ਗੈਜੇਟ ਡੈਸਕ– ਤਾਈਵਾਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ HTC ਨੇ ਕਿਹਾ ਕਿ ਉਹ ਸਾਲ 2018 ਦੇ ਅੰਤ ਅਤੇ ਸਾਲ 2019 ਦੀ ਸ਼ੁਰੂਆਤ ’ਚ ਨਵਾਂ ਹੈਂਡਸੈੱਟ ਲਾਂਚ ਕਰਨ ਜਾ ਰਹੀ ਹੈ। ਕੰਪਨੀ ਨੇ ਦੱਸਿਆ ਕਿ ਸਾਲ ਦੇ ਅੰਤ ਤਕ HTC U12 Life ਦਾ ਅਪਗ੍ਰੇਡਿਡ ਵੇਰੀਐਂਟ ਲਾਂਚ ਕਰਨ ਦੀ ਤਿਆਰੀ ’ਚ ਹੈ। ਨਵੇਂ ਵੇਰੀਐਂਟ ’ਚ 6 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਦਿੱਤੀ ਜਾਵੇਗੀ।

ਨਵਾਂ ਵੇਰੀਐਂਟ
ਕੰਪਨੀ ਨੇ ਕਿਹਾ ਹੈ ਕਿ ਇਸ ਸਾਲ ਦਸੰਬਰ ਦੇ ਅੰਤ ਤਕ HTC U12 Life ਦਾ ਅਪਰ ਵੇਰੀਐਂਟ ਪੇਸ਼ ਕੀਤਾ ਜਾਵੇਗਾ। ਰਿਪੋਰਟ ’ਚ ਇਹ ਵੀ ਦੱਸਿਆ ਗਿਆ ਹੈ ਕਿ ਐੱਚ.ਟੀ.ਸੀ. ਆਪਣੇ ਵੀ.ਆਰ. ਪਲੇਟਫਾਰਮ ’ਚ ਸੁਧਾਰ ਨੂੰ ਜਾਰੀ ਰੱਖਣ ਅਤੇ ਆਪਣੇ ਵੀ.ਆਰ./ਏ.ਆਰ. ਨੂੰ ਹੋਰ ਸਹੀ ਕਰਨ ਤੋਂ ਇਲਾਵਾ 5ਜੀ ਦੇ ਸਮੇਂ ’ਚ ਆਪਣੇ ਨਵੇਂ ਡਿਵਾਈਸਿਜ਼ ’ਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.), ਬਲਾਕਚੇਨ ਅਤੇ 5ਜੀ ਵਰਗੀਆਂ ਤਕਨੀਕਾਂ ਨੂੰ ਸ਼ਾਮਲ ਕਰਨ ’ਤੇ ਵੀ ਜ਼ੋਰ ਦੇਵੇਗੀ।

ਕੰਪਨੀ ਦਾ ਬਿਆਨ
ਐੱਚ.ਟੀ.ਸੀ. ਨੇ ਦੱਸਿਆ ਕਿ ਉਹ ਸਮਾਰਟਫੋਨ ਦਾ ਵਪਾਰ ਨਹੀਂ ਛੱਡ ਰਹੀ। ਕੰਪਨੀ ਦਾ ਮੰਨਣਾ ਹੈ ਕਿ ਸਮਾਰਟਫੋਨ ਹੁਣ ਲੋਕਾਂ ਦੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣ ਚੁੱਕਾ ਹੈ ਅਤੇ ਮੋਬਾਇਲ ਡਿਵਾਈਸਿਜ਼ ਦੇ ਭਵਿੱਖ ਦੇ ਵਿਕਾਸ ਲਈ ਵੀ.ਆਰ. ਤਕਨੀਕ ਦਾ ਅਹਿਮ ਰੋਲ ਹੋਵੇਗਾ।
ਗੂਗਲ ਤੇ Huawei ਨੇ ਮਿਲਾਇਆ ਹੱਥ, ਕਰਨਗੇ Fuchsia OS ਟੈਸਟ : ਰਿਪੋਰਟ
NEXT STORY