ਗੈਜੇਟ ਡੈਸਕ– ਭਾਰਤੀ ਮੋਬਾਇਲ ਕੰਪਨੀ Inblock ਨੇ ਦੇਸ਼ ਦਾ ਪਹਿਲਾ ਬਲਾਕਚੇਨ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਨਬਲਾਕ ਨੇ ਇਕੱਠੇ ਤਿੰਨ ਬਲਾਕਚੇਨ ਸਮਾਰਟਫੋਨ ਬਾਜ਼ਾਰ ’ਚ ਉਤਾਰੇ ਹਨ ਜਿਨ੍ਹਾਂ ’ਚ Inblock E10, E12 ਅਤੇ E15 ਸ਼ਾਮਲ ਹਨ। ਕੰਪਨੀ ਦਾ ਦਾਅਵਾ ਹੈ ਕਿ ਇਨ੍ਹਾਂ ’ਚੋਂ ਕਿਸੇ ਵੀ ਸਮਾਰਟਫੋਨ ’ਚ ਕਿਸੇ ਵੀ ਚੀਨੀ ਪਾਰਟਸ ਦਾ ਇਸਤੇਮਾਲ ਨਹੀਂ ਕੀਤਾ ਗਿਆ।
ਖ਼ਰਾਬ ਹੋਣ ’ਤੇ ਮਿਲੇਗਾ ਨਵਾਂ ਫੋਨ
ਕੰਪਨੀ ਨੇ ਕਿਹਾ ਹੈ ਕਿ ਵਾਰੰਟੀ ਦੌਰਾਨ ਫੋਨ ਖ਼ਰਾਬ ਹੋਣ ’ਤੇ ਗਾਹਕਾਂ ਨੂੰ ਨਵਾਂ ਫੋਨ ਮਿਲੇਗਾ। ਇਨਬਲਾਕ ਮੁਤਾਬਕ, ਫੋਨ ’ਚ ਇਸਤੇਮਾਲ ਹੋਣ ਵਾਲੇ ਸਾਰੇ ਪਾਰਟਸ ਦੁਬਈ ਤੋਂ ਮੰਗਵਾਏ ਜਾ ਰਹੇ ਹਨ। ਫਿਲਹਾਲ ਕੰਪਨੀ ਦਾ ਪਲਾਂਟ ਨੋਇਡਾ ਦੇ ਸੈਕਟਰ-63 ’ਚ ਚੱਲ ਰਿਹਾ ਹੈ। ਭਾਰਤ ਦੇ ਪਹਿਲੇ ਬਲਾਕਚੇਨ ਸਮਾਰਟਫੋਨ ਦੀ ਲਾਂਚਿੰਗ ਉੱਤਰ-ਪ੍ਰਦੇਸ਼ ਸਰਕਾਰ ਦੇ ਕੌਸ਼ਲ ਵਿਕਾਸ ਮੰਤਰੀ ਕਪਿਲ ਦੇਵ ਅੱਗਰਵਾਲ, ਵਿਗਿਆਨ ਅਤੇ ਤਕਨੀਕੀ ਮੰਤਰੀ ਨੀਲਿਮਾ ਕਟਿਆਰ ਅਤੇ ਕੰਪਨੀ ਦੇ ਫਾਊਂਡਰ ਦੁਰਗਾ ਪ੍ਰਸਾਦ ਤ੍ਰਿਪਾਠੀ ਦੀ ਮੌਜੂਦਗੀ ’ਚ ਹੋਈ ਹੈ।
ਫੋਨ ਦੀ ਕੀਮਤ ਅਤੇ ਫੀਚਰ
ਇਨ੍ਹਾਂ ’ਚੋਂ Inblock E10 ਤਿੰਨ ਮਾਡਲਾਂ ’ਚ ਮਿਲੇਗਾ ਜਿਨ੍ਹਾਂ ’ਚ 1 ਜੀ.ਬੀ. ਰੈਮ ਨਾਲ 16 ਜੀ.ਬੀ. ਸਟੋਰੇਜ, 2 ਜੀ.ਬੀ. ਰੈਮ ਨਾਲ 16 ਜੀ.ਬੀ. ਸਟੋਰੇਜ ਅਤੇ 3 ਜੀ.ਬੀ. ਰੈਮ ਨਾਲ 16 ਜੀ.ਬੀ. ਸਟੋਰੇਜ ਮਾਡਲ ਸ਼ਾਮਲ ਹਨ। ਇਨ੍ਹਾਂ ਮਾਡਲਾਂ ਦੀਆਂ ਕੀਮਤਾਂ- 4,999 ਰੁਪਏ, 5,999 ਰੁਪਏ ਅਤੇ 6,499 ਰੁਪਏ ਹੈ। ਇਨ੍ਹਾਂ ’ਚੋਂ ਈ15 ਪ੍ਰੀਮੀਅਮ ਮਾਡਲ ਹੈ ਜਿਸ ਦੀ ਸ਼ੁਰੂਆਤੀ ਕੀਮਤ 8,600 ਰੁਪਏ ਹੈ ਅਤੇ ਟਾਪ ਮਾਡਲ ਦੀ ਕੀਮਤ 11,999 ਰੁਪਏ ਹੈ। ਇਹ ਫੋਨ 4 ਜੀ.ਬੀ. ਤਕ ਰੈਮ ਅਤੇ 64 ਜੀ.ਬੀ. ਤਕ ਦੀ ਸਟੋਰੇਜ ਨਾਲ ਮਿਲੇਗਾ। ਉਥੇ ਹੀ ਈ12 ਦੀ ਸ਼ੁਰੂਆਤੀ ਕੀਮਤ 7,450 ਰੁਪਏ ਹੈ। ਕੰਪਨੀ ਨੇ ਇਨ੍ਹਾਂ ਤਿੰਨਾਂ ਫੋਨਾਂ ਦੇ ਕੈਮਰਾ, ਬੈਟਰੀ, ਪ੍ਰੋਸੈਸਰ ਆਦਿ ਬਾਰੇ ਜਾਣਕਾਰੀ ਨਹੀਂ ਦਿੱਤੀ।
ਟੈਸਟਿੰਗ ਦੌਰਾਨ ਨਜ਼ਰ ਆਈ ਨਵੀਂ ਮਹਿੰਦਰਾ ਸਕਾਰਪਿਓ, ਜਲਦ ਹੋ ਸਕਦੀ ਹੈ ਲਾਂਚ
NEXT STORY