ਜਲੰਧਰ-ਗੂਗਲ ਆਪਣੇ ਨਵੇਂ ਸਮਾਰਟ ਸਪੀਕਰ 'ਗੂਗਲ ਹੋਮ ਹਬ' (Google Home Hub) 9 ਅਕਤੂਬਰ ਨੂੰ ਲਾਂਚ ਕਰੇਗਾ। ਰਿਪਰੋਟ ਮੁਤਾਬਕ ਗੂਗਲ ਦੇ ਇਸ ਸਮਾਰਟ ਸਪੀਕਰ ਦਾ ਰੇਂਡਰ ਅਤੇ ਫੀਚਰਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ।ਗੂਗਲ ਦੇ ਸਮਾਰਟ ਹੋਮ ਪ੍ਰੋਡਕਟ ਦੀ ਸਭ ਤੋਂ ਵੱਡੀ ਖਾਸੀਅਤ ਉਸ ਦੇ ਫੀਚਰਸ ਹੁੰਦੇ ਹਨ। ਅਜਿਹੇ 'ਚ ਗੂਗਲ ਹੋਮ ਹਬ ਸਪੀਕਰ ਦੀ ਖਾਸੀਅਤ ਇਸ ਵਾਰ ਟੱਚਸਕਰੀਨ ਇੰਟਰਫੇਸ ਹੈ। ਇਹ ਟੱਚਸਕਰੀਨ ਇੰਟਰਫੇਸ ਵਾਇਸ ਕੰਟਰੋਲ ਦੇ ਨਾਲ ਆਵੇਗਾ। ਗੂਗਲ ਦੇ ਇਸ ਹੋਮ ਹਬ 'ਚ ਐੱਲ. ਸੀ. ਡੀ. ਸਕਰੀਨ ਦਿੱਤੀ ਜਾਵੇਗੀ। ਇਸ ਦੀ ਡਿਸਪਲੇਅ 7 ਇੰਚ ਦੀ ਹੋਵੇਗੀ।
ਗੂਗਲ ਹੋਮ ਹਬ ਦੇ ਫੀਚਰਸ -
ਇਸ ਸਮਾਰਟ ਸਪੀਕਰ 'ਚ 7 ਇੰਚ ਦੀ ਡਿਸਪਲੇਅ ਦਿੱਤੀ ਜਾਵੇਗੀ। ਇਸ ਦੀ ਡਿਸਪਲੇਅ ਐੱਲ. ਸੀ. ਡੀ. ਅਤੇ ਟੱਚਸਕਰੀਨ ਹੋਵੇਗੀ। ਕੰਪਨੀ ਦੇ ਸਪੈਸੀਫਿਕੇਸ਼ਨ ਪੇਜ 'ਤੇ ਗੂਗਲ ਹੋਮ ਹਬ ਦੇ ਫੀਚਰਸ ਨੂੰ ਐਲਾਨ ਕੀਤਾ ਗਿਆ ਹੈ। ਗੂਗਲ ਹੋਮ ਹਬ ਚਾਰਕੋਲ ਵੇਰੀਐਂਟ ਤੋਂ ਇਲਾਵਾ ਵਾਈਟ ਮਾਡਲ 'ਚ ਵੀ ਆਵੇਗਾ। ਇਸ 'ਚ ਨੈਸਟ ਕੈਮ (Nest Cam) ਫੀਚਰਸ ਦਿੱਤਾ ਜਾਵੇਗਾ। ਇਸ ਦੇ ਰਾਹੀਂ ਜੇਕਰ ਤੁਸੀਂ ਇਸ ਹੋਮ ਸਪੀਕਰ ਨੂੰ ਕਮਾਂਡ ਦੇਵੇਗੋ ਕਿ ਮੈਨੂੰ ਕੈਮਰੇ ਤੋਂ ਫਰੰਟ ਡੋਰ ਦਿਖਾਓ ਤਾਂ ਇਹ ਤੁਹਾਨੂੰ ਦਿਖਾ ਦੇਵੇਗਾ।
ਕਮਾਂਡ ਦੇ ਕੇ ਚਲਾ ਸਕੋਗੇ ਟੀ. ਵੀ. ਅਤੇ ਕਰ ਸਕੋਗੇ ਗੂਗਲ ਫੋਟੋ ਐਕਸੈੱਸ-
ਇਸ ਹੋਮ ਹਬ ਨੂੰ ਕਮਾਂਡ ਦੇ ਕੇ ਤੁਸੀਂ ਟੀ. ਵੀ. ਚਲਾ ਸਕਦੇ ਹੋ ਅਤੇ ਇੱਥੋ ਤੱਕ ਕਿ ਘਰ ਦੀ ਲਾਈਟ ਵੀ ਬੰਦ ਕਰ ਸਕਦੇ ਹੋ। ਇਸ ਦੇ ਰਾਹੀਂ ਯੂਜ਼ਰਸ ਗੂਗਲ ਫੋਟੋ ਵੀ ਐਕਸੈੱਸ ਕਰ ਸਕਦੇ ਹਨ। ਇਸ ਦੇ ਲਈ ਯੂਜ਼ਰਸ ਨੂੰ ਵਾਈਸ ਕਮਾਂਡ ਦੇਣੀ ਹੋਵੇਗੀ।
ਕੁਨੈਕਟੀਵਿਟੀ-
ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਗੂਗਲ ਹੋਮ ਹਬ 2.4GHz ਅਤੇ 5GHz ਵਾਈ-ਫਾਈ ਸਪੋਰਟ ਕਰੇਗਾ। ਇਸ ਡਿਵਾਈਸ ਦਾ ਵਜ਼ਨ 480 ਗ੍ਰਾਮ ਹੋਵੇਗਾ। ਗੂਗਲ ਦੇ ਇਸ ਸਮਾਰਟ ਸਪੀਕਰ ਦੀ ਕੀਮਤ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਗੂਗਲ ਦੇ ਇਸ ਸਮਾਰਟ ਸਪੀਕਰ ਦੇ ਰਾਹੀਂ ਤੁਸੀਂ ਗੂਗਲ ਮੈਪਸ ਨੂੰ ਵੀ ਵੱਡੀ ਸਕਰੀਨ 'ਤੇ ਚਲਾ ਸਕੋਗੇ।
ਇਨ੍ਹਾਂ ਸ਼ਾਨਦਾਰ ਫੀਚਰਸ ਨਾਲ ਲਾਂਚ ਹੋਈ Huami Amazfit Verge ਸਮਾਰਟਵਾਚ
NEXT STORY