ਗੈਜੇਟ ਡੈਸਕ- ਸਰਚ ਇੰਜਣ ਗੂਗਲ ਨੇ ਆਪਣੇ ਹੋਮ ਪੇਜ 'ਤੇ ਇਕ ਇੰਟਰੇਸਟਿੰਗ ਡੂਡਲ ਅੱਜ ਆਸਟ੍ਰੇਲੀਆ ਦੇ ਜੀਵ-ਪ੍ਰੈਮੀ ਸਟੀਵ ਇਰਵਿਨ ਦੇ ਨਾਂ ਕੀਤਾ ਹੈ। ਇਰਵਿਨ ਜੀਵ ਪ੍ਰੇਮੀ ਹੋਣ ਦੇ ਨਾਲ-ਨਾਲ ਵਨ ਜੀਵ ਰੱਖਿਅਕ, ਟੀ. ਵੀ ਪਰਸਨੇਲਿਟੀ ਤੇ ਆਸਟਰੇਲੀਆ ਦੇ ਜੂ-ਕੀਪਰ ਦੀ ਭੂਮਿਕਾ 'ਚ ਵੀ ਰਹੇ। ਮਗਰਮੱਛਾਂ ਨਾਲ ਉਨ੍ਹਾਂ ਦੇ ਵਿਸ਼ੇਸ਼ ਲਗਾਉਣ ਦੇ ਚੱਲਦੇ ਉਨ੍ਹਾਂ ਨੂੰ ਕਰੋਕੋਡਾਇਲ ਹੰਟਰ ਨਿਕਨੇਮ ਮਿਲਿਆ। ਪਸ਼ੂਆਂ ਨੂੰ ਦੋਸਤ ਬਣਾਉਣ ਵਾਲੇ ਇਰਵਿਨ ਦੇ ਸਨਮਾਨ 'ਚ 15 ਨਵੰਬਰ ਦਾ ਦਿਨ ਸਟੀਵ ਇਰਵਿਨ ਡੇ ਦੇ ਤੌਰ 'ਤੇ ਵੀ ਮਨਾਇਆ ਜਾਂਦਾ ਹੈ।
ਕਈ ਸਲਾਇਡਸ ਦੇ ਡੂਡਲ 'ਚ ਗੂਗਲ ਨੇ ਇਰਵਿਨ ਦੇ ਪਸ਼ੂਆਂ ਤੋਂ ਪ੍ਰੇਮ ਦੇ ਨਾਲ-ਨਾਲ ਆਪਣੇ ਪਰਵਾਰ ਨਾਲ ਲਗਾਉਣ ਤੇ ਆਸਟ੍ਰੇਲੀਆ ਜੂ ਨਾਲ ਸੰਬੰਧ ਨੂੰ ਵੀ ਵਿਖਾਇਆ ਹੈ। ਛੇ ਸਲਾਇਡ ਦੇ ਇਸ ਡੂਡਲ 'ਚ ਮਗਰਮੱਛਾਂ ਨਾਲ ਉਨ੍ਹਾਂ ਦਾ ਰਿਲੇਸ਼ਨ ਵੀ ਵਿਖਾਇਆ ਗਿਆ ਹੈ। ਉਨ੍ਹਾਂ ਨੇ ਆਪਣੀ ਪਤਨੀ ਟੇਰੀ ਦੇ ਨਾਲ ਕਈ ਚੈਨਲਸ ਲਈ ਮਗਰਮੱਛਾਂ ਦੇ ਜੀਵਨ ਨਾਲ ਜੁੜੀ ਕਰੋਕੋ ਫਾਈਲਸ, ਦ ਕਰੋਕੋਡਾਇਲ ਹੰਟਰ ਡਾਇਰੀਜ਼ ਤੇ ਨਿਊ ਬ੍ਰੀਡ ਵੇਟਸ ਵਰਗੀ ਵਾਈਲਡਲਾਈਫ ਡਾਕਿਊਮੈਂਟਰੀ ਵੀ ਹੋਸਟ ਕੀਤੀ।
22 ਫਰਵਰੀ, 1962 ਨੂੰ ਜੰਮੇ ਇਰਵਿਨ ਡਿਸਕਵਰੀ, ਨੈਸ਼ਨਲ ਜਿਓਗਰਾਫਿਕ ਤੇ ਐਨੀਮਲ ਪਲੈਨੇਟ ਜਿਹੇ ਟੀ.ਵੀ ਚੈਨਲਸ 'ਤੇ ਸ਼ੋਜ 'ਚ ਨਜ਼ਰ ਆਉਂਦੇ ਰਹੇ। ਇਰਵਿਨ ਦਾ ਪਸ਼ੂ-ਪ੍ਰੇਮ ਹੀ ਉਨ੍ਹਾਂ ਦੀ ਮੌਤ ਦੀ ਵਜ੍ਹਾ ਵੀ ਬਣਾ। ਖਤਰਨਾਕ ਸਮੁੰਦਰੀ ਜੀਵਾਂ ਨਾਲ ਜੁੜੇ ਇਕ ਸ਼ੋਅ ਦੀ ਐਂਡਰਵਾਟਰ ਸ਼ੂਟਿੰਗ ਦੇ ਦੌਰਾਨ ਸਟਿੰਗ-ਨੀ ਮੱਛੀ ਨੇ ਉਨ੍ਹਾਂ ਨੂੰ ਕੱਟ ਲਿਆ ਤੇ 2006 'ਚ ਉਨ੍ਹਾਂ ਦੀ ਮੌਤ ਹੋ ਗਈ। ਸਟਿੰਗ ਨੇ ਉਨ੍ਹਾਂ ਦੇ ਦਿਲ 'ਚ ਕੱਟ ਲਿਆ ਸੀ, ਜਿਸ ਦੇ ਚੱਲਦੇ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।
44 ਸਾਲ ਦੀ ਜਿੰਦਗੀ 'ਚ ਇਰਵਿਨ ਨੇ ਆਪਣੇ ਪਿਤਾ ਦੁਆਰਾ ਸਥਾਪਤ ਆਸਟ੍ਰੇਲੀਆ ਜੂ ਦੀ ਦੇਖਭਾਲ ਨਾਲ ਲੈ ਕੇ ਆਪਣੇ ਪਰਿਵਾਰ ਨੂੰ ਪਸ਼ੂਆਂ ਦੇ ਕਰੀਬ ਲਿਆਉਣ ਦਾ ਕੰਮ ਕੀਤਾ। ਬ੍ਰਿਸਬੇਨ ਦੀ ਸਟੇਟ ਕੈਪਿਟਲ ਕਵੀਂਸਲੈਂਡ ਤੋਂ ਕਰੀਬ 80 ਕਿਲੋਮੀਟਰ ਦੂਰ ਬੀਰਵਾਹ 'ਚ ਆਸਟ੍ਰੇਲੀਆ ਜੂ ਅੱਜ ਵੀ ਇਰਵਿਨ ਦੇ ਕੰਮ ਨੂੰ ਯਾਦ ਕਰਦਾ ਹੈ। ਵੱਡੇ ਤੇ ਖਤਰਨਾਕ ਮਗਰਮੱਛਾਂ ਤੋਂ ਉਨ੍ਹਾਂ ਦੇ ਜੁੜਾਅ ਦੇ ਚੱਲਦੇ ਅੱਜ ਵੀ ਪਸ਼ੂ-ਪ੍ਰੇਮੀ ਉਨ੍ਹਾਂ ਦਾ ਨਾਂ ਸਨਮਾਨ ਨਾਲ ਲੈਂਦੇ ਹਨ। ਇਰਵਿਨ ਨੇ ਕਈ ਨਵੀਂ ਜੀਵ ਪ੍ਰਜਾਤੀਆਂ ਦੀ ਖੋਜ ਵੀ ਕੀਤੀ ਹੈ।
Nokia 2 ਨੂੰ ਮਿਲੀ ਐਂਡਰਾਇਡ 8.1 ਓਰਿਓ ਸਟੇਬਲ ਅਪਡੇਟ
NEXT STORY