ਗੈਜੇਟ ਡੈਸਕ– ਹੈਂਡਸੈੱਟ ਨਿਰਮਾਤਾ ਕੰਪਨੀ ਹੁਵਾਵੇਈ ਦੇ ਸਬ ਬ੍ਰਾਂਡ ਆਨਰ ਨੇ ਭਾਰਤ ’ਚ Honor 10, Honor View 10 ਅਤੇ Honor Play ਸਮਾਰਟਫੋਨ ਲਈ ਐਂਡਰਾਇਡ ਪਾਈ ’ਤੇ ਆਧਾਰਿਤ EMUI 9.0 ਅਪਡੇਟ ਜਾਰੀ ਕਰ ਦਿੱਤੀ ਹੈ। ਇਸ ਗੱਲ ਦਾ ਐਲਾਨ ਕੰਪਨੀ ਨੇ ਸ਼ੁੱਕਰਵਾਰ ਨੂੰ ਕੀਤਾ ਸੀ। ਜਾਣਕਾਰੀ ਲਈ ਦੱਸ ਦੇਈਏ ਕਿ ਅਪਡੇਟ ਨੂੰ ਓਵਰ-ਦਿ-ਏਅਰ ਰਾਹੀਂ ਜਾਰੀ ਕੀਤਾ ਗਿਆ ਹੈ, ਅਜਿਹੇ ’ਚ ਸਾਰੇ ਯੂਜ਼ਰਜ਼ ਤਕ ਅਪਡੇਟ ਪਹੁੰਚਣ ’ਚ ਕੁਝ ਸਮਾਂ ਲੱਗ ਸਕਦਾ ਹੈ।
ਨਵੀਂ ਸਾਫਟਵੇਅਰ ਅਪਡੇਟ ਫੁੱਲ-ਸਕਰੀਨ ਯੂ.ਆਈ., ਜੀ.ਪੀ.ਯੂ., ਟਰਬੋ 2.0, ਟ੍ਰਾਂਸਲੇਸ਼ਨ, ਏ.ਆਈ. ਸ਼ਾਪਿੰਗ, ਹਾਈਵਿਜਨ ਵਿਜ਼ੁਅਲ ਸਰਚ, ਪਾਸਵਰਡ ਵਾਲਟ, ਵਾਇਰਲੈੱਸ ਸ਼ੇਅਰਿੰਗ, ਡਿਜੀਟਲ ਬੈਲੇਂਸ ਡੈਸ਼ਬੋਰਡ ਸਮੇਤ ਕਈ ਹੋਰ ਫੀਚਰਜ਼ ਦੇ ਨਾਲ ਆ ਰਿਹਾ ਹੈ। ਵਰਕਲੋਡ ਨੂੰ ਆਪਟੀਮਾਈਜ਼ ਕਰਨ ਅਤੇ ਨਾਲ ਹੀ ਬੈਟਰੀ ਖਪਤ ਦੌਰਾਨ ਹੈਂਡਸੈੱਟ ਨੂੰ ਆਨ-ਡਿਮਾਂਡ ਪਰਫਾਰਮੈਂਸ ਦੇਣ ਲਈ ਜੀ.ਪੀ.ਯੂ. ਟਰਬੋ 2.0 ਨੂੰ ਦਿੱਤਾ ਗਿਆ ਹੈ। ਮੋਬਾਇਲ ’ਚ ਗੇਮਿੰਗ ਦੇ ਸ਼ੌਕੀਨ ਲੋਕਾਂ ਲਈ ਅਨਇੰਟਰਪਟਿਡ ਗੇਮਿੰਗ ਮੋਡ ਫੀਚਰ ਵੀ ਮਿਲੇਗਾ। ਜ਼ਿਕਰਯੋਗ ਹੈ ਕਿ ਇਨ੍ਹਾਂ ਸਮਾਰਟਫੋਨ ਲਈ ਗਲੋਬਲ ਈ.ਐੱਮ.ਯੂ.ਆਈ. 9.0 ਨੂੰ ਪਿਛਲੇ ਮਹੀਨੇ ਜਾਰੀ ਕੀਤਾ ਗਿਆ ਸੀ।
ਆਨਰ 10, ਆਨਰ ਵਿਊ 10 ਅਤੇ ਆਨਰ ਪਲੇਅ ਨੂੰ ਮਿਲੀ ਸਾਫਟਵੇਅਰ ਅਪਡੇਟ ਨਵੀਂ ਯੂ.ਆਈ. ਅਤੇ ਜੈਸਚਰ ਆਧਾਰਿਤ ਨੈਵੀਗੇਸ਼ਨ ਫੀਚਰਜ਼ ਦੇ ਨਾਲ ਆ ਰਹੀ ਹੈ। EMUI 9.0 ਇਕ ਬਿਹਤਰੀਨ ਸਾਫਟਵੇਅਰ ਅਪਡੇਟ ਹੈ। ਜੇਕਰ ਤੁਹਾਨੂੰ ਅਜੇ ਅਪਡੇਟ ਦਾ ਨੋਟੀਫਿਕੇਸ਼ਨ ਨਹੀਂ ਮਿਲਿਆ ਤਾਂ ਫੋਨ ਦੀ ਸੈਟਿੰਗ ’ਚ ਜਾ ਕੇ ਚੈੱਕ ਕਰ ਸਕਦੇ ਹੋ।
ਐਪਲ ਤੇ ਸੈਮਸੰਗ ਦੀ ਨੀਂਦ ਉਡਾ ਰਿਹੈ OnePlus
NEXT STORY