ਗੈਜੇਟ ਡੈਸਕ—ਗੂਗਲ ਨੇ ਮੋਬਾਇਲ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਲਈ ਗੂਗਲ ਮੋਬਾਇਲ ਸਰਚ ਇੰਜਣ 'ਚ ਸੁਧਾਰ ਕੀਤਾ ਹੈ। ਮੋਬਾਇਲ ਉਪਭੋਗਤਾ ਹੁਣ ਇਹ ਚੰਗੀ ਤਰ੍ਹਾਂ ਸਮਝ ਸਕਣਗੇ ਕਿ ਕਿਹੜੀ ਜਾਣਕਾਰੀ ਕਿਥੋ ਆ ਰਹੀ ਹੈ ਅਤੇ ਉਹ ਕਿਸ ਚੀਜ ਨੂੰ ਲੱਭ ਰਹੇ ਹਨ। ਗੂਗਲ ਦੇ ਸੀਨੀਅਰ ਇੰਟਰੈਕਸ਼ਨ ਡਿਜ਼ਾਈਨਰ ਜੇਮੀ ਲੀਚ ਨੇ ਕਿਹਾ ਕਿ ਵੈੱਬਸਾਈਟ ਅਤੇ ਉਸ ਤੇ ਆਈਕਨ ਦਾ ਨਾਂ ਹਰ ਰਿਜ਼ਲਟ ਕਾਰਡ ਦੇ ਟਾਪ 'ਤੇ ਦਿਖਾਈ ਦੇਵੇਗਾ, ਇਸ ਨਾਲ ਹਰ ਰਿਜ਼ਲਟ ਨੂੰ ਐਂਕਰ ਕਰਨ 'ਚ ਮਦਦ ਮਿਲੇਗੀ ਤਾਂ ਕਿ ਤੁਸੀਂ ਜ਼ਿਆਦਾ ਆਸਾਨੀ ਨਾਲ ਨਤੀਜਿਆਂ ਦੇ ਪੇਜ਼ ਨੂੰ ਸਕੈਨ ਕਰ ਸਕੋ ਅਤੇ ਤੈਅ ਕਰ ਸਕੋ ਕਿ ਅਗੇ ਕੀ ਜਾਣਕਾਰੀ ਚਾਹੀਦੀ ਹੈ।
ਹੁਣ ਜਦ ਉਪਭੋਗਤਾ ਕਿਸੇ ਉਤਪਾਦ ਜਾਂ ਸੇਵਾ ਦੀ ਖੋਜ ਕਰਦੇ ਹਨ ਅਤੇ ਗੂਗਲ ਇਕ ਮਹੱਤਵਪੂਰਨ ਵਿਗਿਆਪਨ ਪ੍ਰਦਰਸ਼ਿਤ ਕਰਦਾ ਹੈ ਤਾਂ ਇਕ ਹਾਈਲਾਈਟ ਕੀਤਾ ਗਿਆ ਵਿਗਿਆਪਨ ਲੇਬਲ ਵੈੱਬ ਐਡਰੈੱਸ ਨਾਲ ਟਾਪ 'ਤੇ ਦਿਖਾਈ ਦੇਵੇਗਾ। ਲੀਚ ਨੇ ਕਿਹਾ ਕਿ ਇਹ ਨਵਾਂ ਡਿਜ਼ਾਈਨ ਸਾਨੂੰ ਰਿਲਜ਼ਟ ਕਾਰਡ ਨੂੰ ਖੋਜਣ ਲਈ ਜ਼ਿਆਦਾ ਐਕਸ਼ਨ ਬਟਨ ਅਤੇ ਉਪਯੋਗੀ ਪ੍ਰੀਵਿਊ ਜੋੜਨ ਦੀ ਅਨੁਮਤਿ ਦਿੰਦਾ ਹੈ ਜਦਕਿ ਇਸ ਦੌਰਾਨ ਤੁਹਾਨੂੰ ਸਾਰੇ ਵੈੱਬ ਪੇਜ਼ ਦੇ ਕੰਟੈਂਟ ਦੇ ਬਾਰੇ 'ਚ ਵੀ ਜਾਣਕਾਰੀ ਮਿਲੇਗੀ। ਇਹ ਰੀਡਿਜ਼ਾਈਨ ਸਭ ਤੋਂ ਪਹਿਲਾਂ ਮੋਬਾਇਲਾਂ 'ਤੇ ਆ ਰਹੀ ਹੈ ਅਤੇ ਅਗਲੇ ਕੁਝ ਦਿਨਾਂ ਤਕ ਜਾਰੀ ਰਹੇਹਾ।
ਇੰਸਟਾਗ੍ਰਾਮ ਦੀ ਤਰ੍ਹਾਂ ਵਟਸਐਪ ਸਟੇਟਸ ਸੈਕਸ਼ਨ ’ਚ ਵੀ ਦਿਸਣਗੇ ਵਿਗਿਆਪਨ
NEXT STORY