ਗੈਜੇਟ ਡੈਸਕ—ਹੁਵਾਵੇਈ ਆਪਣੇ ਨਵੇਂ ਸਮਾਰਟਫੋਨਸ P40 ਅਤੇ P40 Pro ਅਗਲੇ ਸਾਲ ਮਾਰਚ 'ਚ ਲਾਂਚ ਕਰਨ ਦੀ ਤਿਆਰੀ 'ਚ ਹੈ। ਇਕ ਹਾਲ ਹੀ ਲੀਕ ਤੋਂ ਸੰਕੇਤ ਮਿਲਿਆ ਹੈ ਕਿ ਹੁਵਾਵੇਈ ਪੀ40 ਪ੍ਰੋੋ ਸਮਾਰਟਫੋਨ ਦੇ ਰੀਅਰ 'ਚ 5 ਕੈਮਰੇ ਹੋ ਸਕਦੇ ਹਨ। 5 ਰੀਅਰ ਕੈਮਰਿਆਂ 'ਚ 64 ਮੈਗਾਪਿਕਸਲ ਦਾ Sony IMX686 ਮੇਨ ਕੈਮਰਾ ਹੋਵੇਗਾ। ਇਸ ਤੋਂ ਇਲਾਵਾ ਫੋਨ ਦੇ ਬੈਕ 'ਚ 20 ਮੈਗਾਪਿਕਸਲ ਦਾ ਅਲਟਰਾ-ਵਾਇਡ ਲੈਂਸ, 12 ਮੈਗਾਪਿਕਸਲ ਦਾ ਪੈਰੀਸਕੋਪ ਟੈਲੀਫੋਟੋ ਕੈਮਰਾ (10ਐਕਸ ਆਪਟੀਕਲ ਜ਼ੂਮ), ਇਕ ਮੈਕ੍ਰੋ ਕੈਮਰਾ ਅਤੇ ਇਕ 3D ToF ਯੂਨਿਟ ਹੋਵੇਗਾ।
ਸਮਾਰਟਫੋਨ 'ਚ ਹੋ ਸਕਦੀ ਹੈ ਨੌਚਲੈਸ ਡਿਸਪਲੇਅ
ਲੀਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਹੁਵਾਵੇਈ ਪੀ40 ਪ੍ਰੋ ਸਮਾਰਟਫੋਨ 6.5 ਜਾਂ 6.7 ਇੰਚ ਦੀ ਸਕਰੀਨ 'ਚ ਆ ਸਕਦਾ ਹੈ ਅਤੇ ਫੋਨ ਦੇ ਬੈਕ ਪੈਨਲ 'ਚ ਰੈਕਟੈਂਗੂਲਰ ਕੈਮਰਾ ਮਾਡਿਊਲ ਹੋਵੇਗਾ। ਲੀਕ 'ਚ ਹੁਵਾਵੇਈ ਦੇ ਪੀ40 ਪ੍ਰੋ ਨੂੰ ਬਲੂ ਕਲਰ 'ਚ ਦਿਖਾਇਆ ਗਿਆ ਹੈ। ਰਿਪੋਰਟ ਮੁਤਾਬਕ ਸਮਾਰਟਫੋਨ ਦੀਆਂ ਲੀਕਸ ਪੈਨਲ ਤੋਂ ਪਤਾ ਲੱਗਦਾ ਹੈ ਕਿ ਇਸ 'ਚ ਨੌਚਲੈਸ ਡਿਸਪਲੇਅ ਹੋਵੇਗੀ। ਹਾਲਾਂਕਿ ਅਜੇ ਇਹ ਕਲੀਅਰ ਨਹੀਂ ਹੋਇਆ ਹੈ ਕਿ ਇਸ ਸਮਾਰਟਫੋਨ 'ਚ ਸੈਲਫੀ ਕੈਮਰਾ, ਪਾਪ-ਅਪ ਕੈਮਰਾ ਹੋਵੇਗਾ ਜਾਂ ਅੰਡਰ ਡਿਸਪਲੇਅ।
ਇੰਨੀਂ ਹੋ ਸਕਦੀ ਹੈ ਕੀਮਤ
ਐਨਾਲਿਸਟ ਮਿੰਗ-ਚੀ-ਕੁਓ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਹੁਵਾਵੇਈ ਪੀ40 ਪ੍ਰੋ ਸਮਾਰਟਫੋਨ 10ਐਕਸ ਆਪਟੀਕਲ ਜ਼ੂਮ ਨੂੰ ਸਪੋਰਟ ਕਰੇਗਾ। ਐਨਾਲਿਸਟ ਨੇ ਦੱਸਿਆ ਹੈ ਕਿ ਇਸ ਸਮਾਰਟਫੋਨ ਦੀ ਚੀਨ 'ਚ ਕੀਮਤ 4,000-5,000 ਯੁਆਨ (ਕਰੀਬ 40,500 ਤੋਂ 50,700 ਰੁਪਏ) ਵਿਚਾਲੇ ਹੋਵੇਗੀ। ਹੁਵਾਵੇਈ ਦੇ ਕੰਜ਼ਿਊਮਰ ਬਿਜ਼ਨੈੱਸ ਦੇ ਹੈੱਡ ਰਿਚਰਡ ਯੂ ਨੇ ਹਾਲ ਹੀ 'ਚ ਸੰਕੇਤ ਦਿੱਤਾ ਸੀ ਕਿ ਪੀ40 ਸੀਰੀਜ਼ ਦੇ ਸਮਾਰਟਫੋਨ ਗੂਗਲ ਦੇ ਐਂਡ੍ਰਾਇਡ ਦੀ ਜਗ੍ਹਾ ਕੰਪਨੀ ਦੇ ਖੁਦ ਦੇ Harmony ਆਪਰੇਟਿੰਗ ਸਿਸਟਮ ਨਾਲ ਆ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ HarmonyOS ਹੁਣ ਸਮਾਰਟਫੋਨਸ ਲਈ ਤਿਆਰ ਹੈ ਪਰ ਕੰਪਨੀ ਇਸ ਇੰਤਜ਼ਾਰ 'ਚ ਹੈ ਕਿ ਕੀ ਅਮਰੀਕਾ ਨਾਲ ਸਥਿਤੀਆਂ 'ਚ ਬਦਲਾਅ ਆਉਂਦਾ ਹੈ।
ਹੁਵਾਵੇਈ ਦੂਜੀਆਂ ਕੰਪਨੀਆਂ ਨੂੰ ਵੀ ਵੇਚ ਸਕਦੀ ਹੈ Kirin ਪ੍ਰੋਸੈਸਰ
ਇਸ ਤੋਂ ਇਲਾਵਾ ਯੂ ਨੇ ਖੁਲਾਸਾ ਕੀਤਾ ਸੀ ਕਿ ਹੁਵਾਵੇਈ ਆਪਣਾ ਕਿਰਿਨ ਪ੍ਰੋਸੈਸਰ ਇੰਟਰਨੈੱਟ ਆਫ ਥਿੰਗਸ ਅਤੇ ਰੋਬੋਟਿਕਸ ਵਰਗੇ ਸੈਗਮੈਂਟ 'ਚ ਦੂਜੀਆਂ ਕੰਪਨੀਆਂ ਨੂੰ ਵੇਚਣ 'ਤੇ ਵਿਚਾਰ ਕਰ ਰਹੀ ਹੈ। ਕੰਪਨੀ ਨੇ ਹਾਲ ਹੀ 'ਚ ਇੰਟੀਗ੍ਰੇਟੇਡ 5ਜੀ ਮਾਡਮ ਦੇ ਨਾਲ ਆਪਣਾ ਲੇਟੈਸਟ Kirin 990 (5G) ਫਲੈਗਸ਼ਿਪ ਚਿਪਸੈੱਟ ਲਾਂਚ ਕੀਤਾ ਹੈ।
ਜਿਓ ਤੇ ਏਅਰਟੈੱਲ ਦੀ ਡਾਟਾ ਪਲਾਨ ਰੇਸ 'ਚ ਪਛੜੀ ਵੋਡਾਫੋਨ-ਆਈਡੀਆ
NEXT STORY