ਗੈਜੇਟ ਡੈਸਕ- ਗੂਗਲ ਐਂਡ੍ਰਾਇਡ ਐਪ ਮਾਰਕੀਟ ਪਲੇਸ, ਪਲੇਅ ਸਟੋਰ ਦੀ 10ਵੀਂ ਵਰੇਗੰਢ ਮਨਾ ਰਹੀ ਹੈ। ਇਸ ਮੌਕੇ 'ਤੇ ਮੋਬਾਈਲ ਐਪ ਐਨਾਲੀਟਿਕਸ ਫਰਮ ਐਪ Annie ਨੇ ਇਕ ਸਟਡੀ ਰਿਪੋਰਟ ਕੱਢੀ ਹੈ। ਇਹ ਸਟਡੀ ਜਨਵਰੀ 2012 ਤੋਂ ਅਗਸਤ 2018 ਦੇ ਵਿਚਕਾਰ ਦੀ ਗਈ ਹੈ, ਜਿਸ 'ਚ ਪਿਛਲੇ 7 ਸਾਲਾਂ 'ਚ ਹੋਈ ਐਪ ਡਾਊਨਲੋਡ 'ਤੇ ਇਕ ਰਿਪੋਰਟ ਤਿਆਰ ਕੀਤੀ ਗਈ ਹੈ। ਇਸ ਰਿਪੋਰਟ 'ਚ ਐਪ ਡਾਊਨਲੋਡ ਦੇ ਮਾਮਲੇ 'ਚ ਭਾਰਤ ਨੂੰ ਟਾਪ ਪੁਜਿਸ਼ਨ ਮਿਲੀ ਹੈ।
ਪਿਛਲੇ 7 ਸਾਲਾਂ 'ਚ ਭਾਰਤ 'ਚ ਇਸ ਐਪ ਨੂੰ 36.9 ਅਰਬ ਡਾਊਨਲੋਡ ਮਿਲੇ ਹਨ। ਇਸ ਦੌਰਾਨ ਇਸ ਦਾ ਗਲੋਬਲ ਡਾਊਨਲੋਡ 330 ਅਰਬ ਰਿਹਾ ਹੈ। ਭਾਰਤ ਦੀ ਹਿੱਸੇਦਾਰੀ ਇਸ 'ਚ 11.2% ਦੇ ਕਰੀਬ ਹੈ। ਭਾਰਤ ਤੋਂ ਬਾਅਦ ਯੂਨਾਈਟਿਡ ਸਟੇਟ 35.1 ਅਰਬ ਡਾਊਨਲੋਡ ਦੇ ਨਾਲ ਦੂਜੇ ਤੇ ਬ੍ਰਾਜੀਲ 25.2 ਅਰਬ ਡਾਊਨਲੋਡ ਦੇ ਨਾਲ ਤੀਜੇ ਨੰਬਰ 'ਤੇ ਹੈ।
ਇਸ ਰੈਕਿੰਗ 'ਚ ਚੌਥਾ ਨੰਬਰ ਰਸ਼ੀਆ ਤੇ ਪੰਜਵਾਂ ਨੰਬਰ ਇੰਡੋਨੇਸ਼ੀਆ ਦਾ ਹੈ। ਰਸ਼ੀਆ ਨੂੰ 15.9 ਅਰਬ ਡਾਊਨਲੋਡ ਤੇ ਇੰਡੋਨੇਸ਼ੀਆ ਨੂੰ 14.6 ਅਰਬ ਡਾਊਨਲੋਡ ਮਿਲੇ ਹਨ। ਸਾਲਾਨਾ ਅਧਾਰ 'ਤੇ 2016 'ਚ ਭਾਰਤ ਟਾਪ ਪੁਜਿਸ਼ਨ 'ਤੇ ਰਿਹਾ ਹੈ, ਜਦੋਂ ਭਾਰਤ ਨੂੰ ਸਭ ਤੋਂ ਜ਼ਿਆਦਾ ਡਾਊਨਲੋਡ ਮਿਲੇ ਹਨ। ਜੇਕਰ ਗੂਗਲ ਪਲੇਅ ਸਟੋਰ ਤੇ ਐਪਲ ਐਪ ਸਟੋਰ ਡਾਊਨਲੋਡ ਨੂੰ ਮਿਲਾ ਦਿੱਤਾ ਜਾਵੇ ਤਾਂ ਭਾਰਤ ਦੂਜੇ ਨੰਬਰ 'ਤੇ ਆਉਂਦਾ ਹੈ। ਚੀਨ ਇਸ ਮਾਮਲੇ 'ਚ ਟਾਪ ਪੁਜਿਸ਼ਨ 'ਤੇ ਹੈ।
ਭਾਰਤ 'ਚ ਲੋਕ ਪੇਡ ਐਪ ਦੇ ਥਾਂ ਜ਼ਿਆਦਾ ਫ੍ਰੀ ਐਪਸ ਨੂੰ ਡਾਊਨਲੋਡ ਕਰਦੇ ਹਨ। ਪੇਡ ਐਪ ਡਾਊਨਲੋਡ ਕਰਨ ਦੇ ਮਾਮਲੇ 'ਚ ਜਾਪਾਨ ਨੂੰ 25.1 ਅਰਬ ਡਾਲਰ ਦੇ ਨਾਲ ਪਹਿਲਾ ਸਥਾਨ ਮਿਲਿਆ ਹੈ। ਇਸ ਰੈਂਕਿੰਗ 'ਚ ਅਮਰੀਕਾ ḙ19.3 ਅਰਬ, ਸਾਊਥ ਕੋਰੀਆ ḙ11.2 ਅਰਬ, ਜਰਮਨੀ ḙ3.1 ਅਰਬ ਤੇ ਤਾਈਵਾਨ ḙ2.7 ਅਰਬ ਦੇ ਨਾਲ ਦੂਜੇ,ਤੀਜੇ, ਚੌਥੇ ਤੇ ਪੰਜਵੇਂ ਨੰਬਰ 'ਤੇ ਹਨ।
BSNL Diwali Mahadhamaka, ਇਕ ਸਾਲ ਦੀ ਵੈਲੀਡਿਟੀ ਨਾਲ ਮਿਲੇਗਾ ਰੋਜ਼ਾਨਾ 4GB ਡਾਟਾ
NEXT STORY