ਗੈਜੇਟ ਡੈਸਕ– ਗੂਗਲ ਨੇ ਐਂਡਰਾਇਡ ਦਾ ਅਗਲਾ ਵਰਜਨ Android Q ਜਾਰੀ ਕਰ ਦਿੱਤਾ ਹੈ। ਹਾਲਾਂਕਿ Android Q ਦਾ ਫਰਸਟ ਬੀਟਾ ਪੇਸ਼ ਕੀਤਾ ਗਿਆ ਹੈ ਅਤੇ ਪੂਰੀ ਤਰ੍ਹਾਂ ਇਸ ਨੂੰ I/O ਕਾਨਫਰੰਸ ’ਚ ਪੇਸ਼ ਕੀਤਾ ਜਾਵੇਗਾ। Android Q ’ਚ ਕੀਤੇ ਗਏ ਬਦਲਾਅ ਅਜੇ ਯੂਜ਼ਰਜ਼ ਫੋਕਸਡ ਨਹੀਂ ਹਨ, ਇਹ ਡਿਵੈਲਪਰਾਂ ਨੂੰ ਧਿਆਨ ’ਚ ਰੱਖ ਕੇ ਬਣਾਇਆ ਗਿਆ ਹੈ।
Android Q ’ਚ ਮਿਲਣਗੇ ਇਹ ਖਾਸ ਫੀਚਰਜ਼
ਫੋਲਡੇਬਲ ਸਮਾਰਟਫੋਨ ਸਪੋਰਟ
ਇਸ ਮੋਬਾਇਲ ਵਰਲਡ ਕਾਂਗਰਸ ਦਾ ਪੂਰਾ ਫੋਕਸ ਇਕ ਤਰ੍ਹਾਂ ਫੋਲਡੇਬਲ ਡਿਸਪਲੇਅ ਵਾਲੇ ਸਮਾਰਟਫੋਨ ਰਹੇ। ਬਾਜ਼ਾਰ ’ਚ ਦੋ ਮੇਨ ਸਟਰੀਮ ਫੋਲਡੇਬਲ ਸਮਾਰਟਫੋਨ ਗਲੈਕਸੀ ਫੋਲਡ ਅਤੇ ਹੁਵਾਵੇਈ ਮੈਟ ਐਕਸ ਲਾਂਚ ਹੋ ਚੁੱਕੇ ਹਨ। ਗੂਗਲ ਨੇ ਇਸ ਲਈ ਸਪਲਿਟ ਸਕਰੀਨ ’ਚ ਸੁਧਾਰ ਕੀਤਾ ਹੈ ਤਾਂ ਜੋ ਫੋਲਡੇਬਲ ਸਮਾਰਟਫੋਨ ’ਚ ਇਸ ਨੂੰ ਬਿਹਤਰ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਸਕੇ। ਗੂਗਲ ਮੁਤਾਬਕ, ਕੰਪਨੀ ਫੋਲਡੇਬਲ ਡਿਸਪਲੇਅ ਲਈ ਐਪਸ ਬਣਾਉਣ ਲਈ ਡਿਵੈਲਪਰਜ਼ ਨੂੰ ਸਪੋਰਟ ਵੀ ਦੇਵੇਗੀ।
ਥੀਮਸ
ਐਂਡਰਾਇਡ ਪੁਲਿਸ ਮੁਤਾਬਕ, Android Q ਦੇ ਡਿਵੈਲਪਰ ਸੈਟਿੰਗਸ ’ਚ ਥੀਮਿੰਗ ਆਪਸ਼ੰਸ ਦਿੱਤੇ ਗਏ ਹਨ। ਇਸ ਵਿਚ ਵੱਖ-ਵੱਖ ਕਲਰ ਐਕਸੇਮੈਂਟ ’ਚੋਂ ਤੁਸੀਂ ਚੁਣ ਸਕਦੇ ਹੋ, ਹੈੱਡਲਾਈਨ ਅਤੇ ਬਾਡੀ ਫੋਂਟਸ ਚੁਣ ਸਕਦੇ ਹੋ, ਇਥੋਂ ਤਕ ਕਿ ਤੁਸੀਂ ਆਈਕਨਸ ਦੀ ਸੇਪ ਵੀ ਬਦਲ ਸਕਦੇ ਹੋ। ਇਥੇ ਬਲਿਊ ਡਿਫਾਲਟ ਹੈ ਅਤੇ ਇਸ ਤੋਂ ਇਲਾਵਾ ਬਲੈਕ, ਪਰਪਲ ਅਤੇ ਗ੍ਰੀਨ ਕਲਰ ਸ਼ਾਮਲ ਹਨ।
ਬਿਹਤਰ ਹੋਵੇਗੀ ਵਾਈ-ਫਾਈ ਕਨੈਕਟੀਵਿਟੀ
Android Q ਦੇ ਨਾਲ ਹਾਈ ਪਰਫਾਰਮੈਂਸ ਵਾਈ-ਫਾਈ ਮੋਡ ਦਿੱਤਾ ਜਾਵੇਗਾ ਅਤੇ ਲੇਟੈਂਸੀ ਘੱਟ ਕੀਤੀ ਜਾਵੇਗੀ। ਇਸ ਨਾਲ ਗੇਮਿੰਗ ਅਤੇ ਕਾਲਿੰਗ ਦੀ ਪਰਫਾਰਮੈਂਸ ਪਹਿਲਾਂ ਨਾਲੋਂ ਬਿਹਤਰ ਹੋ ਸਕੇਗੀ।
ਲੋਕੇਸ਼ਨ ਸ਼ੇਅਰਿੰਗ
ਜ਼ਿਆਦਤਾਰ ਐਪਸ ਤੁਹਾਡੀ ਲੋਕੇਸ਼ਨ ਦੀ ਮੰਗ ਕਰਦੇ ਹਨ, ਉਦੋਂ ਵੀ ਜਦੋਂ ਤੁਸੀਂ ਉਨ੍ਹਾਂ ਐਪਸ ਨੂੰ ਇਸਤੇਮਾਲ ਵੀ ਨਹੀਂ ਕਰ ਰਹੇ ਹੁੰਦੇ। Android Q ਲੋਕੇਸ਼ਨ ਸ਼ੇਅਰਿੰਗ ’ਤੇ ਯੂਜ਼ਰਜ਼ ਨੂੰ ਜ਼ਿਆਦਾ ਕੰਟਰੋਲ ਦੇਵੇਗਾ। ਆਈ.ਓ.ਐੱਸ. ਦੀ ਤਰ੍ਹਾਂ ਹੀ ਇਥੇ ਤੁਹਾਨੂੰ ਇਕ ਪ੍ਰਾਮਟ ਸਕਰੀਨ ਪਾਪ-ਅਪ ਮਿਲੇਗਾ ਜਿਸ ਵਿਚ ਪੁੱਛਿਆ ਜਾਵੇਗਾ ਕਿ ਤੁਸੀਂ ਇਸ ਐਪ ਨੂੰ ਕਿੰਨੇ ਸਮੇਂ ਤਕ ਲੋਕੇਸ਼ਨ ਐਕਸੈਸ ਦੇਣਾ ਚਾਹੁੰਦੇ ਹੋ।
ਪੋਟਰੇਟ ਇਫੈੱਕਟ
ਲਗਭਗ ਹਰ ਸਮਾਰਟਫੋਨ ’ਚ ਹੁਣ ਪੋਟਰੇਟ ਮੋਡ ਦਿੱਤਾ ਜਾ ਰਿਹਾ ਹੈ, ਫੋਟੋਗ੍ਰਾਫੀ ਦੌਰਾਨ ਇਸ ਨੂੰ ਇਸਤੇਮਾਲ ਕੀਤਾ ਜਾਂਦਾ ਹੈ। ਗੂਗਲ ਨੇ ਐਂਡਰਾਇਡ ਦੇ ਨਵੇਂ ਵਰਜਨ ’ਚ ਕਈ ਅਲੱਗ ਤਰ੍ਹਾਂ ਦੇ ਬਲੱਰ ਇਫੈੱਕਟ ਦਿੱਤੇ ਹਨ ਜੋ ਰਿਅਲਿਸਟਿਕ ਲੱਗਦੇ ਹਨ। ਗੂਗਲ ਮੁਤਾਬਕ, ਕੰਪਨੀ ਡਿਵਾਈਸ ਪਾਰਟਨਰਸ ਦੇ ਨਾਲ ਕੰਮ ਕਰ ਰਹੀ ਹੈ ਤਾਂ ਜੋ Android Q ’ਤੇ ਚੱਲ ਰਹੇ ਡਿਵਾਈਸ ’ਚ ਇਹ ਸਪੋਰਟ ਦਿੱਤਾ ਜਾ ਸਕੇ।
ਦੱਸ ਦੇਈਏ ਕਿ Android Q ਦਾ ਬੀਟਾ ਸਿਰਫ ਗੂਗਲ ਪਿਕਸਲ ਡਿਵਾਈਸ ’ਚ ਮਿਲ ਰਿਹਾ ਹੈ।
ਗੂਗਲ ਨੇ ਕ੍ਰੋਮ ’ਚ ਜੋੜਿਆ ਨਵਾਂ ਸਰਚ ਇੰਜਣ ਆਪਸ਼ਨ DuckDuckGo
NEXT STORY