਈ ਉਪਲੱਬਧ ਹਨ), ਜਿਹੇ ਕਿ ਲਾਈਵ ਸਟਰੀਮਿੰਗ 4K 360-ਡਿਗਰੀ ਵੀਡੀਓ 'ਚ ਫੇਸਬੁਕ ਲਾਈਵ, ਪੇਰਿਸਕੋਪ ਅਤੇ ਨਿਸ਼ਚਿਤ ਰੂਪ ਨਾਲ ਯੂਟਿਊਬ 'ਤੇ ਸ਼ਾਮਿਲ ਹੈ।
Androidheadlines ਮਤਾਬਕ ਲਾਈਵ ਬਰਾਡਕਾਸਟਿੰਗ ਫੀਚਰ ਤੋਂ ਇਲਾਵਾ Vuze+ ਨਵੇਂ ਹਾਈ ਐਂਡ ਕਸਟਮ ਲੈਂਜ਼, ਬਿਹਤਰ ਆਡੀਓ ਅਤੇ ਬਿਹਤਰ ਸਥਾਨਿਕ ਆਡੀਓ ਆਉਟਪੁੱਟ ਦਾ ਇਸਤੇਮਾਲ ਕਰਦਾ ਹੈ। ਜੋ ਲੋਕ ਭਾਰੀ ਮੀਂਹ 'ਚ ਕੈਮਰੇ ਦਾ ਇਸਤੇਮਾਲ ਕਰ ਰਹੇ ਹਨ ਉਨ੍ਹਾਂ ਦੇ ਲਈ ਇਸ ਨੂੰ ਬਿਹਤਰ ਕਿਹਾ ਜਾ ਸਕਦਾ ਹੈ ਕਿਉਂਕਿ Vuze+ ਵੀ. ਆਰ. ਕੈਮਰਾ ਇਕ ਆਈ. ਪੀ. 65 ਰੇਟਿੰਗ ਦੇ ਨਾਲ ਆਉਂਦਾ ਹੈ, ਜੋ ਕਿ ਇਸ ਨੂੰ ਪਾਣੀ ਅਤੇ ਧੂੜ ਪ੍ਰੋਟੈਕਟ ਕਰਦਾ ਹੈ। ਕੈਮਰੇ ਦੀ ਬਾਡੀ ਹੁਣ ਵੀ ਪਹਿਲਾਂ ਦੀ ਤੁਲਣਾ 'ਚ ਮਜ਼ਬੂਤ ਹੈ ਅਤੇ Humaneyes ਦਾ ਕਹਿਣਾ ਹੈ ਕਿ ਯੂਜ਼ਰਸ ਲਈ ਇੰਟਰਫੇਸ ਵੀ ਇਸਤੇਮਾਲ ਕਰਨਾ ਆਸਾਨ ਹੈ।
ਨਵੇਂ Vuze+ ਡਿਵਾਇਸ ਦੀ ਕੀਮਤ $1,199 ਮਤਲਬ ਲਗਭਗ 76,502 ਰੁਪਏ ਹੈ, ਜੋ ਕਿ ਜ਼ਿਆਦਾ ਕਹੀ ਜਾ ਸਕਦੀ ਹੈ ਪਰ ਬਿਹਤਰ ਫੀਚਰਸ ਦੇ ਨਾਲ ਸ਼ਾਨਦਾਰ ਬਿਲਟ ਕੁਆਲਿਟੀ ਅਤੇ ਡਿਜ਼ਾਇਨ ਦੇ ਕਾਰਨ ਇਹ ਇਸ ਕੀਮਤ 'ਚ ਠੀਕ ਕਿਹਾ ਜਾ ਸਕਦਾ ਹੈ।
CES 2018:Alcatel ਦੀ ਨਵੀਂ ਸੀਰੀਜ਼ ਦੇ ਸਮਾਰਟਫੋਨਜ਼ ਦੀ ਕੀਤਾ ਖੁਲਾਸਾ
NEXT STORY