ਗੈਜੇਟ ਡੈਸਕ– ਸਮਾਰਟਫੋਨ ਯੂਜ਼ਰਜ਼ ਮੌਸਮ ਦੀ ਜਾਣਕਾਰੀ, ਖਬਰਾਂ ਅਤੇ ਗਾਣੇ ਸੁਣਨ ਤੋਂ ਇਲਾਵਾ ਦੂਜੀ ਕੋਈ ਜਾਣਕਾਰੀ ਲੈਣ ਲਈ ਐਮਾਜ਼ਾਨ, ਗੂਗਲ ਅਸਿਸਟੈਂਟ ਅਤੇ ਐਪਸ ਸੀਰੀ ਵਰਗੇ ਵਾਇਸ ਅਸਿਸਟੈਂਟ ਦਾ ਇਸਤੇਮਾਲ ਕਰਦੇ ਹਨ। ਹਾਲਾਂਕਿ, ਇਨ੍ਹਾਂ ਦੇ ਨਾਲ ਗੱਲਬਾਤ ਕਰਨ ’ਚ ਜ਼ਿਆਦਾ ਮਜ਼ਾ ਨਹੀਂ ਆਉਂਦਾ। ਇਸੇ ਗੱਲ ’ਤੇ ਧਿਆਨ ਦਿੰਦੇ ਹੋਏ ਗੂਗਲ ਆਪਣੀ ਨਵੀਂ ਚੈਟਬੋਟ (ਗੱਲਾਂ ਕਰਨ ਵਾਲੀ ਅਸਿਸਟੈਂਟ) ਲੈ ਕੇ ਆਈ ਹੈ। ਇਸ ਦਾ ਨਾਂ Meena ਰੱਖਿਆ ਗਿਆ ਹੈ ਜਿਸ ਨਾਲ ਤੁਸੀਂ ਦਿਲ ਖੋਲ ਕੇ ਗੱਲਾਂ ਕਰ ਸਕਦੇ ਹੋ।
40 ਅਰਬ ਸ਼ਬਦ ਜਾਣਦੀ ਹੈ ਮੀਨਾ ਅਸਿਸਟੈਂਟ
ਟੈਕਨਾਲੋਜੀ ਨਿਊਜ਼ ਵੈੱਬਸਾਈਟ Venture Beat ਦੀ ਰਿਪੋਰਟ ਮੁਤਾਬਕ, ਗੂਗਲ ਨੇ ਕਿਹਾ ਹੈ ਕਿ ਮੀਨਾ ਨੂੰ ਢੇਰ ਸਾਰੀ ਸੋਸ਼ਲ ਮੀਡੀਆ ਚੈਟ ਦੇ ਆਧਾਰ ’ਤੇ ਤਿਆਰ ਕੀਤਾ ਗਿਆ ਹੈ। ਅਤੇ ਇਸ ਨਾਲ ਕਿਸੇ ਵੀ ਵਿਸ਼ੇ ’ਚ ਗੱਲ ਕੀਤੀ ਜਾ ਸਕਦੀ ਹੈ। ਇਹ ਤੁਹਾਨੂੰ ਚੁਟਕਲੇ ਤਕ ਵੀ ਸੁਣਾ ਸਕਦੀ ਹੈ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਮੀਨਾ ਨੂੰ 40 ਅਰਬ ਸ਼ਬਦ ਸਿਖਾਏ ਗਏ ਹਨ। ਹਾਲਾਂਕਿ ਗੂਗਲ ਨੇ ਇਹ ਨਹੀਂ ਦੱਸਿਆ ਕਿ ਯੂਜ਼ਰਜ਼ ਕਦੋਂ ਤੋਂ ਇਸ ਦਾ ਇਸਤੇਮਾਲ ਕਰ ਸਕਣਗੇ।
PUMA ਦੀ ਪਹਿਲੀ ਸਮਾਰਟਵਾਚ ਲਾਂਚ, ਸ਼ਾਨਦਾਰ ਡਿਜ਼ਾਈਨ ਦੇ ਨਾਲ ਰੱਖੇਗੀ ਸਿਹਤ ਦਾ ਧਿਆਨ
NEXT STORY