ਗੈਜੇਟ ਡੈਸਕ - ਅੱਜ-ਕੱਲ੍ਹ ਇਨਵਰਟਰ ਹਰ ਘਰ ਦੀ ਅਹਿਮ ਲੋੜ ਬਣ ਗਿਆ ਹੈ, ਜੋ ਬਿਜਲੀ ਗੁੱਲ ਹੋਣ 'ਤੇ ਪੱਖੇ, ਟਿਊਬਲਾਈਟਾਂ ਅਤੇ ਟੀਵੀ ਵਰਗੇ ਜ਼ਰੂਰੀ ਉਪਕਰਨਾਂ ਨੂੰ ਚਲਾਉਂਦਾ ਹੈ ਪਰ ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਲੋਕ ਲੰਬੀਆਂ ਛੁੱਟੀਆਂ 'ਤੇ ਘਰੋਂ ਬਾਹਰ ਜਾਂਦੇ ਹਨ, ਤਾਂ ਇਨਵਰਟਰ ਦੀ ਸਾਂਭ-ਸੰਭਾਲ ਵੱਲ ਧਿਆਨ ਨਹੀਂ ਦਿੰਦੇ, ਜਿਸ ਕਾਰਨ ਬੈਟਰੀ 'ਡੀਪ ਡਿਸਚਾਰਜ' ਹੋ ਕੇ ਖਰਾਬ ਹੋ ਸਕਦੀ ਹੈ। ਜੇਕਰ ਤੁਸੀਂ ਵੀ ਕਿਤੇ ਬਾਹਰ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖੋ :-
ਇਨਵਰਟਰ ਨੂੰ ਕਿਸ ਮੋਡ 'ਤੇ ਰੱਖਣਾ ਹੈ ਜ਼ਰੂਰੀ?
ਜੇਕਰ ਤੁਸੀਂ ਲੰਬੀ ਛੁੱਟੀ 'ਤੇ ਜਾ ਰਹੇ ਹੋ ਅਤੇ ਘਰ ਦੀ ਬਿਜਲੀ (ਮੇਨ ਸਪਲਾਈ) ਚਾਲੂ ਰੱਖ ਰਹੇ ਹੋ, ਤਾਂ ਇਨਵਰਟਰ ਨੂੰ 'ਨਾਰਮਲ ਮੋਡ' 'ਤੇ ਰੱਖੋ। ਇਸ ਦੇ ਨਾਲ ਹੀ ਮੇਨ ਸਵਿੱਚ ਵਾਲੇ ਸਾਕਟ ਨੂੰ ਵੀ ਆਨ ਰੱਖੋ ਤਾਂ ਜੋ ਬੈਟਰੀ ਚਾਰਜ ਹੁੰਦੀ ਰਹੇ। ਕਈ ਇਨਵਰਟਰਾਂ 'ਚ ਬੈਟਰੀ ਦੀ ਕਿਸਮ ਦੇ ਅਨੁਸਾਰ ਮੋਡ ਹੁੰਦੇ ਹਨ, ਇਸ ਲਈ ਆਪਣੀ ਬੈਟਰੀ ਦੇ ਹਿਸਾਬ ਨਾਲ ਸਹੀ ਮੋਡ ਦੀ ਚੋਣ ਕਰੋ।
ਜੇਕਰ ਘਰ ਦੀ ਮੇਨ ਸਪਲਾਈ ਬੰਦ ਕਰ ਰਹੇ ਹੋ
ਜੇਕਰ ਤੁਸੀਂ ਸੁਰੱਖਿਆ ਕਾਰਨਾਂ ਕਰਕੇ ਘਰ ਦੀ ਮੇਨ ਬਿਜਲੀ ਬੰਦ ਕਰਕੇ ਜਾ ਰਹੇ ਹੋ, ਤਾਂ ਇਨਵਰਟਰ ਨੂੰ ਵੀ ਸਵਿੱਚ ਆਫ ਕਰ ਦੇਣਾ ਚਾਹੀਦਾ ਹੈ। ਇਸ ਦਾ ਪਲੱਗ ਸਾਕਟ 'ਚੋਂ ਕੱਢ ਦਿਓ ਅਤੇ ਬੈਟਰੀ ਦੇ ਕੁਨੈਕਸ਼ਨ (ਟਰਮੀਨਲ) ਵੀ ਹਟਾ ਦਿਓ। ਅਜਿਹਾ ਕਰਨ ਨਾਲ ਬੈਟਰੀ ਦੇ ਟਰਮੀਨਲ ਸਾਫ਼ ਰਹਿਣਗੇ ਅਤੇ ਬੈਟਰੀ ਖਰਾਬ ਹੋਣ ਤੋਂ ਬਚੀ ਰਹੇਗੀ।
ਛੁੱਟੀ 'ਤੇ ਜਾਣ ਤੋਂ ਪਹਿਲਾਂ ਕਰੋ ਇਹ ਕੰਮ :-
ਬੈਟਰੀ ਫੁੱਲ ਚਾਰਜ ਕਰੋ
- ਜਾਣ ਤੋਂ ਪਹਿਲਾਂ ਬੈਟਰੀ ਨੂੰ ਪੂਰੀ ਤਰ੍ਹਾਂ ਚਾਰਜ ਕਰ ਲਓ। ਇਕ ਵਾਰ ਫੁੱਲ ਚਾਰਜ ਹੋਣ 'ਤੇ ਬੈਟਰੀ 1 ਤੋਂ 2 ਮਹੀਨਿਆਂ ਤੱਕ ਚਾਰਜ ਰਹਿ ਸਕਦੀ ਹੈ, ਜਿਸ ਤੋਂ ਬਾਅਦ ਇਹ ਡਿਸਚਾਰਜ ਹੋਣੀ ਸ਼ੁਰੂ ਹੋ ਜਾਂਦੀ ਹੈ।
ਵਾਟਰ ਲੈਵਲ ਦੀ ਜਾਂਚ
- ਬੈਟਰੀ 'ਚ ਪਾਣੀ ਦਾ ਪੱਧਰ ਜ਼ਰੂਰ ਚੈੱਕ ਕਰੋ।
ਟਰਮੀਨਲਾਂ ਦੀ ਸਫਾਈ
- ਵਾਪਸ ਆਉਣ 'ਤੇ ਬੈਟਰੀ ਨੂੰ ਦੁਬਾਰਾ ਕਨੈਕਟ ਕਰਨ ਤੋਂ ਪਹਿਲਾਂ ਇਸ ਦੇ ਟਰਮੀਨਲਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ।
ਬਾਕੀ ਉਪਕਰਨਾਂ ਨੂੰ ਕਰੋ ਅਨਪਲੱਗ
- ਜੇਕਰ ਮੇਨ ਸਵਿੱਚ ਆਨ ਰੱਖ ਰਹੇ ਹੋ, ਤਾਂ ਘਰ ਦੇ ਬਾਕੀ ਸਾਰੇ ਉਪਕਰਨਾਂ (ਪੱਖੇ, ਲਾਈਟਾਂ ਆਦਿ) ਦੇ ਪਲੱਗ ਕੱਢ ਦਿਓ ਤਾਂ ਜੋ ਸਿਰਫ ਇਨਵਰਟਰ ਹੀ ਬਿਜਲੀ ਲਵੇ ਅਤੇ ਬੈਟਰੀ ਚਾਰਜ ਹੁੰਦੀ ਰਹੇ।
ਇਨ੍ਹਾਂ ਸਾਵਧਾਨੀਆਂ ਨੂੰ ਅਪਣਾ ਕੇ ਤੁਸੀਂ ਆਪਣੀ ਮਹਿੰਗੀ ਬੈਟਰੀ ਨੂੰ ਖਰਾਬ ਹੋਣ ਤੋਂ ਬਚਾ ਸਕਦੇ ਹੋ।
ਨਵਾਂ ਕੂਲਰ ਖਰੀਦਣ ਵੇਲੇ ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀਆਂ! ਪੜ੍ਹੋ ਪੂਰੀ ਖਬਰ
NEXT STORY