ਗੈਜੇਟ ਡੈਸਕ– ਅਮਰੀਕਾ ਨੇ ਚਾਈਨੀਜ਼ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇਈ ਨੂੰ ਟਰੇਡ ਬੈਨ ਦੀ ਲਿਸਟ ਵਿਚ ਪਾ ਦਿੱਤਾ ਹੈ, ਜਿਸ ਤੋਂ ਬਾਅਦ ਹੁਵਾਵੇਈ ਦੇ ਕਾਰੋਬਾਰ 'ਤੇ ਕਾਫੀ ਮਾੜਾ ਅਸਰ ਪਿਆ ਹੈ। ਹੁਵਾਵੇਈ ਨੂੰ ਲੈ ਕੇ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਕੋਰੀਅਰ ਡਲਿਵਰੀ ਸਰਵਿਸ FedEx ਵਲੋਂ ਹੁਵਾਵੇਈ ਦੇ ਡਿਵਾਈਸ ਅਮਰੀਕਾ ਲਿਜਾਣ ਤੋਂ ਇਨਕਾਰ ਕੀਤਾ ਗਿਆ ਹੈ।
ਇਸ ਕਾਰਣ ਰੋਕਿਆ ਗਿਆ ਸਮਾਰਟਫੋਨ
ਰਿਪੋਰਟ ਅਨੁਸਾਰ ਅਮਰੀਕੀ ਕੰਪਿਊਟਰ ਮੈਗਜ਼ੀਨ ਪਬਲਿਸ਼ਰ PC Magazine ਨੇ ਇਕ Huawei P30 ਸਮਾਰਟਫੋਨ ਆਪਣੇ ਯੂ. ਕੇ. ਆਫਿਸ ਤੋਂ ਯੂ. ਐੱਸ. ਆਫਿਸ ਭੇਜਿਆ ਸੀ। ਕੁਝ ਹੀ ਦਿਨਾਂ ਬਾਅਦ ਡਲਿਵਰੀ ਸਰਵਿਸ ਵਲੋਂ ਪੈਕੇਜ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ। ਕਾਰਣ ਦੱਸਦਿਆਂ ਕਿਹਾ ਗਿਆ ਕਿ 'ਯੂ. ਐੱਸ. ਸਰਕਾਰ, ਹੁਵਾਵੇਈ ਅਤੇ ਚੀਨੀ ਸਰਕਾਰ ਦਰਮਿਆਨ ਚੱਲ ਰਹੀਆਂ ਸਮੱਸਿਆਵਾਂ ਕਾਰਣ ਪਾਰਸਲ ਵਾਪਸ ਕੀਤਾ ਗਿਆ ਹੈ।'
ਯੂ. ਐੱਸ. ਯੂਜ਼ਰਜ਼ ਨਹੀਂ ਮੰਗਵਾ ਸਕਣਗੇ ਚੀਨ ਤੋਂ ਉਤਪਾਦ
ਦੱਸ ਦੇਈਏ ਕਿ ਟਰੇਡ ਬੈਨ ਤੋਂ ਬਾਅਦ ਅਮਰੀਕਾ ਦੀ ਕੋਈ ਵੀ ਕੰਪਨੀ ਹੁਵਾਵੇਈ ਨਾਲ ਕਿਸੇ ਵੀ ਤਰ੍ਹਾਂ ਦਾ ਕਾਰੋਬਾਰ ਨਹੀਂ ਕਰ ਸਕਦੀ ਪਰ ਡਲਿਵਰੀ ਤੋਂ ਇਨਕਾਰ ਦੀ ਗੱਲ ਕੀਤੀ ਜਾਵੇ ਤਾਂ ਅਜਿਹਾ ਕਰਨ ਦਾ ਕੋਈ ਠੋਸ ਕਾਰਣ ਨਹੀਂ ਸੀ। ਅਜਿਹਾ ਹੋਇਆ ਤਾਂ ਯੂ. ਐੱਸ. ਦਾ ਕੋਈ ਵੀ ਯੂਜ਼ਰ ਚੀਨ ਤੋਂ ਹੁਵਾਵੇਈ ਦੇ ਉਤਪਾਦ ਨਹੀਂ ਮੰਗਵਾ ਸਕੇਗਾ।
Mi Band ਨੂੰ ਟੱਕਰ ਦੇਣ ਆ ਰਿਹੈ ਸੈਮਸੰਗ ਦਾ Galaxy Fit
NEXT STORY