ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇਈ ਦੇ ਸਬ ਬ੍ਰਾਂਡ ਆਨਰ ਨੇ ਭਾਰਤ ’ਚ ਆਪਣੇ ਨਵੇਂ ਫਿਟਨੈਸ ਬੈਂਡ Honor Band 4 ਲਾਂਚ ਕਰ ਦਿੱਤਾ ਹੈ। ਇਸ ਡਿਵਾਈਸ ਨੂੰ ਕੰਪਨੀ ਨੇ ਕੁਝ ਸਮਾਂ ਪਹਿਲਾਂ ਅਮੇਜ਼ਨ ਇੰਡੀਆ ’ਤੇ ਲਿਸਟ ਕੀਤਾ ਸੀ। ਉਥੇ ਹੀ ਡਿਵਾਈਸ ਐਕਸਕਲੂਜ਼ਿਵ ਤੌਰ ’ਤੇ ਅੱਜ ਲਾਂਚ ਕਰ ਦਿੱਤਾ ਗਿਆ ਹੈ। ਕੰਪਨੀ ਨੇ ਇਸ ਬੈਂਡ ਦੀ ਕੀਮਤ 2,599 ਰੁਪਏ ਰੱਖੀ ਹੈ ਜਿਸ ਨੂੰ ਗਾਹਕ ਤਿੰਨ ਰੰਗਾਂ- Meteorite Black, Midnight Navy ਅਤੇ Dahlia Pink ’ਚ ਅਮੇਜ਼ਨ ’ਤੇ 18 ਦਸੰਬਰ ਤੋਂ ਦੁਪਹਿਰ 12 ਵਜੇ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ।

ਫੀਚਰਜ਼ ਦੀ ਗੱਲ ਕਰੀਏ ਤਾਂ Honor Band 4 ’ਚ 0.95-ਇੰਚ ਦੀ ਅਮੋਲਡ ਡਿਸਪਲੇਅ ਹੈ ਜੋ 2.5ਡੀ ਕਰਵਡ ਗਲਾਸ ਦੇ ਨਾਲ ਆਉਂਦੀ ਹੈ। ਇਸ ਦੇ ਨਾਲ ਹੀ ਇਸ ਵਿਚ ਪੀ.ਪੀ.ਜੀ. ਹਾਰਟ ਰੇਟ ਸੈਂਸਰ ਅਤੇ ਇਕ ਇਨਫਰਾਰੈੱਡ ਸੈਂਸਰ ਦਿੱਤਾ ਗਿਆ ਹੈ। ਇਸ ਨੂੰ ਬਲੂਟੁੱਥ ਅਤੇ ਐੱਨ.ਐੱਫ.ਸੀ. ਰਾਹੀਂ ਕਨੈਕਟ ਕੀਤਾ ਜਾ ਸਕਦਾ ਹੈ। ਦੂਜੇ ਪਾਸੇ Honor Band 4 ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਡਿਵਾਈਸ ਦੀ ਬੈਟਰੀ 17 ਦਿਨਾਂ ਤਕ ਚੇਲੱਗੀ। ਕੰਪਨੀ ਦਾ ਕਹਿਣਾ ਹੈ ਕਿ ਇਹ ਡਿਵਾਈਸ ਵਾਟਰ ਪਰੂਫ ਹੈ। ਬੈਂਡ 4 ਡਿਵਾਈਸ 50 ਮੀਟਰ ਤਕ ਵਾਟਰ ਰੈਸਿਸਟੈਂਟ ਹੈ।
ਦੱਸ ਦੇਈਏ ਕਿ ਕੰਪਨੀ ਜਲਦੀ ਹੀ ਬਾਜ਼ਾਰ ’ਚ Honor 8A ਸਮਾਰਟਫੋਨ ਲਾਂਚ ਕਰ ਸਕਦੀ ਹੈ। ਇਸ ਸਮਾਰਟਫੋਨ ਬਾਰੇ ਕਾਫੀ ਸਮੇਂ ਤੋਂ ਲੀਕਸ ਸਾਹਮਣੇ ਆ ਰਹੇ ਹਨ। ਹਾਲਾਂਕਿ ਕੰਪਨੀ ਨੇ ਇਸ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ। ਉਥੇ ਹੀ ਹਾਲ ਹੀ ’ਚ Honor 8A ਚੀਨ ਦੀ ਸਰਟੀਫਿਕੇਸ਼ਨ ਸਾਈਟ TENAA ’ਤੇ ਮਾਡਲ ਨੰਬਰ JAT-AL00, JAT-TL00 and JAT-L29 ਨਾਲ ਸਪੋਰਟ ਕੀਤਾ ਗਿਆ ਸੀ।
ਹੁਵਾਵੇਈ ਦੇ ਇਸ ਸਮਾਰਟਫੋਨ ਨੂੰ ਮਿਲੀ EMUI 9 ਅਪਡੇਟ
NEXT STORY