ਗੈਜੇਟ ਡੈਸਕ– ਗੂਗਲ ਨੇ ਫਾਦਰਜ਼ ਡੇਅ ਮੌਕੇ ਖ਼ਾਸ ਡੂਡਲ ਬਣਾਇਆ ਹੈ। ਇਸ ਰੰਗ-ਬਿਰੰਗੇ ਡੂਡਲ ਰਾਹੀਂ ਗੂਗਲ ਨੇ ਫਾਦਰਜ਼ ਡੇਅ ਦੀ ਵਧਾਈ ਦਿੱਤੀ ਹੈ। ਇਸ ਖ਼ਾਸ ਡੂਡਲ ’ਤੇ ਕਲਿੱਕ ਕਰਨ ’ਤੇ ਦੋ ਪਾਪ-ਅਪ ਕਾਰਡ ਖੁੱਲ੍ਹ ਜਾਂਦੇ ਹਨ। ਇਸ ਵਿਚ ਕੈਪਿਟਲ G ਦਾ ਮਤਲਬ ਪਿਤਾ ਅਤੇ ਸਮਾਲ g ਦਾ ਮਤਲਬ ਬੱਚੇ ਹਨ। g ਆਪਣੇ ਪਿੱਤਾ ਨੂੰ ਪਿਆਰ ਭੇਜਦਾ ਹੈ, ਜਿਸ ਨੂੰ ਪਿਤਾ ਸਵਿਕਾਰ ਕਰਦਾ ਹੈ। ਇਸ ਡੂਡਲ ਨੂੰ ਡੂਡਲਰ ਓਲਿਵਿਆ ਵੇਨ ਨੇ ਤਿਆਰ ਕੀਤਾ ਹੈ।
ਖ਼ਾਸ ਗੱਲ ਇਹ ਹੈ ਕਿ ਇਸ ਡੂਡਲ ’ਤੇ ਜਦੋਂ ਤੁਸੀਂ ਕਲਿੱਕ ਕਰਦੇ ਹੋ ਤਾਂ ਇਹ ਇਕ ਦੂਜੇ ਪੇਜ ’ਤੇ ਰੀਡਾਇਰੈਕਟ ਵੀ ਕਰਦਾ ਹੈ ਜਿਥੇ ਫਾਦਰਜ਼ ਡੇਅ ਦੀ ਹਿਸਟਰੀ ਬਾਰੇ ਪੜ੍ਹਿਆਜਾ ਸਕਦਾ ਹੈ। ਇਸ ਤੋਂ ਇਲਾਵਾ ਇਥੇ ਹੀ ਤੁਹਾਨੂੰ ਪਿਤਾ ਦੇ ਨਾਲ ਸ਼ੇਅਰ ਕਰਨ ਲਈ ਵਧਾਈ ਅਤੇ ਸ਼ੁਭਕਾਮਨਾਵਾਂ ਦੇ ਸੰਦੇਸ਼ ਵੀ ਮਿਲਣਗੇ।
ਦੱਸ ਦੇਈਏ ਕਿ ਹਰ ਸਾਲ ਜੂਨ ਦੇ ਤੀਜੇ ਐਤਵਾਰ ਨੂੰ ਅਮਰੀਕਾ ਸਮੇਤ ਜ਼ਿਆਦਾਤਰ ਦੇਸ਼ਾਂ ’ਚ ਫਾਦਰਜ਼ ਡੇਅ ਮਨਾਇਆ ਜਾਂਦਾ ਹੈ। ਉਥੇ ਹੀ ਸਪੇਨ ਅਤੇ ਪੁਰਤਗਾਲ ’ਚ 19 ਮਾਰਚ ਨੂੰ ਫਾਦਰਜ਼ ਡੇਅ ਮਨਾਇਆ ਜਾਂਦਾ ਹੈ।
ਯਾਮਾਹਾ ਨੇ ਭਾਰਤ ’ਚ ਲਾਂਚ ਕੀਤੇ ਦੋ ਸਾਊਂਡਬਾਰ, ਜਾਣੋ ਕੀਮਤ ਤੇ ਖੂਬੀਆਂ
NEXT STORY