ਨਵੀਂ ਦਿੱਲੀ— ਮੁਕੇਸ਼ ਅੰਬਾਨੀ ਦੀ ਰਿਲਾਇੰਸ ਜਿਓ ਨੇ ਨਵੇਂ ਮੋਬਾਇਲ ਗਾਹਕ ਬਣਾਉਣ ਦੇ ਮਾਮਲੇ ’ਚ ਅਪ੍ਰੈਲ-19 ਦੌਰਾਨ ਨਿਜੀ ਕੰਪਨੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਮਹੀਨੇ ’ਚ ਨਿਜੀ ਖੇਤਰ ਦੀਆਂ ਹੋਰ ਮੋਬਾਇਲ ਕੰਪਨੀਆਂ ਦੇ ਗਾਹਕਾਂ ਦੀ ਗਿਣਤੀ ’ਚ ਗਿਰਾਵਟ ਦਰਜ ਕੀਤੀ ਗਈ, ਜਦੋਂਕਿ ਰਿਲਾਇੰਸ ਜਿਓ ਦੇ ਨਾਲ 80 ਲੱਖ 82 ਹਜ਼ਾਰ 383 ਨਵੇਂ ਗਾਹਕ ਜੁਡ਼ੇ ਅਤੇ ਉਸ ਦੀ ਸੇਵਾ ਇਸਤੇਮਾਲ ਕਰਨ ਵਾਲੇ ਯੂਜ਼ਰਜ਼ ਦੀ ਗਿਣਤੀ 31 ਕਰੋਡ਼ ਦੇ ਪਾਰ ਹੋ ਗਈ।
ਟਰਾਈ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਮੋਬਾਇਲ ਸੇਵਾ ਪ੍ਰਦਾਤਾ ਨਿਜੀ ਕੰਪਨੀਆਂ ’ਚ ਰਿਲਾਇੰਸ ਜਿਓ ਹੀ ਇਕਮਾਤਰ ਅਜਿਹੀ ਕੰਪਨੀ ਸੀ, ਜਿਸ ਦੇ ਗਾਹਕਾਂ ਦੀ ਗਿਣਤੀ ’ਚ ਇਸ ਸਾਲ ਅਪ੍ਰੈਲ ਮਹੀਨੇ ਦੌਰਾਨ ਵਾਧਾ ਹੋਇਆ, ਜਦੋਂਕਿ ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਸਮੇਤ ਇਸ ਖੇਤਰ ਦੀਆਂ ਹੋਰ ਸਾਰੀਆਂ ਕੰਪਨੀਆਂ ਦੇ ਯੂਜ਼ਰਜ਼ ’ਚ ਗਿਰਾਵਟ ਆਈ। ਅਪ੍ਰੈਲ-19 ’ਚ ਭਾਰਤੀ ਏਅਰਟੈੱਲ ਦੇ ਗਾਹਕ 32 ਲੱਖ 89 ਹਜ਼ਾਰ 534 ਘੱਟ ਗਏ। ਕੰਪਨੀ ਦੇ ਗਾਹਕਾਂ ਦੀ ਗਿਣਤੀ ਮਾਰਚ ਦੇ 32 ਕਰੋਡ਼ 51 ਲੱਖ 81 ਹਜ਼ਾਰ 266 ਦੇ ਮੁਕਾਬਲੇ ਘੱਟ ਕੇ 32 ਕਰੋਡ਼ 18 ਲੱਖ 91 ਹਜ਼ਾਰ 732 ਰਹਿ ਗਈ।
ਵੋਡਾਫੋਨ ਆਈਡੀਆ ਦੇ ਗਾਹਕ ਵੀ ਅਪ੍ਰੈਲ-19 ’ਚ 15 ਲੱਖ 82 ਹਜ਼ਾਰ 142 ਘੱਟ ਗਏ। ਕੰਪਨੀ ਦੇ ਗਾਹਕ ਮਾਰਚ ਦੇ 39 ਕਰੋਡ਼ 48 ਲੱਖ 37 ਹਜ਼ਾਰ 13 ਤੋਂ ਘੱਟ ਕੇ ਅਪ੍ਰੈਲ ’ਚ 39 ਕਰੋਡ਼ 32 ਲੱਖ 54 ਹਜ਼ਾਰ 871 ਰਹਿ ਗਏ। ਟਾਟਾ ਟੈਲੀਸਰਵਿਸਿਜ਼ ਦੇ ਗਾਹਕ ਇਸ ਦੌਰਾਨ 29 ਲੱਖ 52 ਹਜ਼ਾਰ 209 ਘੱਟ ਹੋ ਗਏ। ਕੰਪਨੀ ਦੇ ਮਾਰਚ-19 ’ਚ ਗਾਹਕ ਇਕ ਕਰੋਡ਼ 58 ਲੱਖ 53 ਹਜ਼ਾਰ 676 ਸਨ, ਜੋ ਅਪ੍ਰੈਲ ’ਚ ਘੱਟ ਕੇ ਇਕ ਕਰੋਡ਼ 29 ਲੱਖ ਇਕ ਹਜ਼ਾਰ 467 ਰਹਿ ਗਏ।
OnePlus ਲਿਆ ਰਿਹੈ ਸਮਾਰਟ ਟੀ.ਵੀ., ਜਾਣੋ ਫੀਚਰਸ ਤੇ ਕੀਮਤ
NEXT STORY