ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਕੰਪਨੀ ਹੁਵਾਵੇਈ ਨੇ ਆਪਣੇ ਹੁਵਾਵੇਈ ਮੇਟ 30 ਅਤੇ ਮੇਟ 30 ਪ੍ਰੋ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਮੇਟ 30 ਪ੍ਰੋ ਦਾ 5ਜੀ ਵੇਰੀਐਂਟ ਵੀ ਲਾਂਚ ਕੀਤਾ ਹੈ। ਦੋਵਾਂ ਸਮਾਰਟਫੋਨਸ ਨੂੰ ਮਿਊਨਿਖ ਸ਼ਹਿਰ 'ਚ ਇਕ ਈਵੈਂਟ ਦੌਰਾਨ ਲਾਂਚ ਕੀਤਾ ਗਿਆ। ਦੋਵੇਂ ਸਮਾਰਟਫੋਨ ਅਗਲੇ ਮਹੀਨੇ ਗਲੋਬਲ ਮਾਰਕੀਟ 'ਚ ਪੇਸ਼ ਕੀਤੇ ਜਾਣਗੇ।
ਕੀਮਤ
ਗੱਲ ਕਰੀਏ ਕੀਮਤ ਦੀ ਤਾਂ ਹੁਵਾਵੇਈ ਮੇਟ 30 ਦੀ ਕੀਮਤ ਕਰੀਬ 63,000 ਰੁਪਏ ਹੋ ਸਕਦੀ ਹੈ। ਇਸ ਦੀ ਕੀਮਤ 'ਚ ਤੁਸੀਂ 8ਜੀ.ਬੀ. ਰੈਮ+128 ਜੀ.ਬੀ. ਸਟੋਰੇਜ਼ ਵੇਰੀਐਂਟ ਖਰੀਦ ਸਕਦੇ ਹੋ। ਹੁਵਾਵੇਈ ਮੇਟ 30 ਪ੍ਰੋ ਦੇ 8ਜੀ.ਬੀ. ਰੈਮ+256ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 86,700 ਰੁਪਏ ਹੈ। ਉੱਥੇ ਮੇਟ 30 ਪ੍ਰੋ ਦੇ 5ਜੀ ਵੇਰੀਐਂਟ ਜਿਸ ਦੀ 8ਜੀ.ਬੀ. ਰੈਮ+256ਜੀ.ਬੀ. ਇੰਟਰਨਲ ਸਟੋਰੇਜ਼ ਹੈ, ਦੀ ਕੀਮਤ ਕਰੀਬ 94,600 ਰੁਪਏ ਹੋ ਸਕਦੀ ਹੈ।
ਫੋਨ 'ਚ ਨਹੀਂ ਹਨ ਗੂਗਲ ਦੇ ਐਪਸ
ਯੂ.ਐੱਸ. ਚਾਈਨਾ ਟਰੇਡ ਵਾਰ ਦੇ ਚੱਲਦੇ ਫੋਨ 'ਚ ਗੂਗਲ ਪਲੇਅ ਐਪਸ ਸਪਾਰਟ ਨਹੀਂ ਦਿੱਤ ਗਿਆ ਹੈ। ਗੂਗਲ ਪਲੇਅ ਸਟੋਰ ਦੀ ਜਗ੍ਹਾ ਯੂਜ਼ਰਸ ਨੂੰ ਹੁਵਾਵੇਈ ਐਪ ਗੈਲਰੀ ਮਿਲੇਗੀ। ਜਿਸ ਨੂੰ ਐਕਸੈੱਸ ਕਰਨ ਲਈ ਯੂਜ਼ਰਸ ਨੂੰ ਹੁਵਾਵੇਈ ਆਈ.ਡੀ. ਦੀ ਜ਼ਰੂਰਤ ਹੋਵੇਗੀ।
ਮੇਟ 30 ਦੇ ਫੀਚਰਸ
ਇਸ 'ਚ 6.62 ਇੰਚ ਦੀ ਫੁਲ-ਐੱਚ.ਡੀ.+( 1080x2340 ਪਿਕਸਲ) ਰਿਜ਼ਿਡ ਓਲੇਡ ਫੁਲਵਿਊ ਡਿਸਪਲੇਅ ਦਿੱਤੀ ਗਈ ਹੈ। ਇਸ 'ਚ ਆਕਟਾ-ਕੋਰ ਹਾਈਸੀਲੀਕਾਨ ਕਿਰਿਨ 990 ਪ੍ਰੋਸੈਸਰ ਇਸਤੇਮਾਲ ਕੀਤਾ ਗਿਆ ਹੈ। ਇਹ 8ਜੀ.ਬੀ. ਰੈਮ ਆਪਸ਼ਨ ਨਾਲ ਆਉਂਦਾ ਹੈ। ਹੁਵਾਵੇਈ ਮੇਟ 30 'ਚ ਸੁਪਰਸੈਂਸਿੰਗ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ ਅਤੇ ਪ੍ਰਾਈਮਰੀ ਸੈਂਸਰ 40 ਮੈਗਾਪਿਕਸਲ ਦਾ। 16 ਮੈਗਾਪਿਕਸਲ ਦਾ ਸਕੈਂਡਰੀ ਸੈਂਸਰ ਦਿੱਤਾ ਗਿਆ ਹੈ। ਤੀਸਰਾ ਕੈਮਰਾ 8 ਮੈਗਾਪਿਕਸਲ ਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,200 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਮੇਟ 30 ਪ੍ਰੋ ਦੇ ਸਪੈਸੀਫਿਕੇਸ਼ਨਸ
ਇਸ 'ਚ 6.53 ਇੰਚ ਦੀ ਫੁਲ-ਐੱਚ.ਡੀ.+ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਸ਼ਨ 1176x2400 ਪਿਕਸਲ ਹੈ। ਹੁਵਾਵੇਈ ਮੇਟ 30 ਪ੍ਰੋ 'ਚ ਆਕਟਾ-ਕੋਰ ਹਾਈਸਿਲਿਕਾਨ ਕਿਰਿਨ 990 ਪ੍ਰੋਸੈਸਰ ਨਾਲ 8ਜੀ.ਬੀ. ਤਕ ਰੈਮ ਹੈ। ਇਸ ਫੋਨ 'ਚ ਵੀ ਕਵਾਡ ਕੈਮਰਾ ਸੈਟਅਪ ਭਾਵ ਰੀਅਰ 'ਚ ਚਾਰ ਕੈਮਰੇ ਦਿੱਤੇ ਗਏ ਹਨ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ, ਜੋ 40W ਫਾਸਟ ਚਾਰਜਿੰਗ ਸਪਾਰਟ ਕਰਦੀ ਹੈ।
ਗੇਮਿੰਗ ਦੇ ਸ਼ੌਕੀਨਾਂ ਲਈ 23 ਸਤੰਬਰ ਨੂੰ ਭਾਰਤ 'ਚ ਲਾਂਚ ਹੋਵੇਗਾ ਇਹ ਸਮਾਰਟਫੋਨ
NEXT STORY