ਜਲੰਧਰ - ਆਈਫੋਨ 7 ਦੇ ਲਾਂਚ ਤੋਂ ਬਾਅਦ ਹਰ ਕੋਈ ਇਸ ਨੂੰ ਖਰੀਦਣ ਦੀ ਇੱਛਾ ਰੱਖਦਾ ਹੈ, ਪਰ ਚੀਨ ਦੇ ਅਰਬਪਤੀ ਸ਼ਖਸ ਦੇ ਬੇਟੇ ਨੇ ਅੱਠ ਨਵੇਂ ਆਈਫੋਨ 7 ਖਰੀਦੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸ ਨੇ ਇਹ ਫੋਨਸ ਆਪਣੇ ਕੁੱਤੇ ਲਈ ਖਰੀਦੇ ਹਨ। ਇਕ ਪਲ ਤਾਂ ਤੁਹਾਨੂੰ ਇਹ ਇਕ ਮਜਾਕ ਜਿਹਾ ਲੱਗੇਗਾ, ਪਰ ਇਹ ਹਕੀਕਤ ਹੈ।
ਵਾਂਗ ਸਾਇਕਾਂਗ ਚੀਨ ਦੇ ਬਿਜ਼ਨੈੱਸਮੈਨ ਵਾਂਗ ਝਿਆਲਿਨ ਦੇ ਬੇਟੇ ਹਨ। ਵਾਂਗ ਝਿਆਲਿਨ ਦੇ ਕੋਲ 30 ਬਿਲੀਅਨ ਡਾਲਰ ਦੀ ਸੰਪਤੀ ਹੈ। ਵਾਂਗ ਸਾਇਕਾਂਗ ਨੇ ਆਪਣੇ ਕੁੱਤੇ ਕੋਕੋ ਲਈ ਅੱਠ ਆਈਫੋਨ 7 ਖਰੀਦੇ ਹਨ ਅਤੇ ਇਹ ਜਾਣ ਕੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਇਹ ਜਾਣਕਾਰੀ ਕੋਕੋ ਦੇ ਵੀਬੋ ਅਕਾਉਂਟ ਦੇ ਜ਼ਰੀਏ ਦਿੱਤੀ ਗਈ ਹੈ। ਜੀ ਹਾਂ, ਇਸ ਕੁੱਤੇ ਦਾ ਆਪਣਾ ਵੀਬੋ ਅਕਾਉਂਟ ਵੀ ਹੈ ਜੋ ਪ੍ਰਮਾਣਤ ਹੈ । (ਵੀਬੋ ਨੂੰ ਚੀਨ ਦਾ ਟਵਿੱਟਰ ਕਿਹਾ ਜਾਂਦਾ ਹੈ )
ਇਸ ਆਧਾਰ 'ਤੇ ਦਾਅਵਾ ਕੀਤਾ ਜਾ ਸਕਦਾ ਹੈ ਕਿ ਸਾਇਕਾਂਗ ਨੇ ਆਪਣੇ ਕੁੱਤੇ ਲਈ ਕਰੀਬ 5,13,000 ਰੁਪਏ ਦੇ ਫੋਨ ਖਰੀਦੇ ਹਨ। ਧਿਆਨ ਯੋਗ ਹੈ ਕਿ ਚੀਨ 'ਚ ਆਈਫੋਨ ਲਈ ਐੱਪਲ ਸਟੋਰ ਦੇ ਬਾਹਰ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ। ਉਥੇ ਹੀ, ਸਾਇਕਾਂਗ ਕਾਫੀ ਆਸਾਨੀ ਨਾਲ ਆਪਣੇ ਪਿਆਰੇ ਕੁੱਤਿਆਂ ਲਈ 8 ਆਈਫੋਨ ਖਰੀਦਣ 'ਚ ਕਾਮਯਾਬ ਰਹੇ। ਵੀਬੋ 'ਤੇ ਸਾਂਝੀ ਕੀਤੀ ਗਈ ਤਸਵੀਰ 'ਚ ਕੋਕੋ ਆਈਫੋਨ 7 ਨਾਲ ਬੇਹੱਦ ਹੀ ਖੁਸ਼ ਨਜ਼ਰ ਆ ਰਿਹਾ ਹੈ।
ਗੂਗਲ ਨੇ ਆਪਣੇ ਪ੍ਰਸਨਲ ਅਸਿਸਟੈਂਟ 'ਚ ਕੀਤੇ ਬਦਲਾਅ
NEXT STORY