ਜਲੰਧਰ : ਇੰਟਰਨੈੱਟ ਦੀ ਸਪੀਡ ਚਾਹੇ 4G LTE ਤੱਕ ਪਹੁੰਚ ਗਈ ਹੈ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਵੀਡੀਓ ਦੇਖਦੇ ਸਮੇਂ ਇੰਟਰਨੈੱਟ ਸਪੀਡ ਘੱਟ ਹੋ ਜਾਂਦੀ ਹੈ ਅਤੇ ਬਫਰਿੰਗ ਹੋਣ ਨਾਲ ਯੂਜ਼ਰ ਨਿਰਾਸ਼ਾ ਨੂੰ ਮਹਿਸੂਸ ਕਰਨ ਲਗਦੇ ਹਨ। ਇਸ ਗੱਲ 'ਤੇ ਧਿਆਨ ਦਿੰਦੇ ਹੋਏ Ericsson ਕੰਪਨੀ ਦੇ ਖੋਜ਼ਕਾਰਾਂ ਨੇ ਪਤਾ ਲਗਾਇਆ ਹੈ ਕਿ ਸਲੋ ਮੋਬਾਇਲ ਕਨੈੱਕਸ਼ਨ ਨਾਲ ਵੀਡੀਓ ਡਾਊਨਲੋਡ ਕਰਨ 'ਤੇ ਇਹ ਇਕ ਤਨਾਅ ਦਾ ਕਾਰਨ ਬਣ ਰਹੀ ਹੈ ਅਤੇ ਅਜਿਹਾ ਕਰਨ ਨਾਲ ਦਿਮਾਗ 'ਤੇ ਇੰਨੀ ਸਟਰੇਸ ਪੈਦਾ ਹੁੰਦੀ ਹੈ ਜਿੰਨੀ ਕਿ ਇਕ ਹਾਰਰ ਮੂੱਵੀ ਵੇਖਦੇ ਸਮੇਂ ਰਹਿੰਦੀ ਹੈ। ਸਵੀਡਿਸ਼ ਕੰਪਨੀ Ericsson ਨੇ ਇਸ ਪ੍ਰਯੋਗ ਦਾ ਨਾਂ The Stress of Streaming Eelays ਰੱਖਿਆ ਹੈ ਜਿਸ ਦੇ ਬਾਰੇ ਹੁਣ ਤੱਕ ਕੰਪਨੀ ਨੇ ਕਿਸੇ ਵੀ ਸੈਲੂਲਰ ਬ੍ਰਾਂਡਸ ਨੂੰ ਕੁਝ ਨਹੀਂ ਦੱਸਿਆ ਹੈ।
ਐਰਿਕਸਨ ਦੇ ਖੋਜਕਾਰਾਂ ਨੇ ਇਸ ਟਾਸਕ ਨੂੰ ਪਰਫਾਰਮ ਕਰਦੇ ਸਮੇਂ ਬ੍ਰੇਨ, ਪਲਸ ਅਤੇ ਹਾਰਟ ਐਕਟੀਵਿਟੀਜ਼ ਨੂੰ ਮੇਅਰ ਕੀਤਾ, ਜਿਸ 'ਚ ਇਸ ਵੀਡੀਓ ਸਟਰੀਮਿੰਗ ਡਿਲੇ ਹੋਣ ਨਾਲ 38 ਫ਼ੀਸਦੀ ਹਾਰਟ ਰੇਟ ਦਾ ਵੱਧਣਾ ਪਾਇਆ ਗਿਆ । ਇਸ ਦੇ ਨਾਲ ਉਨ੍ਹਾਂ ਨੇ ਇਹ ਵੀ ਪਤਾ ਲਗਾਇਆ ਕਿ 2 ਸੈਕਿੰਡ ਦੇ ਬਫਰਿੰਗ ਪੀਰੀਅਡ ਨੇ ਵੀ ਯੂਜ਼ਰ ਦੇ ਪਰੇਸ਼ਾਨੀ ਦੇ ਪੱਧਰ ਨੂੰ ਡਬਲ ਕਰ ਦਿੱਤਾ ਅਤੇ 6 ਸੈਕਿੰਡ ਦੇ ਵੱਡੇ (ਲੰਗਰ) ਡਿਲੇ ਨਾਲ ਵੀ ਯੂਜ਼ਰ ਦੀ ਆਇ ਮੂਵਮੈਂਟਸ 'ਤੇ ਵੀ ਕਾਫ਼ੀ ਲੋਡ ਪਿਆ। ਇਸ ਟੈਸਟ ਦੇ ਰਿਜ਼ਲਟਸ 'ਚ ਇਹ ਪਤਾ ਲਗਾਇਆ ਗਿਆ ਕਿ Netflix/Hulu ਅਤੇ YouTube 'ਤੇ ਸੀਰੀਜ਼ ਦੇ ਨਵੇਂ ਐਪਿਸੋਡ ਵੇਖਦੇ ਹੋਏ ਬਫਰਿੰਗ ਹੋਣ ਨਾਲ ਤੁਸੀਂ ਉਸ ਐਪਿਸੋਡ ਨੂੰ ਦੇਖਣ ਦਾ ਇੰਟਰਸਟ ਗਵਾ ਲੈਂਦੇ ਹੋ। ਇਸ ਕੰਪਨੀ ਨੇ ਇਸ ਦੇ ਨਤੀਜਿਆਂ ਨੂੰ ਇਕ PDF 'ਚ ਵੀ ਪੇਸ਼ ਕੀਤਾ ਹੈ ਜਿਸ ਨੂੰ ਤੁਸੀਂ ਇਸ ਦਿੱਤੇ ਗਏ URL ਲਿੰਕ ਨੂੰ ਕਾਪੀ ਕਰ ਵੇਖ ਸਕਦੇ ਹੋ।
http://www.ericsson.com/res/docs/2016/mobility-report/emr-feb- 2016-the-stress-of-steaming-delays.pdf
ਲੋੜ ਸਮੇਂ ਕੰਮ ਨਹੀਂ ਆਏ ਗੂਗਲ, ਐਪਲ ਤੇ ਮਾਈਕ੍ਰੋਸਾਫਟ : ਰਿਸਰਚ
NEXT STORY