ਗੈਜੇਟ ਡੈਸਕ– ਫੇਸਬੁੱਕ ਨੇ ਆਪਣੀ ਮੈਸੇਂਜਰ ਐਪ ’ਚ ‘unsend’ ਫੀਚਰ ਰੋਲ-ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਜ਼ ਆਪਣੀ ਚੈਟ ’ਚੋਂ ਭੇਜੇ ਗਏ ਮੈਸੇਜ ਨੂੰ ਡਿਲੀਟ ਕਰ ਸਕਦੇ ਹਨ। ਫੇਸਬੁੱਕ ਨੇ ਭੇਜੇ ਗਏ ਮੈਸੇਜ ਨੂੰ ਡਿਲੀਟ ਕਰਨ ਲਈ 10 ਮਿੰਟ ਦੀ ਸਮੇਂ ਸੀਮਾ ਤੈਅ ਕੀਤੀ ਹੈ। ਯਾਨੀ ਜੇਕਰ ਯੂਜ਼ਰ ਨੇ ਗਲਤੀ ਨਾਲ ਕਿਸੇ ਨੂੰ ਕੋਈ ਮੈਸੇਜ ਭੇਜ ਦਿੱਤਾ ਹੈ ਤਾਂ ਉਸ ਮੈਸੇਜ ਨੂੰ ‘ਅਨਸੈਂਡ’ ਕਰਨ ਲਈ ਯੂਜ਼ਰ ਕੋਲ 10 ਮਿੰਟ ਦਾ ਸਮਾਂ ਹੋਵੇਗਾ। ਦੱਸ ਦੇਈਏ ਕਿ ਫੇਸਬੁੱਕ ਨੇ ਫਿਲਹਾਲ ਇਹ ਫੀਚਰ ਬੋਲਿਵਿਆ, ਪੋਲੈਂਡ, ਕੋਲੰਬੀਆ ਅਤੇ ਲਿਥੁਆਨੀਆ ਵਰਗੇ ਦੇਸ਼ਾਂ ’ਚ ਦਿੱਤਾ ਹੈ ਅਤੇ ਉਮੀਦ ਹੈ ਕਿ ਜਲਦੀ ਹੀ ਇਹ ਭਾਰਤ ਸਮੇਤ ਦੁਨੀਆ ਦੇ ਹੋਰ ਦੇਸ਼ਾਂ ’ਚ ਵੀ ਆ ਜਾਵੇਗਾ।
ਇੰਝ ਹੋਵੇਗਾ ਇਸਤੇਮਾਲ
ਇਸ ਫੀਚਰ ਦਾ ਇਸਤੇਮਾਲ ਕਰਨ ਲਈ ਯੂਜ਼ਰ ਨੂੰ ਆਪਣੇ ਦੁਆਰਾ ਭੇਜੇ ਗਏ ਮੈਸੇਜ ’ਤੇ ਟੈਪ ਕਰਕੇ ਉਸ ਨੂੰ ਥੋੜ੍ਹੀ ਦੇਰ ਲਈ ਹੋਲਡ ਕਰਨਾ ਹੋਵੇਗਾ। ਇਸ ਤੋਂ ਬਾਅਦ ਸਾਰਿਆ ਲਈ ਹਟਾਓ (Remove for everyone) ਦਾ ਆਪਸ਼ਨ ਆਏਗਾ। ਇਸ ਨੂੰ ਟੈਪ ਕਰਕੇ ਯੂਜ਼ਰ ਆਪਣੇ ਦੁਆਰਾ ਭੇਜੇ ਗਏ ਮੈਸੇਜ ਨੂੰ ਡਿਲੀਟ ਕਰ ਸਕਣਗੇ।
unsend ਫੀਚਰ
ਅਨਸੈਂਡ ਫੀਚਰ ਰਾਹੀਂ ਯੂਜ਼ਰ ਚੈਟ ਦੇ ਨਾਲ-ਨਾਲ ਭੇਜੀਆਂ ਗਈਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਵੀ ਡਿਲੀਟ ਕਰ ਸਕਦੇ ਹਨ। ਫੇਸਬੁੱਕ ਅਨਸੈਂਡ ਕੀਤੇ ਗਏ ਮੈਸੇਜ ਦੀ ਇਕ ਕਾਪੀ ਕੁਝ ਸਮੇਂ ਲਈ ਆਪਣੇ ਕੋਲ ਰੱਖੇਗਾ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਇਸ ਮੈਸੇਜ ਨੂੰ ਕਿਸੇ ਨੇ ਹਰਾਸਟਮੈਂਟ ਲਈ ਰਿਪੋਰਟ ਤਾਂ ਨਹੀਂ ਕੀਤਾ।
ਰੀਅਲਮੀ 1 ਤੇ ਰੀਅਲਮੀ ਨੂੰ ਮਿਲੇਗੀ Android 9 Pie ਅਪਡੇਟ, ਕੰਪਨੀ ਨੇ ਕੀਤੀ ਪੁਸ਼ਟੀ
NEXT STORY