ਗੈਜੇਟ ਡੈਸਕ—ਗੂਗਲ ਨੇ ਹਾਲ ਹੀ 'ਚ ਪਿਕਸਲ 3ਏ ਅਤੇ ਪਿਕਸਲ 3ਏ ਐਕਸ.ਐੱਲ. ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤਾ ਸੀ। ਇਨ੍ਹਾਂ 'ਚੋਂ ਪਿਕਸਲ 3ਏ ਨੂੰ 39,999 ਰੁਪਏ ਅਤੇ ਪਿਕਸਲ 3ਏ ਐਕਸ.ਐੱਲ. ਨੂੰ 44,999 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਗਿਆ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਗੂਗਲ ਨੇ ਆਪਣੇ ਇਨ੍ਹਾਂ ਦੋਵਾਂ ਨਵੇਂ ਪਿਕਸਲ ਸਮਾਰਟਫੋਨਸ 'ਚ ਬਿਹਤਰੀਨ ਕੈਮਰਾ ਦਿੱਤਾ ਹੈ ਪਰ ਕੁਝ ਯੂਜ਼ਰਸ ਲਈ ਇਹ ਨਵਾਂ ਪਿਕਸਲ ਸਮਾਰਟਫੋਨ ਨਿਰਾਸ਼ਾ ਲੈ ਕੇ ਆਏ ਹਨ। ਦਰਅਸਲ ਕੁਝ ਯੂਜ਼ਰਸ ਨੇ ਉਨ੍ਹਾਂ ਨੇ ਪਿਕਸਲ 3ਏ ਸੀਰੀਜ਼ ਦੇ ਅਚਾਨਕ ਸ਼ਟਡਾਊਨ ਹੋਣ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਸ ਸਮੱਸਿਆ ਦੇ ਬਾਰੇ 'ਚ ਜਦ ਪਤਾ ਚੱਲਣ ਲੱਗਿਆ ਤਾਂ ਇਕ ਰੈੱਡਿਟ ਪੋਸਟ 'ਚ ਯੂਜ਼ਰਸ ਨੇ ਉਨ੍ਹਾਂ ਦੇ ਗੂਗਲ ਪਿਕਸਲ 3ਏ ਅਤੇ ਪਿਕਸਲ 3ਏ ਐਕਸ.ਐੱਲ. ਸਮਾਰਟਫੋਨਸ ਦੇ ਅਚਾਨਕ ਬਿਨਾਂ ਕਿਸੇ ਵਾਰਨਿੰਗ ਦੇ ਸ਼ਟਡਾਊਨ ਹੋਣ ਦੀ ਸਮੱਸਿਆ ਦੇ ਬਾਰੇ 'ਚ ਦੱਸਿਆ। ਇਕ ਰਿਪੋਰਟ ਮੁਤਾਬਕ ਅਜਿਹੇ ਅਚਾਨਕ ਸ਼ਟਡਾਊਨ ਹੋਣ ਤੋਂ ਬਾਅਦ ਯੂਜ਼ਰਸ ਨੂੰ ਆਪਣੇ ਫੋਨ ਨੂੰ ਹਾਰਡ ਰੀਬੂਟ ਕਰਨਾ ਪੈ ਰਿਹਾ ਹੈ। ਜਿਸ 'ਚ ਯੂਜ਼ਰਸ ਨੂੰ 30 ਸੈਕਿੰਡਸ ਤਕ ਆਪਣੇ ਫੋਨ ਦੇ ਪਾਵਰ ਬਟਨ ਨੂੰ ਦਬਾਨਾ ਪੈ ਰਿਹਾ ਹੈ।
ਇਕ ਯੂਜ਼ਰ ਦਾ ਕਹਿਣਾ ਹੈ ਕਿ ਅਜਿਹਾ ਹੋ ਸਕਦਾ ਹੈ ਕਿ ਇਹ ਸਮੱਸਿਆ ਵਾਈ-ਫਾਈ ਨਾਲ ਕਨੈਕਟ ਕਰਨ ਨਾਲ ਆ ਸਕਦਾ ਹੈ। ਯੂਜ਼ਰ ਦਾ ਕਹਿਣਾ ਹੈ ਕਿ ਵਾਈ-ਫਾਈ ਨੂੰ ਬੰਦ ਕਰਨ ਨਾਲ ਇਹ ਸਮੱਸਿਆ ਹੱਲ ਹੋ ਸਕਦੀ ਹੈ। ਯੂਜ਼ਰਸ ਦਾ ਕਹਿਣਾ ਹੈ ਕਿ ਗੂਗਲ ਨੇ ਇਸ ਸਮੱਸਿਆ ਨੂੰ ਹੱਲ ਕਰਨ ਲਈ ਉਨ੍ਹਾਂ ਨੂੰ ਫੋਨ ਨੂੰ ਰੀਸੈੱਟ ਕਰਨ ਲਈ ਕਿਹਾ ਹੈ। ਹਾਲਾਂਕਿ ਗੂਗਲ ਨੇ ਇਸ ਦੇ ਬਾਰੇ 'ਚ ਫਿਲਹਾਲ ਕੋਈ ਆਧਿਕਾਰਿਤ ਸਟੇਟਮੈਂਟ ਰਿਲੀਜ਼ ਨਹੀਂ ਕੀਤੀ ਹੈ।
ਦੱਸਣਯੋਗ ਹੈ ਕਿ ਇਨ੍ਹਾਂ ਦੋਵਾਂ ਹੈਂਡਸੈੱਟ 'ਚ ਬਜਟ ਸਮਾਰਟਫੋਨ ਵਾਲੇ ਫੋਨ ਦੇ ਹਾਰਡਵੇਅਰ ਦਾ ਇਸਤੇਮਾਲ ਕੀਤਾ ਹੈ। ਦੋਵਾਂ ਫੋਨਸ 'ਚ ਸਨੈਪਡਰੈਗ 670 ਐੱਸ.ਓ.ਸੀ. ਪ੍ਰੋਸੈਸਰ ਦਿੱਤਾ ਗਿਆ ਹੈ। ਪਿਕਸਲ 3ਏ 'ਚ ਜਿਥੇ 5.6 ਇੰਚ ਫੁਲ ਐੱਚ.ਡੀ.+OLED ਡਿਸਪਲੇਅ ਹੈ ਉੱਥੇ ਪਿਕਸਲ 3ਏ ਐਕਸ.ਐੱਲ. 'ਚ 6 ਇੰਚ ਫੁਲ ਐੱਚ.ਡੀ.+OLED ਡਿਸਪਲੇਅ ਦਿੱਤੀ ਗਈ ਹੈ। ਭਾਰਤ 'ਚ ਇਸ ਦਾ ਡਿਊਲ ਸਿਮ ਵੇਰੀਐਂਟ ਵੀ ਉਪਲੱਬਧ ਹੋਵੇਗਾ। ਦੋਵੇਂ ਡਿਵਾਈਸ ਐਂਡ੍ਰਾਇਡ 9 ਪਾਈ ਨਾਲ ਆਉਂਦੇ ਹਨ। ਗੂਗਲ ਪਿਕਸਲ 3ਏ ਅਤੇ ਪਿਕਸਲ 3ਏ ਐਕਸ.ਐੱਲ. ਦੇ ਬੈਕ 'ਚ 12.2 megapixel Dual-Pixel Sony IMX363 ਸੈਂਸਰ ਹੈ ਜੋ OIS + EIS ਨਾਲ ਆਉਂਦੇ ਹਨ। ਫੋਨ ਦੇ ਫਰੰਟ 'ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਪਿਕਸਲ 3ਏ 'ਚ ਕੰਪਨੀ ਨੇ 3,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਹੈ ਤਾਂ ਉੱਥੇ ਹੀ ਪਿਕਸਲ 3ਏ ਐਕਸ.ਐੱਲ. ਦੀ ਬੈਟਰੀ 3,700 ਐੱਮ.ਏ.ਐੱਚ. ਦਿੱਤੀ ਗਈ ਹੈ। ਇਹ 18ਵਾਟ ਦੇ ਫਾਸਟ ਚਾਰਜਰ ਨਾਲ ਆਉਂਦੇ ਹਨ।
ਨੋਕੀਆ ਨੇ ਭਾਰਤ 'ਚ ਲਾਂਚ ਕੀਤਾ ਨਵਾਂ ਸਮਾਰਟਫੋਨ
NEXT STORY