ਗੈਜੇਟ ਡੈਸਕ– ਯੂਜ਼ਰਸ ਦੀ ਪ੍ਰਾਈਵੇਸੀ ਨੂੰ ਲੈ ਕੇ ਗੂਗਲ ਇਕ ਨਵਾਂ ਫੀਚਰ ਲਿਆਉਣ ਵਾਲੀ ਹੈ। ਕੰਪਨੀ ਡਾਟਾ ਸੇਫਟੀ ਸੈਕਸ਼ਨ ਪੇਸ਼ ਕਰਨ ਵਾਲੀ ਹੈ ਜਿਸ ਨੂੰ ਯੂਜ਼ਰਸ ਨੂੰ ਬਿਹਤਰ ਤਰੀਕੇ ਨਾਲ ਦੱਸਿਆ ਜਾਵੇਗਾ ਕਿ ਉਨ੍ਹਾਂ ਦਾ ਡਾਟਾ ਕਿਥੇ ਜਾ ਰਿਹਾ ਹੈ। ਅਮਰੀਕੀ ਟੈੱਕ ਕੰਪਨੀ ਗੂਗਲ ਜਲਦ ਹੀ ਐਂਡਰਾਇਡ ਸਮਾਰਟਫੋਨਾਂ ’ਚ ਦਿੱਤੇ ਜਾਣ ਵਾਲੇ ਗੂਗਲ ਪਲੇਅ ਸਟੋਰ ’ਚ ਇਕ ਅਹਿਮ ਫੀਚਰ ਦੇਣ ਦੀ ਤਿਆਰੀ ’ਚ ਹੈ।
ਗੂਗਲ ਮੁਤਾਬਕ, ਗੂਗਲ ਪਲੇਅ ਸਟੋਰ ’ਚ ਡਾਟਾ ਸੇਫਟੀ ਸੈਕਸ਼ਨ ਦਿੱਤਾ ਜਾਵੇਗਾ। ਕੰਪਨੀ ਨੇ ਕਿਹਾ ਹੈ ਕਿ ਇਹ ਫੀਚਰ ਐਂਡਰਾਇਡ ਯੂਜ਼ਰਸ ਦਾ ਨਿੱਜੀ ਡਾਟਾ ਪ੍ਰੋਟੈਕਟ ਕਰਨ ’ਚ ਮਦਦ ਕਰੇਗਾ। ਗਗਲ ਦੇ ਨਵੇਂ ਡਾਟਾ ਸੇਫਟੀ ਸੈਕਸ਼ਨ ਤਹਿਤ ਯੂਜ਼ਰਸ ਨੂੰ ਪਤਾ ਚਲ ਸਕੇਗਾ ਕਿ ਕਿਹੜਾ ਐਪ ਕਿੰਨਾ ਡਾਟਾ ਚਾਹ ਰਿਹਾ ਹੈ। ਮਤਲਬ ਐਪ ਇੰਸਟਾਲ ਕਰਨ ਤੋਂ ਪਹਿਲਾਂ ਹੀ ਤੁਸੀਂ ਇਹ ਜਾਣ ਸਕੋਗੇ ਕਿ ਉਹ ਐਪ ਤੁਹਾਡੀ ਕਿੰਨੀ ਨਿੱਜੀ ਜਾਣਕਾਰੀ ਮੰਗ ਰਿਹਾ ਹੈ।
ਪਲੇਅ ਸਟੋਰ ’ਚ ਦਿੱਤਾ ਜਾਣ ਵਾਲਾ ਇਹ ਸੈਕਸ਼ਨ ਯੂਜ਼ਰਸ ਨੂੰ ਇਹ ਵੀ ਦੱਸੇਗਾ ਕਿ ਐਪ ਕਿਸ ਤਰ੍ਹਾਂ ਦਾ ਡਾਟਾ ਹਾਸਿਲ ਕਰ ਰਿਹਾ ਹੈ ਅਤੇ ਇਸ ਨੂੰ ਕਿਥੇ ਸ਼ੇਅਰ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ, ਇਸ ਸੈਕਸ਼ਨ ਰਾਹੀਂ ਯੂਜ਼ਰਸ ਨੂੰ ਇਹ ਵੀ ਪਤਾ ਚਲੇਗਾ ਕਿ ਕੋਈ ਐਪ ਤੁਹਾਡਾ ਡਾਟਾ ਇਕੱਠਾ ਕਰਕੇ ਕਿਵੇਂ ਸਟੋਰ ਕਰ ਰਿਹਾ ਹੈ। ਡਾਟਾ ਟ੍ਰਾਂਸਫਰ ਦੌਰਾਨ ਐਨਕ੍ਰਿਪਸ਼ਨ ਦਾ ਇਸਤੇਮਾਲ ਹੋ ਰਿਹਾ ਹੈ ਜਾਂ ਨਹੀਂ, ਇਹ ਵੀ ਯੂਜ਼ਰਸ ਜਾਣ ਸਕਣਗੇ।
ਵੀਵੋ ਨੇ ਜਾਰੀ ਕੀਤੀ ਲਿਸਟ, ਇਨ੍ਹਾਂ ਫੋਨਾਂ ਨੂੰ ਜਲਦ ਮਿਲੇਗੀ ਐਂਡਰਾਇਡ 12 ਦੀ ਅਪਡੇਟ
NEXT STORY