ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਆਨਰ ਨੇ ਮੰਗਲਵਾਰ ਨੂੰ ਭਾਰਤ ’ਚ ਆਪਣੇ ਦੋ ਨਵੇਂ ਸਮਾਰਟਫੋਨ ਆਨਰ 20 ਅਤੇ ਆਨਰ 20 ਪ੍ਰੋ ਨੂੰ ਲਾਂਚ ਕੀਤੇ ਹਨ। ਭਾਰਤ ’ਚ ਆਨਰ ਨੇ ਇਨ੍ਹਾਂ ਡਿਵਾਈਸਿਜ਼ ਨੂੰ ਨਵੀਂ ਦਿੱਲੀ ’ਚ ਹੋਏ ਇਕ ਈਵੈਂਟ ’ਚ ਲਾਂਚ ਕੀਤਾ ਹੈ। ਭਾਰਤ ਤੋਂ ਪਹਿਲਾਂ ਕੰਪਨੀ ਨੇ ਆਨਰ 20 ਪ੍ਰੋ ਅਤੇ ਆਨਰ 20 ਨੂੰ ਯੂਰਪ ’ਚ ਲਾਂਚ ਕੀਤਾ ਸੀ। ਆਓ ਜਾਣਦੇ ਹਾਂ ਇਨ੍ਹਾਂ ਨਵੇਂ ਸਮਾਰਟਫੋਨਜ਼ ਦੀ ਕੀਮਤ ਅਤੇ ਫੀਚਰਜ਼ ਬਾਰੇ–
Honor 20 Pro ਦੇ ਫੀਚਰਜ਼
ਆਨਰ 20 ਪ੍ਰੋ ਪ੍ਰੀਮੀਅਮ ਫੀਚਰਜ਼ ਨਾਲ ਲੈਸ ਸਮਾਰਟਫੋਨ ਹੈ। ਫੋਨ ’ਚ 412 ਪੀਪੀਆਈ ਪਿਕਸਲ ਡੈਂਸਿਟੀ ਦੇ ਨਾਲ 6.26 ਇੰਚ ਦੀ ਫੁੱਲ-ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ। ਫੋਨ ’ਚ 91.7 ਫੀਸਦੀ ਦਾ ਸਕਰੀਨ-ਟੂ-ਬਾਡੀ ਰੇਸ਼ੀਓ ਦਿੱਤਾ ਗਿਆਹੈ। 8 ਜੀ.ਬੀ. ਰੈਮ ਅਤੇ 256 ਜੀ.ਬੀ. ਇੰਟਰਨਲ ਸਟੋਰੇਜ ਦੇ ਨਾਲ ਆਉਣ ਵਾਲੇ ਇਸ ਫੋਨ ’ਚ 7Nm ਕਿਰਿਨ 980 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ਐਂਡਰਾਇਡ 9 ਪਾਈ ’ਤੇ ਬੇਸਡ ਮੈਜਿਕ ਯੂ.ਆਈ. 2.1.0 ’ਤੇ ਕੰਮ ਕਰਦਾ ਹੈ।
ਆਨਰ 20 ਪ੍ਰੋ ਦੀ ਸਭ ਤੋਂ ਵੱਡੀ ਖਾਸੀਅਤ ਹੈ ਇਸ ਵਿਚ ਦਿੱਤਾ ਗਿਆ ਕੈਮਰਾ ਸੈੱਟਅਪ। ਫੋਨ ਦੇ ਰੀਅਰ ’ਚ ਕਵਾਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ 48 ਮੈਗਾਪਿਕਸਲ ਦੇ ਪ੍ਰਾਈਮਰੀ ਸੈਂਸਰ ਦੇ ਨਾਲ 16 ਮੈਗਾਪਿਕਸਲ ਦਾ ਸੁਪਰ ਵਾਈਡ ਐਂਗਲ ਕੈਮਰਾ, 8 ਮੈਗਾਪਿਕਸਲ ਦਾ ਟੈਲੀਫੋਟੋ ਕੈਮਰਾ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਕੈਮਰਾ ਮੌਜੂਦ ਹੈ। ਸੈਲਫੀ ਲਈ ਆਨਰ 20 ਪ੍ਰੋ ’ਚ 32 ਮੈਗਾਪਿਕਸਲ ਦਾ ਕੈਮਰਾ ਮੌਜੂਦ ਹੈ ਜੋ 3ਡੀ ਪੋਟਰੇਟ ਲਾਈਟਨਿੰਗ ਸਪੋਰਟ ਦੇ ਨਾਲ ਆਉਂਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 4,000mAh ਦੀ ਬੈਟਰੀ ਹੈ। ਫੋਨ ਦੀ ਬੈਟਰੀ ਘੱਟ ਸਮੇਂ ’ਚ ਚਾਰਜ ਹੋਵੇ ਇਸ ਲਈ ਇਸ ਵਿਚ 22.5 ਵਾਟ ਦੀ ਆਨਰ ਸੁਪਰ ਚਾਰਜ ਟੈਕਨਾਲੋਜੀ ਦਿੱਤੀ ਗਈ ਹੈ।
Honor 20 Pro ਦੀ ਕੀਮਤ
ਭਾਰਤ ’ਚ ਆਨਰ 20 ਪ੍ਰੋ ਨੂੰ 8 ਜੀ.ਬੀ. ਰੈਮ ਅਤੇ 256 ਜੀ.ਬੀ. ਸਟੋਰੇਜ ਆਪਸ਼ਨ ਨਾਲ ਪੇਸ਼ ਕੀਤਾ ਗਿਆ ਹੈ। ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਭਾਰਤ ’ਚ ਕੀਮਤ 39,999 ਰੁਪਏ ਰੱਖੀ ਗਈ ਹੈ।
Honor 20 ਦੇ ਫੀਚਰਜ਼
ਆਨਰ 20 ਪ੍ਰੋ ਦੀ ਤਰ੍ਹਾਂ ਆਨਰ 20 ਵੀ ਕਵਾਡ ਕੈਮਰਾ ਸੈੱਟਅਪ ਦੇ ਨਾਲ ਆਉਂਦਾ ਹੈ। ਫੋਨ ’ਚ ਸੋਨੀ ਆਈ.ਐੱਮ.ਐਕਸ586 ਸੈਂਸਰ ਦੇ ਨਾਲ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ ’ਚ 16 ਮੈਗਾਪਿਕਸਲ ਦਾ ਸੈਕੇਂਡਰੀ ਕੈਮਰੇ ਦੇ ਨਾਲ 2 ਮੈਗਾਪਿਕਸਲ ਦਾ ਡੈੱਪਥ ਸੈਂਸਿੰਗ ਸੈਂਸਰ ਅਤੇ ਮੈਕ੍ਰੋ ਲੈਂਜ਼ ਦੇ ਨਾਲ ਇਕ 2 ਮੈਗਾਪਿਕਸਲ ਦਾ ਸੈਂਸਰ ਮੌਜੂਦ ਹੈ। ਸੈਲਫੀ ਲਈਫੋਨ ’ਚ 32 ਮੈਗਾਪਿਕਸਲ ਦਾ ਕੈਮਰਾ ਹੈ।
ਫੋਨ ’ਚ 1080x2340 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ 6.26 ਇੰਚ ਦੀ ਫੁੱਲ-ਐੱਚ.ਡੀ. ਪਲੱਸ ਪੰਚ ਹੋਲ ਡਿਸਪਲੇਅਹੈ। ਐਂਡਰਾਇਡ 9 ਪਾਈ ’ਤੇ ਬੇਸਡ ਮੈਜਿਕ ਯੂ.ਆਈ. 2.1.0 ਆਪਰੇਟਿੰਗ ਸਿਸਟਮ ’ਤੇ ਕੰਮ ਕਰਨ ਵਾਲੇ ਇਸ ਫੋਨ ’ਚ 7nm Kirin 980 AI ਪ੍ਰੋਸੈਸਰ ਦਿੱਤਾ ਗਿਆ ਹੈ।
6 ਜੀ.ਬੀ. ਰੈਮ ਆਪਸ਼ਨ ਦੇ ਨਾਲ ਆਉਣ ਵਾਲੇ ਇਸ ਫੋਨ ’ਚ 128 ਜੀ.ਬੀ. ਦੀ ਇਨਬਿਲਟ ਸਟੋਰੇਜ ਹੈ। ਇਹ ਫੋਨ ਮਾਈਕ੍ਰੋ-ਐੱਸ.ਡੀ. ਕਾਰਡ ਸਪੋਰਟ ਨਾਲ ਨਹੀਂ ਆਉਂਦਾ। ਫੋਨ ’ਚ 3,750mAh ਦੀ ਬੈਟਰੀ ਹੈ ਜੋ 22.5 ਵਾਟ ਸੁਪਰ ਚਾਰਜ ਟੈਕਨਾਲੋਜੀ ਨਾਲ ਆਉਂਦਾ ਹੈ।
Honor 20 ਦੀ ਕੀਮਤ
6 ਜੀ.ਬੀ. ਰੈਮ ਅਤੇ 128 ਜੀ.ਬੀ. ਦੀ ਸਟੋਰੇਜ ਦੇ ਨਾਲ ਲਾਂਚ ਹੋਏ ਇਸ ਫੋਨ ਦੀ ਕੀਮਤ 32,999 ਰੁਪਏ ਰੱਖੀ ਗਈ ਹੈ।
Honor 20i ਸਮਾਰਟਫੋਨ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼
NEXT STORY