ਗੈਜੇਟ ਡੈਸਕ—ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਫੇਸਬੁੱਕ ਇਕ ਨਵਾਂ ਰਿਸਰਚ ਐਪ 'ਸਟੱਡੀ' ਲੈ ਕੇ ਆਇਆ ਹੈ। ਫੇਸਬੁੱਕ ਨੇ ਇਸ ਦਾ ਐਲਾਨ ਮੰਗਲਵਾਰ ਨੂੰ ਕੀਤਾ। ਇਹ ਐਪ ਯੂਜ਼ਰ ਦੇ ਫੋਨ ਨੂੰ ਟਰੈਕ ਕਰੇਗਾ ਤਾਂ ਕਿ ਉਹ ਜਾਣ ਸਕੇ ਕਿ ਕਿਸ ਐਪ 'ਤੇ ਯੂਜ਼ਰ ਕਿੰਨਾ ਸਮਾਂ ਵਤੀਤ ਕਰ ਰਹੇ ਹਨ। ਆਪਣੇ ਫੋਨ ਨੂੰ ਟਰੈਕ ਕਰਨ ਦੀ ਅਨੁਮਤਿ ਦੇਣ ਵਾਲੇ ਯੂਜ਼ਰਸ ਨੂੰ ਫੇਸਬੁੱਕ ਪੈਸੇ ਦੇਵੇਗਾ। ਹਾਲਾਂਕਿ, ਕੰਪਨੀ ਇਹ ਸਪਸ਼ੱਟ ਕਰ ਦਿੱਤਾ ਹੈ ਕਿ ਇਸ ਐਪ ਨੂੰ 18 ਸਾਂਲ ਜਾਂ ਉਸ ਤੋਂ ਜ਼ਿਆਦਾ ਦੀ ਉਮਰ ਦੇ ਯੂਜ਼ਰ ਦੀ ਡਾਊਨਲੋਡ ਕਰ ਸਕਦੇ ਹੋ।
ਇੰਸਟਾਲਡ ਐਪ ਦੀ ਲਵੇਗਾ ਜਾਣਕਾਰੀ
ਪ੍ਰੋਗਰਾਮ ਨੂੰ ਜੁਆਇਨ ਕਰਨ 'ਤੇ ਸਟੱਡੀ ਬਾਈ ਫੇਸਬੁੱਕ ਨਾਂ ਦਾ ਇਹ ਐਪ ਯੂਜ਼ਰਸ ਦੇ ਫੋਨ 'ਚ ਇੰਸਟਾਲਡ ਐਪ, ਉਨ੍ਹਾਂ ਦੁਆਰਾ ਵਰਤੋਂ ਕੀਤੇ ਜਾਣ ਵਾਲੇ ਫੀਚਰ, ਕਿਸੇ ਖਾਸ ਐਪ 'ਤੇ ਵਤੀਤ ਕੀਤੇ ਗਏ ਸਮੇਂ, ਦੇਸ਼, ਡਿਵਾਈਸ ਅਤੇ ਨੈੱਟਵਰਕ ਟਾਈਪ ਦੀਆਂ ਜਾਣਕਾਰੀਆਂ ਇਕੱਠਾ ਕਰੇਗਾ। ਫੇਸਬੁੱਕ ਦਾ ਦਾਅਵਾ ਹੈ ਕਿ ਉਸ ਨੂੰ ਇਸ ਤਰ੍ਹਾਂ ਦੀਆਂ ਐਪਸ ਦੀ ਮਾਰਕੀਟ ਰਿਸਰਚ 'ਚ ਯੂਜ਼ਰਸ ਦੀ ਪਸੰਦ ਦਾ ਪਤਾ ਚੱਲਦਾ ਹੈ ਅਤੇ ਕੰਪਨੀ ਸਿਰਫ ਉਹੀ ਚੀਜਾਂ ਯੂਜ਼ਰਸ ਨੂੰ ਡਿਲਿਵਰ ਕਰਨਾ ਚਾਹੁੰਦੀ ਹੈ।
ਡਾਟਾ ਐਕਸੈੱਸ ਦੀ ਦੇਵੇਗੀ ਜਾਣਕਾਰੀ
ਬੀਤੇ ਕੁਝ ਸਾਲਾਂ 'ਚ ਫੇਸਬੁੱਕ ਦੀ ਪ੍ਰਾਈਵੇਸੀ ਪਾਲਿਸੀ 'ਤੇ ਕਈ ਸਵਾਲ ਚੁੱਕੇ ਗਏ ਹਨ। ਫੇਸਬੁੱਕ ਨੇ ਦੱਸਿਆ ਕਿ ਉਹ ਐਪ ਦੇ ਨਾ ਕੇਵਲ ਇੰਸਟਾਲ ਹੋਣ ਤੋਂ ਪਹਿਲਾਂ ਬਲਕਿ ਇੰਸਟਾਲ ਹੋਣ ਤੋਂ ਬਾਅਦ ਵੀ ਯੂਜ਼ਰਸ ਨੂੰ ਇਸ ਪ੍ਰੋਗਰਾਮ ਤਹਿਤ ਲਏ ਜਾਣ ਵਾਲੇ ਡਾਟਾ ਟਾਈਪ ਦੀ ਜਾਣਕਾਰੀ ਦੇਵੇਗਾ। ਇਸ ਦੇ ਨਾਲ ਹੀ ਫੇਸਬੁੱਕ ਨੇ ਕਾਹ ਕਿ ਉਹ ਪ੍ਰੋਗਰਾਮ ਜੁਆਇਨ ਕਰਨ ਵਾਲੇ ਯੂਜ਼ਰਸ ਡਾਟਾ ਨੂੰ ਸੇਫ ਰੱਖਣ ਲਈ ਹਰ ਜ਼ਰੂਰੀ ਕਦਮ ਚੁੱਕੇਗਾ।
ਯੂਜ਼ਰਸ ਨੂੰ ਮਿਲਣਗੇ ਪੈਸੇ
ਇਸ ਪ੍ਰੋਗਰਾਮ ਨੂੰ ਜੁਆਇਨ ਕਰਨ ਦੇ ਬਦਲੇ 'ਚ ਫੇਸਬੁੱਕ ਯੂਜ਼ਰਸ ਨੂੰ ਕਿੰਨੇ ਪੈਸੇ ਦੇਵੇਗਾ ਇਸ ਦੇ ਬਾਰੇ 'ਚ ਕੰਪਨੀ ਵੱਲੋਂ ਅਜੇ ਤਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਦੱਸਣਯੋਗ ੈਹ ਕਿ ਪਿਛਲੀ ਵਾਰ ਇਸ ਤਰ੍ਹਾਂ ਦੇ ਇਕ ਪ੍ਰੋਗਰਾਮ ਤਹਿਤ ਫੇਸਬੁੱਕ ਨੇ ਯੂਜ਼ਰਸ ਨੂੰ 20 ਡਾਲਰ ਪ੍ਰਤੀ ਮਹੀਨੇ ਦਾ ਭੁਗਤਾਨ ਕੀਤਾ ਸੀ।
ਇੰਨਾਂ ਦੇਸ਼ਾਂ 'ਚ ਹੋਵੇਗਾ ਸ਼ੁਰੂ
ਫੇਸਬੁੱਕ ਦਾ ਇਹ ਐਪ ਸ਼ੁਰੂਆਤੀ ਦੌਰ 'ਚ ਅਮਰੀਕਾ ਅਤੇ ਭਾਰਤ 'ਚ ਉਪਲੱਬਧ ਹੋਵੇਗਾ। ਫੇਸਬੁੱਕ ਨੇ ਕਿਹਾ ਕਿ ਉਹ ਐਪ ਨੂੰ ਪ੍ਰਮੋਟ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮ ਦਾ ਹੀ ਇਸਤੇਮਾਲ ਕਰੇਗਾ। ਐਡ ਦੇਖਣ ਤੋਂ ਬਾਅਦ ਜੋ ਵੀ ਯੂਜ਼ਰਸ ਇਸ ਪ੍ਰੋਗਰਾਮ ਨਾਲ ਜੁੜਨਾ ਚਾਹੁੰਦੇ ਹਨ ਉਨ੍ਹਾਂ ਨੂੰ ਸਾਈਨਅਪ ਕਰਨਾ ਹੋਵੇਗਾ। ਯੂਜ਼ਰਸ ਦੀ ਯੋਗਤਾ ਨੂੰ ਜਾਂਚਨ ਤੋਂ ਬਾਅਦ ਫੇਸਬੁੱਕ ਐਪ ਨੂੰ ਡਾਊਨਲੋਡ ਕਰਨ ਲਈ ਇਨਵਾਈਟ ਭੇਜੇਗਾ।
ਪਾਪ-ਅਪ ਸੈਲਫੀ ਕੈਮਰੇ ਨਾਲ ਸ਼ਿਓਮੀ ਨੇ ਲਾਂਚ ਕੀਤਾ Mi 9T
NEXT STORY