ਗੈਜੇਟ ਡੈਸਕ– ਬੀਤੇ ਦਿਨੀਂ 16 ਵੈੱਬਸਾਈਟਾਂ ਤੋਂ ਕਰੀਬ 62 ਕਰੋੜ ਯੂਜ਼ਰਜ਼ ਦਾ ਡਾਟਾ ਚੋਰੀ ਕਰਨ ਵਾਲੇ ਇਕ ਹੈਕਰ ਨੇ ਹੁਣ ਕਰੀਬ 8 ਵੱਡੀਆਂ ਵੈੱਬਸਾਈਟਾਂ ਨੂੰ ਹੈਕ ਕੀਤਾ ਹੈ। ਹੈਕਰ ਨੇ ਇਸ ਵਾਰ ਕਰੀਬ 12.7 ਕਰੋੜ ਅਕਾਊਂਟਸ ਦੀ ਜਾਣਕਾਰੀ ਚੋਰੀ ਕੀਤੀ ਹੈ। TechCrunch ਦੀ ਇਕ ਰਿਪੋਰਟ ਮੁਤਾਬਕ, ਹੈਕਰ ਨੇ ਹੁਣ ਟ੍ਰੈਵਲ ਬੁਕਿੰਗ ਸਾਈਟ Ixigo ਤੋਂ ਕਰੀਬ 1.8 ਕਰੋੜ ਅਤੇ ਲਾਈਵ ਵੀਡੀਓ ਸਟਰੀਮਿੰਗ ਸਾਈਟ YouNow ਤੋਂ ਕਰੀਬ 4 ਕਰੋੜ ਯੂਜ਼ਰਜ਼ ਦੀ ਜਾਣਕਾਰੀ ਚੋਰੀ ਕੀਤੀ ਹੈ।
ਰਿਪੋਰਟ ’ਚ ਕਿਹਾ ਗਿਆ ਹੈ ਕਿ Houzz ’ਚ ਹੋਈ ਡਾਟਾ ਚੋਰੀ ’ਚ ਸਾਹਮਣੇ ਆਇਆ ਹੈ, ਜਿਸ ਦੇ 5.7 ਕਰੋੜ ਰਿਕਾਰਡਸ ਚੋਰੀ ਹੋਏ ਹਨ ਅਤੇ ਉਥੇ ਹੀ Ge.tt ਤੋਂ ਕਰੀਬ 18 ਲੱਖ ਅਕਾਊਂਟ ਡੀਟੇਲਸ ਚੋਰੀ ਕੀਤੇ ਗਏ ਹਨ।ਹੈਕਰ ਦੀ ਲਿਸਟਿੰਗ ਮੁਤਾਬਕ, Ixigo ਨੇ ਪਾਸਵਰਡ ਪ੍ਰੋਟੈਕਸ਼ਨ ਲਈ ਅਕਾਊਟਡੇਟਿਡ ‘MD5’ ਹੈਸ਼ਿੰਗ ਐਲਗੋਰਿਦਮ ਦਾ ਇਸਤੇਮਾਲ ਕੀਤਾ ਸੀ, ਜਿਸ ਨੂੰ ਆਸਾਨੀ ਨਾਲ ਹੈਕ ਕੀਤਾ ਜਾ ਸਕਦਾ ਹੈ। ਇਕ ਬੁਲਾਰੇ ਨੇ ਕਿਹਾ ਕਿ ‘YouNow ਪਾਸਵਰਡਸ ਸਟੋਰ ਨਹੀਂ ਕਰਦਾ।’
ਕੁਝ ਦਿਨ ਪਹਿਲਾਂ ਇਸ ਹੈਕਰ ਨੇ ਹੀ ਦਾਅਵਾ ਕੀਤਾ ਸੀ ਕਿ ਉਸ ਨੇ ਵੱਡੀ ਸਾਈਟ MyFitnessPal ਤੋਂ 15.1 ਕਰੋੜ ਅਤੇ Animoto ਤੋਂ 2.5 ਕਰੋੜ ਰਿਕਾਰਡਸ ਚੋਰੀ ਕੀਤੇ ਹਨ। ਇਸ ਚੋਰੀ ਕੀਤੀ ਗਈ ਜਾਣਕਾਰੀ ’ਚ ਯੂਜ਼ਰਜ਼ ਦਾ ਨਾਂ, ਈਮੇਲ ਐਡਰੈੱਸ ਅਤੇ ਪਾਸਵਰਡਸ ਸ਼ਾਮਲ ਹੋ ਸਕਦੇ ਹਨ। ਇਸ ਜਾਣਕਾਰੀ ਦੀ ਮਦਦ ਨਾਲ ਨਾ ਸਿਰਫ ਸਪੈਮ ਭੇਜਣ ਵਾਲੇ ਐਕਟਿਵ ਹੋ ਸਕਦੇ ਹਨ, ਸਗੋਂ ਬਾਕੀ ਸਾਈਟਾਂ ’ਤੇ ਵੀ ਸੇਮ ਪਾਸਵਰਡ ਇਸਤੇਮਾਲ ਕਰਨ ਵਾਲੇ ਯੂਜ਼ਰਜ਼ ਨੂੰ ਚੂਨਾ ਲੱਗ ਸਕਦਾ ਹੈ।
ਦੱਸ ਦੇਈਏ ਕਿ ਕੁਝ ਵੈੱਬਸਾਈਟਾਂ ਜਿਵੇਂ- MyHeritage, MyFitnessPal ਅਤੇ Animoto ਨੇ ਆਪਣੇ ਕਸਟਰਜ਼ ਨੂੰ ਪਿਛਲੇ ਸਾਲ ਇਸ ਨਾਲ ਜੁੜੀ ਵਾਰਨਿੰਗ ਦਿੱਤੀ ਸੀ। ਉਥੇ ਹੀ ਬਾਕੀ ਸਾਈਟਾਂ ਵੀ ਹੁਣ ਆਪਣੇ ਯੂਜ਼ਰਜ਼ ਨੂੰ ਹੈਕ ਬਾਰੇ ਜਾਣਕਾਰੀ ਅਤੇ ਚਿਤਾਵਨੀ ਦੇ ਰਹੀਆਂ ਹਨ।
ਸੈਮਸੰਗ ਗਲੈਕਸੀ ਨੋਟ 8 ਨੂੰ ਐਂਡ੍ਰਾਇਡ ਪਾਈ ਅਪਡੇਟ ਮਿਲਣ ਦੀ ਖਬਰ
NEXT STORY