ਜਲੰਧਰ- ਅਮੇਜ਼ਨ ਇੰਡੀਆ ਇਕ ਵਾਰ ਫਿਰ ਤੋਂ ਗ੍ਰੇਟ ਇੰਡੀਆ ਫੇਸਟਿਵਲ ਸੇਲ ਦਾ ਆਯੋਜਨ ਕਰ ਰਹੀ ਹੈ। ਅਮੇਜ਼ਨ 'ਤੇ ਇਸ ਸੇਲ ਦੀ ਸ਼ੁਰੂਆਤ 4 ਅਕਤੂਬਰ ਮਤਲਬ ਕਿ ਅੱਜ ਤੋਂ ਸ਼ੁਰੂ ਹੋ ਗਈ ਹੈ, ਜੋ ਕਿ 8 ਅਕਤੂਬਰ ਤੱਕ ਚਲੇਗੀ। ਕੰਪਨੀ ਇਹ ਸੇਲ ਆਪਣੇ ਕਸਟਮਰਸ ਲਈ ਦਿਵਾਲੀ ਤੋਂ ਪਹਿਲਾਂ ਲੈ ਕੇ ਆ ਰਹੀ ਹੈ। ਇਸ ਸੇਲ 'ਚ ਡਿਸਾਕਊਂਟ ਨਾਲ ਹੀ ਕੈਸ਼ਬੈਕ ਵੀ ਆਫਰ ਕੀਤਾ ਜਾ ਰਿਹਾ ਹੈ। ਸੇਲ ਦੌਰਾਨ ਜੇਕਰ ਤੁਸੀਂ Citi ਬੈਂਕ ਦੇ ਕ੍ਰੈਡਿਟ ਜਾਂ ਡੈਬਿਟ ਕਾਰਡ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਜ਼ਿਆਦਾਤਰ 10 ਫੀਸਦੀ ਕੈਸ਼ਬੈਕ ਦਿੱਤਾ ਜਾਵੇਗਾ।
ਅਮੇਜ਼ਨ ਦੇ ਆਪਣੇ ਪੇ ਵਾਲੇਟ ਅਮੇਜ਼ਨ ਪੇ ਤੋਂ ਪੇਮੇਂਟ ਕਰਨ 'ਤੇ 15 ਫੀਸਦੀ ਦਾ ਕੈਸ਼ਬੈਕ ਦਿੱਤਾ ਜਾਵੇਗਾ। ਇਸ ਨਾਲ ਹੀ ਨੋ ਕਾਸਟ ਈ. ਐੱਮ. ਆਈ. ਆਪਸ਼ਨ ਨਾਲ ਐਕਸਚੇਂਜ ਆਫਰ ਵੀ ਦਿੱਤਾ ਜਾ ਰਿਹਾ ਹੈ। ਸੇਲ 'ਚ ਇਲੈਕਟ੍ਰਾਨਿਕ ਡਿਵਾਈਸ 'ਤੇ 55 ਫੀਸਦੀ ਤੱਕ ਦਾ ਡਿਸਕਾਊਂਟ ਨਾਲ ਐਕਸਚੇਂਜ ਆਫਰ ਵੀ ਦਿੱਤਾ ਜਾ ਰਿਹਾ ਹੈ। ਸੇਲ 'ਚ ਇਲੈਕਟ੍ਰਾਨਿਕ ਡਿਵਾਈਸ 'ਤੇ 55 ਫੀਸਦੀ ਤੱਕ ਦੇ ਡਿਸਕਾਊਂਟ ਨਾਲ ਐਕਸਚੇਂਜ ਆਫਰ ਦਿੱਤਾ ਜਾ ਰਿਹਾ ਹੈ। ਸੇਲ 'ਚ ਸਾਈਕਿਲ 'ਤੇ 30 ਫੀਸਦੀ ਤੱਕ ਦਾ ਡਿਸਕਾਊਂਟ, ਸੈਮਸੰਗ ਐਪਲਾਇੰਸ 'ਚੇ 30 ਫੀਸਦੀ ਤੱਕ ਦਾ ਡਿਸਾਕਊਂਟ ਦਿੱਤਾ ਜਾ ਰਿਹਾ ਹੈ।
ਅਮੇਜ਼ਨ ਸੇਲ 'ਚ ਟੀਵੀ, ਲੈਪਟਾਪ ਅਤੇ ਦੂਜੇ ਇਲੈਕਟ੍ਰਾਨਿਕ 'ਤੇ ਆਫਰ
ਅਮੇਜਨ ਸੇਲ ਆਫਰ 'ਚ ਟੀ. ਵੀ 'ਤੇ ਵੀ ਸ਼ਾਨਦਾਰ ਆਫਰ ਹਨ। ਬੀ. ਪੀ. ਐੱਲ ਸਟੇਲਰ 32 ਇੰਚ ਐੱਚ. ਡੀ ਰੈਡੀ ਸਮਾਰਟ ਐੱਲ. ਈ. ਡੀ ਟੀ. ਵੀ. 10,000 ਰੁਪਏ ਦੀ ਛੋਟ ਦੇ ਨਾਲ 14,999 ਰੁਪਏ 'ਚ ਉਪਲੱਬਧ ਹੈ ਜਦ ਕਿ ਅਸਲ ਕੀਮਤ 24,990 ਹੈ। ਉਥੇ ਹੀ ਵੱਡੇ ਸਕ੍ਰੀਨ ਵਾਲੇ ਟੀ. ਵੀ. (39 ਇੰਚ ਜਾਂ ਜ਼ਿਆਦਾ) 20,000 ਰੁਪਏ ਤੋਂ ਘੱਟ 'ਚ ਉਪਲੱਬਧ ਹੋਣਗੇ ਅਤੇ 32 ਇੰਚ ਟੀ. ਵੀ. 10,000 ਰੁਪਏ ਤੋਂ ਘੱਟ ਕੀਮਤ 'ਚ ਮਿਲਣਗੇ। ਇਸ ਸੇਲ 'ਚ ਸਾਰੇ ਬਰਾਂਡ ਦੇ ਟੀ. ਵੀ. 'ਤੇ 40 ਫ਼ੀਸਦੀ ਤੱਕ ਦੀ ਛੋਟ ਮਿਲ ਰਹੀ ਹੈ।
ਲੈਪਟਾਪਸ
ਲੈਪਟਾਪ ਦੀ ਗੱਲ ਕਰੀਏ ਤਾਂ 20,000 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ ਅਤੇ ਐਕਸਚੇਂਜ ਆਫਰ ਵੀ ਹੈ। ਕੋਰ ਆਈ5 ਪ੍ਰੋਸੈਸਰ ਤੋਂ ਇਲਾਵਾ ਕੋਰ ਆਈ3 ਚਿੱਪ ਅਤੇ 1 ਟੀ. ਬੀ ਐੱਚ. ਡੀ. ਡੀ ਵੇਰੀਐਂਟ ਸੇਲ 'ਚ ਘੱਟ ਕੀਮਤ 'ਚ ਮਿਲਣਗੇ ਜਦ ਕਿ ਗੇਮਿੰਗ ਲੈਪਟਾਪ 'ਤੇ 20,000 ਰੁਪਏ ਤੱਕ ਦਾ ਐਕਸਚੇਂਜ ਆਫਰ ਮਿਲਣਗੇ।
ਸਟੋਰੇਜ ਡਿਵਾਈਸਿਜ਼
ਉਥੇ ਹੀ ਸਟੋਰੇਜ ਡਿਵਾਇਸ 'ਤੇ ਵੀ 50 ਫ਼ੀਸਦੀ ਦੀ ਛੋਟ ਮਿਲੇਗੀ। ਸੀਗੇਟ 1 ਟੀ. ਬੀ ਹਾਰਡ ਡਰਾਇਵ 3,899 ਰੁਪਏ ਐੱਮ. ਆਰ. ਪੀ 7,999 ਰੁਪਏ) 'ਚ ਮਿਲੇਗੀ। ਇਸੇ ਤਰ੍ਹਾਂ ਸੈਨਡਿਸਕ ਅਲਟਰਾ 32 ਜੀ. ਬੀ. ਮਾਇਕ੍ਰੋ ਐੱਸ. ਡੀ. ਮੈਮਰੀ ਕਾਰਡ 639 ਰੁਪਏ (1,290 ਰੁਪਏ) 'ਚ ਖਰੀਦ ਸਕਦੇ ਹਨ। ਕਿੰਡਲ ਪੇਪਰ ਵਾਇਟ 8,499 ਰੁਪਏ (10,999 ਰੁਪਏ) 'ਚ ਖਰੀਦਣ ਲਈ ਉਪਲੱਬਧ ਹੈ ਅਤੇ ਇਸ 'ਤੇ 5,000 ਰੁਪਏ ਦੀ ਕੀਮਤ ਦੇ ਆਫਰ ਵੀ ਹਨ। ਗੇਮਿੰਗ ਕੰਸੋਲ 'ਤੇ ਵੀ 1,800 ਰੁਪਏ ਦੀ ਛੋਟ ਵੀ ਮਿਲੇਗੀ। ਪੀ. ਸੀ ਐਕਸੇਸਰੀ ਅਤੇ ਹੈਡਫੋਨ ਅਤੇ ਸਪੀਕਰ 'ਤੇ ਵੀ 60 ਫ਼ੀਸਦੀ ਤੱਕ ਦੀ ਛੋਟ ਮਿਲੇਗੀ। ਲਿਨੋਵੋ ਯੋਗਾ ਟੈਬ 3 ਐਂਡ੍ਰਾਇਡ ਟੈਬਲੇਟ 9,999 ਰੁਪਏ (ਐੱਮ. ਆਰ. ਪੀ 16,999 ਰੁਪਏ) 'ਚ ਖਰੀਦਿਆ ਜਾ ਸਕਦਾ ਹੈ ਜਦ ਕਿ ਲਿਨੋਵੋ 13000 ਐੱਮ. ਏ. ਐੱਚ ਪਾਵਰਬੈਂਕ 2,999 ਰੁਪਏ ਦੀ ਜਗ੍ਹਾ 999 ਰੁਪਏ 'ਚ ਮਿਲੇਗਾ।
ਅਮੇਜ਼ਨ ਗਿਫਟ ਕਾਰਡ
ਅਮੇਜ਼ਨ ਗਿਫਟ ਕਾਰਡ ਦੀ ਗੱਲ ਕਰੀਏ ਤਾਂ 2,000 ਰੁਪਏ ਦਾ ਗਿਫਟ ਕਾਰਡ 1,800 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਅਮੇਜ਼ਨ ਸੇਲ ਆਫਰ 'ਚ ਪ੍ਰਾਇਮ ਗਾਹਕਾਂ ਲਈ ਐਕਸਕਲੂਸਿਵ ਡੀਲ ਵੀ ਮਿਲੇਗੀ। ਜਿਵੇਂ ਕਿ ਫਾਇਰ ਟੀ. ਵੀ ਸਟਿਕ ਖਰੀਦਣ 'ਤੇ ਅਮੇਜ਼ਨ ਪੇ ਬੈਲੇਂਸ 'ਚ 499 ਰੁਪਏ ਕੈਸ਼ਬੈਕ, ਜਦ ਕਿ 3,999 ਰੁਪਏ 'ਚ 500 ਰੁਪਏ ਦੀ ਹੋਰ ਛੋਟ ਮਿਲੇਗੀ। ਇਸ ਦਾ ਮਤਲੱਬ ਹੈ ਕਿ ਫਾਇਰ ਟੀ.ਵੀ ਸਟਿਕ ਦੀ ਪਰਭਾਵੀ ਕੀਮਤ 2,999 ਰੁਪਏ 'ਚ ਉਪਲੱਬਧ ਹੋਵੇਗੀ। ਇਸ ਤਰ੍ਹਾਂ, ਪ੍ਰਾਈਮ ਮੈਂਬਰ ਨੂੰ ਫਿੱਟਬਿੱਟ ਚਾਰਜ 2 10,499 ਰੁਪਏ (30 ਫ਼ੀਸਦੀ ਛੋਟ ਦੇ ਨਾਲ) 'ਚ ਜਦ ਕਿ ਸ਼ੇਨਾਇਜ਼ਰ ਐੱਚ. ਡੀ 598 ਐੱਸ. ਆਰ 8,999 ਰੁਪਏ (59 ਫ਼ੀਸਦੀ ਛੋਟ) 'ਚ ਉਪਲੱਬਧ ਹੋਵੇਗਾ। ਇਸ ਤੋਂ ਇਲਾਵਾ ਬੀ. ਪੀ. ਐੱਲ 55-ਇੰਚ ਫੁੱਲ ਐੱਚ. ਡੀ ਐੱਲ. ਈ. ਡੀ ਟੀ. ਵੀ ਖਰੀਦਣ 'ਤੇ ਬੀ. ਪੀ. ਐੱਲ 32-ਇੰਚ ਐੱਚ. ਡੀ ਰੈਡੀ ਐੱਲ. ਈ. ਡੀ ਟੀ. ਵੀ. ਮੁਫਤ ਮਿਲੇਗਾ।
ਜਲਦੀ ਹੀ ਹੈਂਡਸੈੱਟ ਹੋਣਗੇ ਸਾਰੀਆਂ 22 ਭਾਰਤੀ ਭਾਸ਼ਾਵਾਂ ਦੀ ਸਪੋਰਟ ਨਾਲ ਲੈਸ
NEXT STORY