ਜਲੰਧਰ- ਗੂਗਲ ਮੈਪਸ 'ਚ ਜਲਦੀ ਹੀ ਇਕ ਨਵਾਂ ਫੀਚਰ ਐਡ ਹੋਣ ਜਾ ਰਿਹਾ ਹੈ ਜੋ ਕਿ ਯਾਤਰਾ ਦੌਰਾਨ ਤੁਹਾਨੂੰ ਤੁਹਾਡੀ ਮੰਜ਼ਲ ਆਉਂਦੇ ਹੀ ਮੈਸੇਜ ਭੇਜੇਗਾ। ਰਿਪੋਰਟ ਮੁਤਾਬਕ ਨਵਾਂ ਫੀਚਰ ਉਨ੍ਹਾਂ ਲੋਕਾਂ ਲਈ ਵੀ ਚੰਗਾ ਹੈ ਜੋ ਹਮੇਸ਼ਾ ਭੀੜ-ਭਾੜ ਜਾਂ ਕਿਸੇ ਹੋਰ ਕਾਰਨ ਆਪਣਾ ਸਟੇਸ਼ਨ ਦੇਖਣਾ ਭੁੱਲ ਜਾਂਦੇ ਹਨ ਅਤੇ ਅੱਗੇ ਨਿਕਲ ਜਾਂਦੇ ਹਨ। ਗੂਗਲ ਉਂਝ ਤਾਂ ਤੁਹਾਨੂੰ ਪੂਰੇ ਰਸਤੇ ਹਰ ਮੋਡ ਦੀ ਜਾਣਕਾਰੀ ਦਿੰਦਾ ਹੈ ਪਰ ਹੁਣ ਇਹ ਨਵਾਂ ਫੀਚਰ ਤੁਹਾਨੂੰ ਤੁਹਾਡੀ ਮੰਜ਼ਲ ਆਉਣ 'ਤੇ ਵੀ ਪੁੱਸ਼ ਨੋਟੀਫਿਕੇਸ਼ਨ ਭੇਜ ਕੇ ਅਲਰਟ ਕਰੇਗਾ।
ਉਥੇ ਹੀ ਇਸ ਫੀਚਰ ਦੇ ਤਹਿਤ ਤੁਹਾਨੂੰ ਗੂਗਲ ਮੈਪ 'ਚ ਉਸ ਥਾਂ ਦਾ ਨਾਂ ਪਾਉਣਾ ਹੋਵੇਗਾ ਜਿਥੇ ਤੁਸੀਂ ਜਾਣਾ ਚਾਹੁੰਦੇ ਹੋ। ਬਾਅਦ 'ਚ ਮੈਪ ਤੁਹਾਨੂੰ ਰਸਤਾ ਦੱਸਣ ਦੇ ਨਾਲ ਹੀ ਮੰਜ਼ਲ 'ਤੇ ਪਹੁੰਚਣ 'ਤੇ ਮੈਸੇਜ ਭੇਜ ਕੇ ਅਲਰਟ ਕਰੇਗਾ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਆਪਣੇ ਇਸ ਫੀਚਰ ਨੂੰ ਜਲਦੀ ਹੀ ਯੂਜ਼ਰਸ ਲਈ ਪੇਸ਼ ਕਰੇਗੀ।
2017 'ਚ ਇਨ੍ਹਾਂ ਬਿਹਤਰੀਨ ਲੈਪਟਾਪਸ ਨੂੰ ਯੂਜ਼ਰਸ ਦਾ ਮਿਲਿਆ ਚੰਗਾ ਰਿਸਪਾਂਸ
NEXT STORY