ਜਲੰਧਰ— ਅਜੇ ਹਾਲ ਹੀ 'ਚ ਭਾਰਤ ਨੇ ਏਸ਼ੀਆ ਕੱਪ ਜਿੱਤਿਆ ਹੈ ਅਤੇ ਹੁਣ ਕ੍ਰਿਕਟ ਪ੍ਰੇਮੀਆਂ ਦੇ ਦਿਲ-ਦਿਮਾਗ 'ਤੇ ICC T-20 ਵਰਲਡ ਕੱਪ ਦਾ ਕ੍ਰੇਜ਼ ਦੇਖਣ ਨੂੰ ਮਿਲੇਗਾ। ਕਿਹੜਾ ਮੈਚ ਕਦੋਂ ਅਤੇ ਕਿੱਥੇ ਹੋਵੇਗਾ ਇਸ ਗੱਲ ਦੀ ਜਾਣਕਾਰੀ ਦੇਣ ਲਈ ਸਰਜ ਜੁਆਇੰਟ ਨੇ ਵੀ ਤਿਆਰੀ ਕੀਤੀ ਹੈ ਅਤੇ ਇਸ ਤਿਆਰੀ ਦੇ ਫਾਈਨਲ ਨਤੀਜੇ ਨੂੰ ਨਵੇਂ ਡੂਡਲ ਦੇ ਤੌਰ 'ਤੇ ਪੇਸ਼ ਕੀਤਾ ਹੈ। ਗੂਗਲ ਵੱਲੋਂ ਪੇਸ਼ ਕੀਤੇ ਗਏ ਡੂਡਲ 'ਚ ਇਕ ਕਲਿੱਕ ਕਰਨ 'ਤੇ ICC T-20 ਵਰਲਡ ਕੱਪ ਦੀ ਪੂਰੀ ਜਾਣਕਾਰੀ ਮਿਲ ਜਾਵੇਗੀ।
ਜੇਕਰ ਤੁਸੀਂ ਵੀ ਇਕ ਕਰੀਏਟਿਵ ਮਾਇੰਡ ਦੀ ਤਰ੍ਹਾਂ ਸੋਚਦੇ ਹੋ ਤਾਂ ਤੁਹਾਨੂੰ ਗੂਗਲ ਦੇ ਹੋਮਪੇਜ 'ਤੇ (ਡੂਡਲ) ਦੋ ਕ੍ਰਿਕਟ ਟੀਮਾਂ ਖੇਡਦੀਆਂ ਹੋਈਆਂ ਦਿਖਾਈ ਦੇਣਗੀਆਂ। ਇਸ 'ਤੇ ਕਲਿੱਕ ਕਰਨ 'ਤੇ ਤੁਹਾਨੂੰ 8 ਮਾਰਚ ਤੋਂ ਲੈ ਕੇ 3 ਅਪ੍ਰੈਲ ਤੱਕ ਚੱਲਣ ਵਾਲੇ 16 ਟੀਮਾਂ ਦੇ ਸਾਰੇ ਮੈਚਾਂ ਬਾਰੇ ਜਾਣਕਾਰੀ ਮਿਲ ਜਾਵੇਗੀ ਜਿਸ ਵਿਚ ਕਿਹੜੀ ਟੀਮ, ਕਿਸ ਟੀਮ ਨਾਲ ਮੈਦਾਨ ਫਤਿਹਕਰਨ ਲਈ ਉਤਰੇਗੀ ਇਸ ਬਾਰੇ ਦੱਸਿਆ ਜਾਵੇਗਾ।
ਬਿਨਾਂ ਪਾਸਵਰਡ ਦੇ ਵੀ ਖੁਲ੍ਹ ਸਕਦੈ ਫੇਸਬੁੱਕ ਅਕਾਊਂਟ!
NEXT STORY