ਜਲੰਧਰ-ਗੂਗਲ ਵਿੰਟਰ ਓਲੰਪਿਕਸ ਦੇ 10ਵੇਂ ਦਿਨ ਬੇਹੱਦ ਹੀ ਖਾਸ ਅੰਦਾਜ਼ 'ਚ ਸੈਲੀਬ੍ਰੇਟ ਕਰਦੇ ਹੋਏ ਨਵਾਂ ਡੂਡਲ ਬਣਾਇਆ ਹੈ। ਇਸ ਨਵੇਂ ਡੂਡਲ 'ਚ ਕਛੂਆ ਅਤੇ ਖਰਗੋਸ਼ ਇਕ ਦੂਜੇ ਦੇ ਖਿਲਾਫ ਨਹੀਂ ਸਗੋਂ ਇੱਕਠੇ ਮਿਲ ਕੇ ਦੌੜ ਲਗਾਉਦੇ ਦਿਖਾਈ ਦੇ ਰਹੇ ਹਨ। ਗੂਗਲ ਦਾ ਇਹ ਡੂਡਲ ਬੇਹੱਦ ਹੀ ਖਾਸ ਹੈ। ਤੁਸੀਂ ਜਿਵੇਂ ਹੀ ਗੂਗਲ ਖੋਲੋਗੇ ਤੁਹਾਨੂੰ ਗੂਗਲ ਬਹੁਤ ਹੀ ਵੱਖਰੇ ਅੰਦਾਜ਼ 'ਚ ਲਿਖਿਆ ਦਿਖਾਈ ਦੇਵੇਗਾ। ਜਦੋਂ ਤੁਸੀਂ ਉਸ 'ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਸਕਰੀਨ 'ਤੇ ਖਰਗੋਸ਼ ਅਤੇ ਕਛੂਆ ਸਕੇਟਿੰਗ ਰੇਸ ਦੀ ਸ਼ੁਰੂਆਤ ਕਰਦੇ ਦਿਖਾਈ ਦੇਣਗੇ।
ਇਸ ਡੂਡਲ 'ਚ ਜਿਵੇਂ ਰੇਸ ਸ਼ੁਰੂ ਹੁੰਦੀ ਹੈ, ਖਰਗੋਸ਼ ਆਪਣੀ ਤੇਜ਼ ਸਪੀਡ ਨਾਲ ਸਕੇਟਿੰਗ ਕਰਨ ਲੱਗਦਾ ਹੈ। ਕਛੂਆ ਪਿੱਛੇ ਰਹਿ ਜਾਂਦਾ ਹੈ ਅਤੇ ਹੌਲੀ-ਹੌਲੀ ਅੱਗੇ ਵੱਧਦਾ ਹੈ। ਖਰਗੋਸ਼ ਜਦੋਂ ਕੁਝ ਦੂਰ ਪਹੁੰਚਦਾ ਹੈ ਤਾਂ ਉਹ ਪਿੱਛੇ ਮੁੜ ਕੇ ਕਛੂਏ ਨੂੰ ਦੇਖਦਾ ਹੈ। ਖਰਗੋਸ਼ ਉਸੇ ਸਮੇਂ ਸਕੇਟਿੰਗ ਛੱਡ ਕੇ ਕਛੂਏ ਦੇ ਕੋਲ ਜਾਂਦਾ ਹੈ ਅਤੇ ਉਸ ਨੂੰ ਆਪਣੇ ਸਿਰ 'ਤੇ ਬਿਠਾ ਲੈਦਾ ਹੈ। ਉਸ ਤੋਂ ਬਾਅਦ ਦੋਵੇਂ ਇੱਕਠੇ ਸਕੇਟਿੰਗ ਕਰਦੇ ਹਨ ਅਤੇ ਫਿਨਿਸ਼ ਲਾਈਨ ਤੱਕ ਪਹੁੰਚ ਜਾਂਦੇਹਨ। ਸਕੇਟਿੰਗ ਰੇਸ ਖਤਮ ਕਰਨ ਤੋਂ ਬਾਅਦ ਦੋਵੇ ਖੁਸ਼ੀ 'ਚ ਆਪਣੇ ਹੱਥ ਹਵਾ 'ਚ ਹਿਲਾਉਦੇ ਹਨ। ਡੂਡਲ ਇੱਥੇ ਖਤਮ ਨਹੀਂ ਹੁੰਦਾ ਹੈ, ਬਾਅਦ 'ਚ ਖਰਗੋਸ਼ ਅਤੇ ਕਛੂਏ ਨੂੰ ਨਾਲ ਚਾਹ ਅਤੇ ਕਾਫੀ ਦਾ ਮਜ਼ਾ ਲੈਦੇ ਹੋਏ ਦਿਖਾਏ ਗਏ ਹਨ।
ਹੁਣ ਹਾਲ ਹੀ 'ਚ ਵਿੰਟਰ ਓਲੰਪਿਕਸ ਚੱਲ ਰਿਹਾ ਹੈ ਅਤੇ ਐਤਵਾਰ ਨੂੰ ਇਸ ਦਾ ਦਸਵਾਂ ਦਿਨ ਹੈ। ਹਰ ਦਿਨ ਇਸ ਓਲੰਪਿਕ 'ਚ ਵੱਖ-ਵੱਖ ਗੇਮਸ ਹੋ ਰਹੇ ਹਨ। ਗੂਗਲ ਵੀ ਇਨ੍ਹਾਂ ਖੇਡਾਂ ਨੂੰ ਆਪਣੇ ਵੱਖਰੇ ਅੰਦਾਜ 'ਚ ਸੈਲੀਬ੍ਰੇਟ ਕਰ ਰਿਹਾ ਹੈ। ਇਸ ਤੋਂ ਪਹਿਲਾਂ ਵੀ ਇਸ ਸਰਚ ਇੰਜਣ ਵੱਲੋਂ ਡੂਡਲ ਬਣਾਇਆ ਗਿਆ ਸੀ।
ਅੱਜ ਦੀ ਫਾਇਦੇਮੰਦ ਖਬਰ
NEXT STORY