ਗੈਜੇਟ ਡੈਸਕ– ਗੂਗਲ ਡੁਓ ਐਂਡਰਾਇਡ ਐਪ ਲਈ ਇਕ ਨਵਾਂ ਡਾਟਾ ਸੇਵਰ ਫੀਚਰ ਜਾਰੀ ਕੀਤਾ ਗਿਆ ਹੈ। ਫਿਲਹਾਲ ਇਹ ਫੀਚਰ ਸਿਰਫ ਕੁਝ ਹੀ ਯੂਜ਼ਰਜ਼ ਲਈ ਰੋਲ ਆਊਟ ਕੀਤਾ ਗਿਆ ਹੈ। ਕੁਝ ਮਹੀਨੇ ਪਹਿਲਾਂ ਡਾਟਾ ਸੇਵਿੰਗ ਮੋਡ ਨੂੰ ਏ.ਪੀ.ਕੇ. ’ਤੇ ਸਪਾਟ ਕੀਤਾ ਗਿਆ ਸੀ ਅਤੇ ਹੁਣ ਇਸ ਫੀਚਰ ਨੂੰ ਕੁਝ ਐਂਡਰਾਇਡ ਯੂਜ਼ਰਜ਼ ਲਈ ਰੋਲ ਆਊਟ ਕੀਤਾ ਗਿਆ ਹੈ। ਇਸ ਮੋਡ ਨੂੰ ਸੈਟਿੰਗਸ ’ਚ ਜਾ ਕੇ ਐਕਸੈਸ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਟਾਗਲ ਨੂੰ ਕਲਿੱਕ ਕਰਕੇ ਸਵਿੱਚ ਕੀਤਾ ਜਾ ਸਕਦਾ ਹੈ।
ਡਾਟਾ ਸੇਵਿੰਗ ਮੋਡ ਦੇ ਆਨ ਹੋਣ ਤੋਂ ਬਾਅਦ ਮੋਬਾਇਲ ਡਾਟਾ ਦੀ ਬਚਤ ਲਈ ਵੀਡੀਓ ਕੁਆਲਿਟੀ ਨੂੰ ਘੱਟ ਕਰ ਦੇਵੇਗਾ। ਗੂਗਲ ਡੁਓ ਦਾ ਵਿਸਤਾਰ ਕਰਦੇ ਹੋਏ ਕੁਝ ਸਮਾਂ ਪਹਿਲਾਂ ਇਸ ਦੇ ਵੈੱਬ ਵਰਜਨ ਨੂੰ ਵੀ ਲਿਆਇਆ ਗਿਆ ਸੀ ਜਿਸ ਰਾਹੀਂ ਆਡੀਓ ਅਤੇ ਵੀਡੀਓ ਕਾਲ ਕੀਤੀ ਜਾ ਸਕਦੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਨਵੇਂ ਡਾਟਾ ਸੇਵਿੰਗ ਮੋਡ ਨੂੰ ਗਲੋਬਲੀ ਐਂਡਰਾਇਡ ਯੂਜ਼ਰ ਲਈ ਰੋਲ ਆਊਟ ਕੀਤਾ ਗਿਆ ਹੈ। 9to5Google ਨੇ ਸਭ ਤੋਂ ਪਹਿਲਾਂ ਇਸ ਨੂੰ ਸਪਾਟ ਕੀਤਾ ਸੀ, ਰਿਪੋਰਟ ’ਚ ਕਿਹਾ ਗਿਆ ਹੈ ਕਿ ਗੂਗਲ ਡੁਓ ਦੇ ਵਰਜਨ 50 ਅਤੇ ਵਰਜਨ 51 ’ਚ ਯੂਜ਼ਰਜ਼ ਨੂੰ ਇਹ ਫੀਚਰ ਦਿਖਾਈ ਦੇ ਰਿਹਾ ਹੈ। ਇਸ ਨੂੰ ਸਰਵਰ ਸਾਈਡ ਅਪਡੇਟ ਰਹੀਂ ਰੋਲ ਆਊਟ ਕੀਤਾ ਗਿਆ ਹੈ।
ਏਅਰਟੈੱਲ ਤੇ ਵੋਡਾਫੋਨ 250 ਰੁਪਏ ’ਚ ਦੇ ਰਹੇ ਹਨ ਅਨਲਿਮਟਿਡ ਪ੍ਰੀਪੇਡ ਪਲਾਨਸ
NEXT STORY